ਨਵੀਂ ਦਿੱਲੀ—ਦੇਸ਼ ਦੇ ਅੱਠ ਪ੍ਰਮੁੱਖ ਸ਼ਹਿਰਾਂ 'ਚੋਂ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ 'ਚ ਰਿਹਾਇਸ਼ ਵਿਕਰੀ ਚਾਰ ਫੀਸਦੀ ਅਤੇ ਨਵੀਂਆਂ ਰਿਹਾਇਸ਼ਾਂ ਦਾ ਸਪਲਾਈ 21 ਫੀਸਦੀ ਵਧੀ ਹੈ। ਸੰਪਤੀ ਸਲਾਹਕਾਰ ਕੰਪਨੀ ਨਾਈਟ ਫ੍ਰੈਂਕ ਦੀ ਰਿਪੋਰਟ ਦੇ ਅਨੁਸਾਰ ਸਸਤੀਆਂ ਰਿਹਾਇਸ਼ਾਂ ਦੀ ਮੰਗ ਵਧਣ ਨਾਲ ਵਾਧਾ ਦੇਖਿਆ ਗਿਆ ਹੈ। ਰਿਪੋਰਟ ਮੁਤਾਬਕ ਸਮੀਖਿਆਧੀਨ 'ਚ 1,29,285 ਰਿਹਾਇਸ਼ਾਂ ਦੀ ਵਿਕਰੀ ਹੋਈ ਜਦੋਂਕਿ ਇਸ ਤੋਂ ਪਿਛਲੇ ਸਾਲ ਸਮਾਨ ਸਮੇਂ 'ਚ 1,24,288 ਰਿਹਾਇਸ਼ਾਂ ਵਿਕੀਆਂ ਸਨ। ਇਸ ਦੌਰਾਨ ਬਾਜ਼ਾਰ 'ਚ ਨਵੀਆਂ ਰਿਹਾਇਸ਼ਾਂ ਦੀ ਸਪਲਾਈ ਵਧ ਕੇ 1,11,175 ਇਕਾਈ ਰਹੀ ਜੋ ਪਿਛਲੇ ਸਾਲ 91,739 ਇਕਾਈ ਸੀ। ਡਿਵੈਲਪਰਾਂ ਦੇ ਕੋਲ ਗੈਰ-ਵਿਕੇ ਰਿਹਾਇਸ਼ਾਂ ਦੀ ਗਿਣਤੀ ਨੌ ਫੀਸਦੀ ਘਟ ਕੇ 4,50,263 ਇਕਾਈ ਰਹੀ। ਕੰਪਨੀ ਨੇ ਮੰਗਲਵਾਰ ਨੂੰ ਆਪਣੀ ਛਿਮਾਹੀ 'ਭਾਰਤੀ ਰੀਅਲ ਅਸਟੇਟ' ਰਿਪੋਰਟ ਜਾਰੀ ਕੀਤੀ। ਇਹ ਰਿਪੋਰਟ ਦਿੱਲੀ, ਐੱਨ.ਸੀ.ਆਰ., ਮੁੰਬਈ, ਚੇਨਈ, ਕੋਲਕਾਤਾ, ਬੇਂਗਲੁਰੂ, ਹੈਦਰਾਬਾਦ, ਪੁਣੇ ਅਤੇ ਅਹਿਮਦਾਬਾਦ 'ਚ ਰਿਹਾਇਸ ਅਤੇ ਵਪਾਰਕ ਸੰਪਤੀਆਂ ਦੀ ਮੰਗ, ਸਪਲਾਈ ਅਤੇ ਕੀਮਤ ਦਾ ਮੁੱਲਾਂਕਣ ਕਰਦੀ ਹੈ। ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ ਮੁਦਸਿਰ ਜੈਦੀ ਨੇ ਪੱਤਰਕਾਰਾਂ ਨਾਲ ਕੀਤੀ ਗੱਲਬਾਤ 'ਚ ਕਿਹਾ ਕਿ 2019 ਦੀ ਪਹਿਲੀ ਛਿਮਾਹੀ 'ਚ ਦੇਸ਼ 'ਚ ਰਿਹਾਇਸ਼ਾਂ ਦੀ ਵਿਕਰੀ ਚਾਰ ਫੀਸਦੀ ਵਧੀ ਹੈ। ਇਹ ਲਗਾਤਾਰ ਤੀਜੀ ਤਿਮਾਹੀ ਹੈ ਜਦੋਂ ਰਿਹਾਇਸ਼ਾਂ ਦੀ ਵਿਕਰੀ ਵਧੀਆਂ ਹੋਈ ਹੈ। ਅੰਕੜਿਆਂ ਅਨੁਸਾਰ ਵਿਕਰੀ 'ਚ ਸਭ ਤੋਂ ਜ਼ਿਆਦਾ 10 ਫੀਸਦੀ ਦਾ ਵਾਧਾ ਦਿੱਲੀ-ਐੱਨ.ਸੀ.ਆਰ.'ਚ ਦੇਖਿਆ ਗਿਆ। ਇਸ ਦੌਰਾਨ ਇਥੇ 19,852 ਰਿਹਾਇਸ਼ਾਂ ਦੀ ਵਿਕਰੀ ਹੋਈ। ਉੱਧਰ ਇਸ ਦੇ ਬਾਅਦ ਬੇਂਗਲੁਰੂ 'ਚ ਇਹ ਨੌ ਫੀਸਦੀ ਦੇ ਵਾਧੇ ਨਾਲ 28,225 ਇਕਾਈ ਰਹੀ।
SBI ਗਾਹਕਾਂ ਲਈ ਗੁੱਡ ਨਿਊਜ਼, ਲੋਨ 'ਤੇ ਘਰ, ਕਾਰ ਲੈਣਾ ਹੁਣ ਤੋਂ ਸਸਤਾ
NEXT STORY