ਨਵੀਂ ਦਿੱਲੀ — ਵਿੱਤ ਮੰਤਰਾਲੇ ਦੀ ਜਾਂਚ ਇਕਾਈ ਨੇ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਅਕਤੂਬਰ ਮਿਆਦ ਦੌਰਾਨ ਕੁੱਲ 29,088 ਕਰੋੜ ਰੁਪਏ ਦੇ ਅਸਿੱਧੇ ਟੈਕਸ ਚੋਰੀ ਦੇ 1,835 ਮਾਮਲਿਆਂ ਦੀ ਪਛਾਣ ਕੀਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਜੀ.ਐੱਸ.ਟੀ. ਵਿਜੀਲੈਂਸ ਡਾਇਰੈਕਟਰ ਵਲੋਂ ਫੜੇ ਗਏ ਇਨ੍ਹਾਂ ਮਾਮਲਿਆਂ 'ਚ 571 ਮਾਮਲੇ ਜੀ.ਐੱਸ.ਟੀ. ਚੋਰੀ ਦੇ ਹਨ। ਇਸ ਦੇ ਜ਼ਰੀਏ ਕੁੱਲ 4,562 ਕਰੋੜ ਰੁਪਏ ਦੀ ਟੈਕਸ ਚੋਰੀ ਕੀਤੀ ਗਈ।
ਟੈਕਸ ਚੋਰੀ ਦੇ 1,145 ਮਾਮਲੇ ਫੜੇ ਗਏ ਜਿਹੜੇ ਕਿ ਸਾਂਝੇ ਤੌਰ 'ਤੇ 22,973 ਕਰੋੜ ਰੁਪਏ ਦੇ ਹਨ। ਇਸ ਦੌਰਾਨ ਕੇਂਦਰੀ ਆਬਕਾਰੀ ਡਿਊਟੀ ਦੇ 119 ਮਾਮਲਿਆਂ 'ਚ 1553 ਕਰੋੜ ਰੁਪਏ ਦੀ ਚੋਰੀ ਫੜੀ ਗਈ। ਅਧਿਕਾਰੀ ਨੇ ਦੱਸਿਆ,'ਡੀ.ਜੀ.ਜੀ.ਆਈ. ਦੇ ਅਧਿਕਾਰੀਆਂ ਨੇ ਅਪ੍ਰੈਲ ਤੋਂ ਅਕਤੂਬਰ ਦੀ ਮਿਆਦ ਦੌਰਾਨ 29,088 ਕਰੋੜ ਰੁਪਏ ਦੀ ਟੈਕਸ ਚੋਰੀ ਦੇ ਮਾਮਲੇ ਫੜੇ ਹਨ।
ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਅਜਿਹੇ ਮਾਮਲਿਆਂ 'ਚ 5,427 ਕਰੋੜ ਦੀ ਟੈਕਸ ਰਿਕਵਰੀ ਕੀਤੀ ਗਈ। ਇਸ ਵਿਚ ਟੈਕਸ ਚੋਰੀ ਦੇ ਅਜਿਹੇ ਪੁਰਾਣੇ ਮਾਮਲੇ ਵੀ ਸ਼ਾਮਲ ਹਨ ਜਿਹੜੇ ਕਿ ਚਾਲੂ ਵਿੱਤੀ ਸਾਲ ਦੌਰਾਨ ਸਾਹਮਣੇ ਆਏ। ਕੁੱਲ ਰਿਕਵਰੀ 'ਚ ਜੀ.ਐੱਸ.ਟੀ. ਦੇ 3,124 ਕਰੋੜ ਰੁਪਏ, ਸਰਵਿਸ ਟੈਕਸ ਦੇ 2,174 ਕਰੋੜ ਰੁਪਏ ਅਤੇ ਕੇਂਦਰੀ ਆਬਕਾਰੀ ਡਿਊਟੀ ਦੇ 128 ਕਰੋੜ ਰੁਪਏ ਸ਼ਾਮਲ ਹਨ।
ਅੱਜ ਨਹੀਂ ਵਧੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ, ਜਾਣੋ ਰੇਟ
NEXT STORY