ਨਵੀਂ ਦਿੱਲੀ—ਬੀਮਾਧਾਰਕਾਂ ਨੂੰ ਅਕਸਰ ਬੀਮਾ ਕੰਪਨੀ ਤੋਂ ਪ੍ਰੀਮੀਅਮ ਭੁਗਤਾਨ ਸਬੰਧੀ ਜਾਂ ਹੋਰ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਰਹਿੰਦੀਆਂ ਹਨ। ਕਈ ਬਾਰ ਕੰਪਨੀਆਂ ਆਪਣੀ ਮਨਮਨੀ ਕਰਦੀਆਂ ਹਨ ਅਤੇ ਬੀਮਾਧਾਰਕਾਂ ਨੂੰ ਉਨ੍ਹਾਂ ਦਾ ਕਲੇਮ ਦੇਣ 'ਚ ਪਰੇਸ਼ਾਨੀ ਆਉਂਦੀ ਹੈ। ਜੇਕਰ ਤੁਹਾਨੂੰ ਵੀ ਆਪਣੀ ਬੀਮਾ ਕੰਪਨੀ ਤੋਂ ਕੋਈ ਸ਼ਿਕਾਇਤ ਹੈ ਤਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇ ਹੋਵੇਗਾ ਇਸਦਾ ਹਲ...
-ਪਹਿਲਾਂ ਬੀਮਾ ਕੰਪਨੀ ਨੂੰ ਕਰੋਂ ਸ਼ਿਕਾਇਤ
ਸਭ ਤੋਂ ਪਹਿਲਾਂ ਤੁਹਾਨੂੰ ਬੀਮਾ ਕੰਪਨੀ ਦੇ ਸ਼ਿਕਾਇਤ ਨਿਵਾਰਣ ਸੈਲ 'ਚ ਸ਼ਿਕਾਇਤ ਕਰਨੀ ਚਾਹੀਦੀ ਹੈ। ਇੱਥੇ ਤੁਹਾਨੂੰ ਆਪਣੀ
ਸ਼ਿਕਾਇਤ ਲਿਖਿਤ 'ਚ ਦੇਣੀ ਹੋਵੇਗੀ। ਸ਼ਿਕਾਇਤ ਨਿਵਾਰਣ ਸੈਲ ਦੇ ਅਧਿਕਾਰੀ ਨੂੰ ਆਮਤੌਰ 'ਤੇ 15 ਦਿਨ ਦੇ ਅੰਦਰ ਤੁਹਾਡੀ ਸਮੱਸਿਆ ਨੂੰ ਹਲ ਕਰਨਾ ਹੋਵੇਗਾ।
-ਆਈ.ਆਰ.ਡੀ.ਏ.ਆਈ. ਨੂੰ ਕਰੋ ਸ਼ਿਕਾਇਤ
ਜੇਕਰ ਬੀਮਾ ਕੰਪਨੀ ਦੀ ਸ਼ਿਕਾਇਤ ਨਿਵਾਰਣ ਸੈਲ ਤੁਹਾਡੀ ਸਮੱਸਿਆਵਾਂ ਨੂੰ ਹਲ ਕਰਨ 'ਚ ਨਾਕਾਮ ਰਹਿੰਦਾ ਹੈ ਤਾਂ ਤੁਸੀਂ ਬੀਮਾ
ਰੈਗੂਲੈਟਰੀ ਅਥਾਰਿਟੀ ਆਫ ਇੰਡੀਆ (ਆਈ.ਆਰ.ਡੀ.ਏ.ਆਈ.) 'ਚ ਆਪਣੀ ਸ਼ਿਕਾਇਤ ਦਰਜ ਕਰਾਓ।
-ਆਈ.ਆਰ.ਡੀ.ਏ.ਆਈ. 'ਚ ਸ਼ਿਕਾਇਤ ਦਰਜ ਕਰਵਾਉਣ ਦੇ ਤਰੀਕ
