ਨਵੀਂ ਦਿੱਲੀ (ਭਾਸ਼ਾ) - ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਵਧਾਉਣ ’ਚ ਹਾਈਬ੍ਰਿਡ ਗੱਡੀਆਂ ਮਹੱਤਵਪੂਰਨ ਭੂਮਿਕਾ ਨਿਭਾਅ ਰਹੀਆਂ ਹਨ। ਐੱਚ. ਐੱਸ. ਬੀ. ਸੀ. ਗਲੋਬਲ ਰਿਸਰਚ ਨੇ ਇਕ ਰਿਪੋਰਟ ’ਚ ਇਹ ਕਿਹਾ ਹੈ। ਹਾਈਬ੍ਰਿਡ ਵਾਹਨ ਰਵਾਇਤੀ ਪੈਟਰੋਲ ਜਾਂ ਡੀਜ਼ਲ ਦੇ ਨਾਲ-ਨਾਲ ਬਿਜਲੀ ਨਾਲ ਵੀ ਚੱਲਦੀਆਂ ਹਨ। ਇਨ੍ਹਾਂ ਦੋਵਾਂ ਤਕਨੀਕਾਂ ਦੀ ਸਾਂਝੀ ਵਰਤੋਂ ਨਾਲ ਵਾਹਨ ਦੀ ਈਂਧਨ ਕੁਸ਼ਲਤਾ ਬਿਹਤਰ ਹੁੰਦੀ ਹੈ ਅਤੇ ਨਿਕਾਸੀ ’ਚ ਕਮੀ ਆਉਂਦੀ ਹੈ।
ਇਹ ਵੀ ਪੜ੍ਹੋ : ਰਿਕਾਰਡ ਤੋੜਨ ਲਈ ਤਿਆਰ Gold ਦੀਆਂ ਕੀਮਤਾਂ, ਚਾਂਦੀ ਨੇ ਕੀਤਾ 1 ਲੱਖ ਦਾ ਅੰਕੜਾ ਪਾਰ
ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤੀ ਵਾਹਨ ਪਰਿਦ੍ਰਿਸ਼ ਦਰਮਿਆਨੀ ਤੋਂ ਲੰਮੀ ਮਿਆਦ ’ਚ ਕਈ ਈਂਧਨ ਬਦਲਾਂ ਵਾਲਾ ਉਦਯੋਗ ਬਣਿਆ ਰਹੇਗਾ। ਇਸ ’ਚ ਹਾਈਬ੍ਰਿਡ, ਸੀ. ਐੱਨ. ਜੀ. ਅਤੇ ਜੈਵਿਕ ਈਂਧਨ ਦਰਮਿਆਨੀ ਤੋਂ ਲੰਮੀ ਮਿਆਦ ਦੇ ਵਿਹਾਰਕ ਹੱਲ ਹਨ, ਜਦੋਂ ਕਿ ਦੇਸ਼ ਆਖ਼ਿਰਕਾਰ ਇਲੈਕਟ੍ਰਿਕ ਵਾਹਨਾਂ ਨੂੰ ਅਪਨਾਉਣ ਵੱਲ ਹੀ ਕਦਮ ਵਧਾ ਰਿਹਾ ਹੈ।
ਇਹ ਵੀ ਪੜ੍ਹੋ : ਅਚਾਨਕ ਬੰਦ ਹੋਈ ਕਰਿਆਨਾ-ਸਬਜ਼ੀ ਦੀ ਡਿਲੀਵਰੀ ਕਰਨ ਵਾਲੀ app, ਲੋਕਾਂ ਨੇ RBI ਤੋਂ ਮੰਗਿਆ ਜਵਾਬ
ਐੱਚ. ਐੱਸ. ਬੀ. ਸੀ. ਗਲੋਬਲ ਰਿਸਰਚ ਨੇ ਕਿਹਾ, ‘‘ਸਾਨੂੰ ਲੱਗਦਾ ਹੈ ਕਿ ਮਜ਼ਬੂਤ ਹਾਈਬ੍ਰਿਡ ਇਲੈਕਟ੍ਰਿਕ ਵਾਹਨ (ਐੱਸ. ਐੱਚ. ਈ. ਵੀ.) ਅਤੇ ਬੈਟਰੀ ਇਲੈਕਟ੍ਰਿਕ ਵਾਹਨ (ਬੀ. ਈ. ਵੀ.) ਇਕ-ਦੂਜੇ ਨੂੰ ਨੁਕਸਾਨ ਨਹੀਂ ਪਹੁੰਚਾ ਰਹੇ ਹਨ, ਸਗੋਂ ਵੱਖ-ਵੱਖ ਤਰ੍ਹਾਂ ਦੇ ਗਾਹਕਾਂ ਨੂੰ ਆਕਰਸ਼ਿਤ ਕਰ ਰਹੇ ਹਨ।’’
ਇਹ ਵੀ ਪੜ੍ਹੋ : ਘਾਟੇ 'ਚ ਆਇਆ ਦੇਸ਼ ਦਾ ਵੱਡਾ Bank, ਧੋਖਾਧੜੀ ਨੇ ਵਧਾਈ ਮੁਸ਼ਕਲ, ਖ਼ਾਤਾਧਾਰਕ ਰਹਿਣ Alert
ਇਹ ਵੀ ਪੜ੍ਹੋ : Gold ਦੀਆਂ ਵਧਦੀਆਂ ਕੀਮਤਾਂ ਨੇ ਵਧਾਈ ਗਾਹਕਾਂ ਦੀ ਚਿੰਤਾ, ਚਾਂਦੀ ਵੀ ਪਹੁੰਚੀ 1 ਲੱਖ ਦੇ ਕਰੀਬ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਿਜ਼ਰਵ ਬੈਂਕ ਸਰਕਾਰ ਨੂੰ ਦੇਵੇਗਾ ਰਿਕਾਰਡ 2.69 ਲੱਖ ਕਰੋੜ ਰੁਪਏ ਦਾ ਡਿਵੀਡੈਂਡ
NEXT STORY