ਨਵੀਂ ਦਿੱਲੀ (ਭਾਸ਼ਾ) - ਇੰਡੀਅਨ ਹੋਟਲਜ਼ ਕੰਪਨੀ ਲਿਮਿਟੇਡ (ਆਈ.ਐਚ.ਸੀ.ਐਲ.) ਨੇ ਮੰਗਲਵਾਰ ਨੂੰ ਕਿਹਾ ਕਿ ਉਸਨੇ ਢਾਕਾ, ਬੰਗਲਾਦੇਸ਼ ਵਿੱਚ ਦੋ ਨਵੇਂ ਹੋਟਲ ਖੋਲ੍ਹਣ ਲਈ ਸਮਝੌਤੇ ਕੀਤੇ ਹਨ।
ਤਾਜ ਅਤੇ ਵਿਵੰਤਾ ਬ੍ਰਾਂਡ ਨਾਮਾਂ ਵਾਲੇ ਇਹ ਹੋਟਲ ਇੱਕੋ ਕੰਪਲੈਕਸ ਵਿੱਚ ਹੋਣਗੇ। ਇਹ ਬਿਲਕੁਲ ਨਵੇਂ ਪ੍ਰੋਜੈਕਟ ਹਨ।
IHCL ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਪੁਨੀਤ ਚਤਵਾਲ ਨੇ ਕਿਹਾ, “ਸਾਨੂੰ ਢਾਕਾ ਵਿੱਚ ਦਾਖਲ ਹੋ ਕੇ ਆਪਣੇ ਪੋਰਟਫੋਲੀਓ ਵਿੱਚ ਇੱਕ ਮਹੱਤਵਪੂਰਨ ਅੰਤਰਰਾਸ਼ਟਰੀ ਪ੍ਰੋਜੈਕਟ ਸ਼ਾਮਲ ਕਰਕੇ ਖੁਸ਼ੀ ਹੋ ਰਹੀ ਹੈ। ਬੰਗਲਾਦੇਸ਼ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਵਿੱਚੋਂ ਇੱਕ ਹੈ ਅਤੇ ਦੱਖਣੀ ਏਸ਼ੀਆ ਵਿੱਚ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ।
ਆਈਐਚਸੀਐਲ ਨੇ ਕਿਹਾ ਕਿ ਤਾਜ ਹੋਟਲ ਵਿੱਚ 230 ਕਮਰੇ ਅਤੇ ਵਿਵੰਤਾ ਹੋਟਲ ਵਿੱਚ 130 ਕਮਰੇ ਹੋਣਗੇ।
ਇਹ ਵੀ ਪੜ੍ਹੋ : OPEC ਦੇਸ਼ਾਂ ਦੇ ਫੈਸਲੇ ਤੋਂ ਬਾਅਦ ਰੂਸ ਤੋਂ ਕੱਚੇ ਤੇਲ ਦੀ ਖ਼ਰੀਦਦਾਰੀ ਵਧਾ ਸਕਦਾ ਹੈ ਭਾਰਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਇਲੈਕਟ੍ਰਾਨਿਕ ਵਾਹਨਾਂ ਦੀ ਵਿਕਰੀ ਵਧਣ ਦੀ ਉਮੀਦ
NEXT STORY