ਆਈ.ਆਰ.ਡੀ.ਏ.ਆਈ. 'ਚ ਤੁਸੀਂ ਮੁੱਖ ਰੂਪ ਨਾਲ 3 ਤਰ੍ਹਾਂ ਨਾਲ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇਸਦੇ ਲਈ ਤੁਸੀ ਂਆਈ.ਆਰ.ਡੀ.ਏ.ਆਈ. ਦੇ ਟੋਲ ਫ੍ਰੀ ਨੰਬਰ 155255 'ਤੇ ਸ਼ਿਕਾਇਤ ਕਰ ਸਕਦੇ ਹੋ। ਤੁਸੀਂ ਚਾਹੋਂ ਤਾਂਆਈ.ਆਰ.ਡੀ.ਏ.ਆਈ ਨੂੰ - ਤੇ ਈਮੇਲ ਕਰਕੇ ਸ਼ਿਕਾਇਤ ਵੀ ਕਰ ਸਕਦੇ ਹੋ। ਇਸਦੇ ਇਲਾਵਾ ਤੁਸੀਂ ਅਥਾਰਿਟੀ ਦੀ ਵੈੱਬਸਾਈਟ 'ਤੇ ਜਾਂ ਸਿੱਧੇ ਚਿੱਠੀ ਲਿਖ ਕੇ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਧਿਆਨ ਰਹੇ ਕਿ ਆਪਣੀ ਸ਼ਿਕਾਇਤ ਦੇ ਨਾਲ ਤੁਹਾਨੂੰ ਸਬੰਧਿਤ ਡਾਕੂਮੈਂਟਸ ਵੀ ਜਮ੍ਹਾ ਕਰਵਾਉਣੇ ਹੋਣਗੇ।
-ਬੀਮਾ ਕੰਪਨੀ ਨੂੰ ਆਦੇਸ਼ ਦੇਵੇਗਾ ਆਈ.ਆਰ.ਡੀ.ਏ.ਆਈ
ਸ਼ਿਕਾਇਤ ਦਰਜ ਕਰਾਉਣ ਦੇ ਬਾਅਦ ਆਈ.ਆਰ.ਡੀ.ਏ.ਆਈ. ਬੀਮਾ ਕੰਪਨੀ ਤੋਂ ਇਕ ਸੀਮਿਤ ਸਮੇਂ 'ਚ ਤੁਹਾਡੀ ਸਮੱਸਿਆ ਦਾ ਹੱਲ ਕਰਨਾ ਹੋਵੇਗਾ।
-ਰੇਫਰੇਂਸ ਨੰਬਰ ਲੈਣਾ ਨਾ ਭੁੱਲੋ
ਅਜਿਹੀਆਂ ਸ਼ਿਕਾਇਤਾਂ ਨੂੰ ਦਰਜ ਕਰਵਾਉਣ ਦੇ ਬਾਅਦ ਤੁਸੀਂ ਆਪਣੀ ਸ਼ਿਕਾਇਤ ਨੂੰ ਟ੍ਰਕ ਕਰਨ ਦੇ ਲਈ ਰੇਫਰੇਂਸ ਨੰਬਰ ਲੈਣਾ ਨਾ ਭੁੱਲੋ।
-ਜਾਂਚ ਅਧਿਕਾਰੀਆਂ ਕੋਲ ਭੇਜੀ ਜਾਵੇਗੀ ਤੁਹਾਡੀ ਸ਼ਿਕਾਇਤ
ਜੇਕਰ ਤੁਸੀਂ ਕੰਪਨੀ ਦੇ ਹੱਲ ਦੇ ਜਵਾਬ ਤੋਂ ਸਤੁੰਸ਼ਟ ਨਹੀ ਹੋ ਤਾਂ ਤੁਹਾਡਾ ਕੇਸ ਜਾਂਚ ਅਧਿਕਾਰੀ ਨੂੰ ਭੇਜਿਆ ਜਾਵੇਗਾ, ਇੱਥੇ ਤੁਹਾਡੇ ਮਾਮਲੇ ਦੀ ਦੁਬਾਰਾ ਜਾਂਚ ਕੀਤੀ ਜਾਵੇਗਾ।
ਭਾਰਤ 'ਚ ਖਤਮ ਹੋ ਰਿਹਾ ਨੋਟੰਬਦੀ ਤੇ ਜੀ.ਐੱਸ.ਟੀ. ਦਾ ਅਸਰ
NEXT STORY