ਨਵੀਂ ਦਿੱਲੀ- ਹੁਣ ਘਰ ਬੈਠੇ ਤੁਸੀਂ ਐੱਸ. ਬੀ. ਆਈ. ਵਿਚ ਆਪਣਾ ਖਾਤਾ ਨੇੜਲੀ ਸ਼ਾਖਾ ਵਿਚ ਤਬਦੀਲ ਕਰ ਸਕਦੇ ਹੋ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਨੇ ਆਪਣੇ ਗਾਹਕਾਂ ਲਈ ਵਿਸ਼ੇਸ਼ ਸੇਵਾ ਸ਼ੁਰੂ ਕੀਤੀ ਹੈ। ਬਚਤ ਖਾਤੇ ਨੂੰ ਇਕ ਸ਼ਾਖਾ ਤੋਂ ਦੂਜੀ ਸ਼ਾਖਾ ਵਿਚ ਟ੍ਰਾਂਸਫਰ ਕਰਨ ਲਈ ਹੁਣ ਬੈਂਕ ਜਾਣ ਦੀ ਲੋੜ ਨਹੀਂ ਹੈ। ਇਹ ਕੰਮ ਘਰ ਬੈਠੋ ਹੋ ਜਾਵੇਗਾ।
ਭਾਰਤੀ ਸਟੇਟ ਬੈਂਕ ਦੇ ਟਵੀਟ ਮੁਤਾਬਕ, ਜੇਕਰ ਤੁਹਾਨੂੰ ਇਕ ਸ਼ਾਖਾ ਤੋਂ ਦੂਜੀ ਸ਼ਾਖਾ ਵਿਚ ਆਪਣਾ ਖਾਤਾ ਟ੍ਰਾਂਸਫਰ ਕਰਨਾ ਹੈ ਤਾਂ ਤੁਸੀਂ ਬੈਂਕ ਦੀ ਯੋਨੋ ਐੱਸ. ਬੀ. ਆਈ., ਯੋਨੋ ਲਾਈਟ ਅਤੇ ਆਨਲਾਈਨ ਐੱਸ. ਬੀ. ਆਈ. ਦਾ ਇਸਤੇਮਾਲ ਕਰਕੇ ਇਹ ਕੰਮ ਕਰ ਸਕਦੇ ਹੋ।
ਇਹ ਵੀ ਪੜ੍ਹੋ- ਬੈਂਕ, ਮੈਟਲ, ਫਾਰਮਾ ਸ਼ੇਅਰਾਂ 'ਚ ਵੱਡਾ ਉਛਾਲ, ਸੈਂਸੈਕਸ 49,500 ਤੋਂ ਪਾਰ ਬੰਦ
ਗੌਰਤਲਬ ਹੈ ਕਿ ਨਿੱਜੀ ਬੈਂਕ ਵੀ ਇਹ ਸੁਵਿਧਾ ਦਿੰਦੇ ਹਨ। ਮੋਬਾਇਲ ਬੈਂਕਿੰਗ, ਇੰਟਰਨੈੱਟ ਬੈਂਕਿੰਗ ਦਾ ਇਸਤੇਮਾਲ ਕਰਕੇ ਤੁਸੀਂ ਆਪਣੀ ਨੇੜਲੀ ਉਸੇ ਬੈਂਕ ਦੀ ਸ਼ਾਖਾ ਵਿਚ ਖਾਤਾ ਲਿਆ ਸਕਦੇ ਹੋ। ਐੱਸ. ਬੀ. ਆਈ. ਦੇ ਟਵੀਟ ਮੁਤਾਬਕ, ਖਾਤਾਧਾਰਕ ਬਚਤ ਖਾਤਾ ਤਾਂ ਹੀ ਟ੍ਰਾਂਸਫਰ ਕਰ ਸਕਦੇ ਹਨ ਜੇਕਰ ਉਨ੍ਹਾਂ ਦਾ ਮੋਬਾਇਲ ਨੰਬਰ ਖਾਤੇ ਨਾਲ ਰਜਿਸਟਰਡ ਹੋਵੇਗਾ ਕਿਉਂਕਿ ਓ. ਟੀ. ਪੀ. ਜ਼ਰੀਏ ਬਿਨਾਂ ਤਸਦੀਕ ਕੀਤੇ ਖਾਤਾ ਟ੍ਰਾਂਸਫਰ ਨਹੀਂ ਕੀਤਾ ਜਾ ਸਕਦਾ। ਇਸ ਲਈ ਆਪਣਾ ਚੱਲਦਾ ਨੰਬਰ ਹੀ ਖਾਤੇ ਨਾਲ ਰਜਿਸਟਰ ਰੱਖੋ, ਜੇਕਰ ਨੰਬਰ ਬਦਲ ਲਿਆ ਹੈ ਤਾਂ ਤੁਰੰਤ ਖਾਤੇ ਨਾਲ ਨਵਾਂ ਮੋਬਾਇਲ ਨੰਬਰ ਜ਼ਰੂਰ ਅਪਡੇਟ ਕਰਾ ਲੈਣਾ ਚਾਹੀਦਾ ਹੈ। ਇਸ 'ਤੇ ਤੁਹਾਡੇ ਖਾਤੇ ਨਾਲ ਸਬੰਧਤ ਅਲਰਟ ਮਿਲਦੇ ਰਹਿੰਦੇ ਹਨ।
ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ 'ਚ ਮਈ 'ਚ ਹੀ ਵੱਡਾ ਵਾਧਾ, ਪੰਜਾਬ 'ਚ 100 ਤੱਕ ਜਾਏਗਾ ਮੁੱਲ!
ਅਨਾਜ ਸੰਭਾਲਣ ਲਈ ਕੇਂਦਰ ਅੱਗੇ ਇਕ ਹੋਰ ਚੁਣੌਤੀ, ਖ਼ਰਚਣੇ ਪੈ ਸਕਦੇ ਨੇ 2 ਹਜ਼ਾਰ ਕਰੋੜ ਰੁਪਏ
NEXT STORY