ਨਵੀਂ ਦਿੱਲੀ— ਬੈਂਕ 'ਚ ਪ੍ਰਧਾਨ ਮੰਤਰੀ ਜਨਧਨ ਖਾਤਾ ਹੈ ਤਾਂ ਇਸ ਨੂੰ ਆਧਾਰ ਨਾਲ ਜੋੜਨ ਦੇ ਤੁਹਾਨੂੰ ਕਈ ਫਾਇਦੇ ਮਿਲਦੇ ਹਨ। ਪ੍ਰਧਾਨ ਮੰਤਰੀ ਜਨਧਨ ਯੋਜਨਾ ਤਹਿਤ ਗਰੀਬ ਪਰਿਵਾਰਾਂ ਦਾ ਖਾਤਾ ਜ਼ੀਰੋ ਬੈਲੰਸ 'ਤੇ ਬੈਂਕ, ਡਾਕਘਰ 'ਚ ਖੋਲ੍ਹਿਆ ਜਾਂਦਾ ਹੈ। ਇਸ ਖਾਤੇ 'ਚ ਪੈਸੇ ਨਹੀਂ ਵੀ ਹਨ ਤਾਂ ਵੀ ਚਿੰਤਾ ਦੀ ਗੱਲ ਨਹੀਂ ਹੈ, ਇਸ 'ਤੇ ਜੋ ਸੁਵਿਧਾ ਮਿਲਦੀ ਹੈ ਉਸ ਤਹਿਤ ਤੁਸੀਂ ਬੈਲੰਸ ਨਾ ਹੋਣ 'ਤੇ ਵੀ ਪੈਸੇ ਕਢਾ ਸਕਦੇ ਹੋ।
ਇਹ ਹੈ ਸੁਵਿਧਾ-
ਪ੍ਰਧਾਨ ਮੰਤਰੀ ਜਨਧਨ ਖਾਤੇ 'ਤੇ ਖਾਤਾਧਾਰਕਾਂ ਨੂੰ 5,000 ਰੁਪਏ ਦੀ ਓਵਰਡ੍ਰਾਫਟ ਸੁਵਿਧਾ ਮਿਲਦੀ ਹੈ। ਇਸ ਸੁਵਿਧਾ ਦਾ ਫਾਇਦਾ ਲੈਣ ਲਈ ਆਧਾਰ ਕਾਰਡ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਜਨਧਨ ਖਾਤੇ ਨਾਲ ਵੀ ਇਹ ਲਿੰਕ ਹੋਣਾ ਚਾਹੀਦਾ ਹੈ। ਓਵਰਡ੍ਰਾਫਟ ਉਹ ਸੁਵਿਧਾ ਹੈ, ਜਿਸ ਤਹਿਤ ਖਾਤਾਧਾਰਕ ਦੇ ਖਾਤੇ 'ਚੋਂ ਉਦੋਂ ਵੀ ਪੈਸੇ ਕਢਾਏ ਜਾ ਸਕਦੇ ਹਨ ਜਦੋਂ ਉਸ ਖਾਤੇ 'ਚ ਕੋਈ ਪੈਸਾ ਨਾ ਵੀ ਹੋਵੇ। ਹਾਲਾਂਕਿ, ਜੇਕਰ ਇਹ ਖਾਤਾ ਆਧਾਰ ਨਾਲ ਲਿੰਕ ਨਹੀਂ ਹੈ ਤਾਂ ਉਸ 'ਤੇ ਓਵਰਡ੍ਰਾਫਟ ਦੀ ਸੁਵਿਧਾ ਨਹੀਂ ਮਿਲਦੀ।
ਸ਼ਰਤ-
ਓਵਰਡ੍ਰਾਫਟ ਸੁਵਿਧਾ ਦਾ ਫਾਇਦਾ ਲੈਣ ਲਈ ਖਾਤਾਧਾਰਕ ਨੂੰ ਪਹਿਲੇ 6 ਮਹੀਨਿਆਂ ਤੱਕ ਖਾਤੇ 'ਚ ਲੋੜੀਂਦੇ ਪੈਸੇ ਰੱਖਣੇ ਹੁੰਦੇ ਹਨ ਅਤੇ ਇਸ ਦੌਰਾਨ ਸਮੇਂ-ਸਮੇਂ 'ਤੇ ਇਸ ਖਾਤੇ 'ਚੋਂ ਲੈਣ-ਦੇਣਾ ਹੁੰਦਾ ਰਹਿਣਾ ਚਾਹੀਦਾ ਹੈ। ਅਜਿਹੇ 'ਚ ਖਾਤਾਧਾਰਕ ਨੂੰ ਰੁਪੈ ਕਾਰਡ ਜਾਰੀ ਕੀਤਾ ਜਾਂਦਾ ਹੈ, ਜਿਸ ਦੇ ਇਸਤੇਮਾਲ ਨਾਲ ਲੈਣ-ਦੇਣ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਗੌਰਤਲਬ ਹੈ ਕਿ ਇਸ ਯੋਜਨਾ ਤਹਿਤ ਪੀ. ਐੱਮ. ਮੋਦੀ ਦਾ ਉਦੇਸ਼ ਹਰ ਗਰੀਬ ਪਰਿਵਾਰ ਦੀ ਬੈਂਕਿੰਗ ਸੇਵਾਵਾਂ ਤੱਕ ਪਹੁੰਚ ਬਣਾਉਣਾ ਸੀ। ਜਨਧਨ ਯੋਜਨਾ ਤਹਿਤ ਤੁਸੀਂ 10 ਸਾਲ ਤੋਂ ਘੱਟ ਉਮਰ ਦੇ ਬੱਚੇ ਦਾ ਖਾਤਾ ਵੀ ਖੁੱਲ੍ਹਵਾ ਸਕਦੇ ਹੋ।
ਸਤੰਬਰ 'ਚ 39 ਲੱਖ ਲੋਕਾਂ ਨੇ ਕੀਤਾ ਹਵਾਈ ਸਫ਼ਰ
NEXT STORY