ਨਵੀਂ ਦਿੱਲੀ (ਭਾਸ਼ਾ)-ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦੇ ਨਤੀਜੇ ਰਾਤੋ-ਰਾਤ ਨਹੀਂ ਦਿਖਣਗੇ ਅਤੇ ਇਸ ’ਚ ਅਜੇ ਸਮਾਂ ਲੱਗੇਗਾ। ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ (ਈ. ਏ. ਸੀ.-ਪੀ . ਐੱਮ.) ਦੇ ਚੇਅਰਮੈਨ ਵਿਵੇਕ ਦੇਬਰਾਏ ਨੇ ਇਹ ਗੱਲ ਕਹੀ ਹੈ।
ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ’ਤੇ ਅਜੇ ਕੰਮ ਹੋ ਰਿਹਾ ਹੈ, ਜਿਸ ਸਮੇਂ ਇਸ ਨੂੰ ਲਾਗੂ ਕੀਤਾ ਗਿਆ ਸੀ ਤਾਂ ਕੁੱਝ ਲੋਕ ਅਜਿਹੇ ਸਨ ਜੋ ਕਹਿ ਰਹੇ ਸਨ ਕਿ ਇਸ ਨਾਲ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਾਧਾ ਦਰ ’ਚ ਡੇਢ ਤੋਂ ਦੋ ਫ਼ੀਸਦੀ ਦਾ ਵਾਧਾ ਹੋਵੇਗਾ। ਚਾਲੂ ਵਿੱਤੀ ਸਾਲ ਦੀ ਸਤੰਬਰ ’ਚ ਖ਼ਤਮ ਤਿਮਾਹੀ ’ਚ ਜੀ. ਡੀ. ਪੀ. ਦੀ ਵਾਧਾ ਦਰ ਘੱਟ ਕੇ 4.5 ਫ਼ੀਸਦੀ ’ਤੇ ਆ ਗਈ ਹੈ, ਜੋ ਇਸ ਦਾ 6 ਸਾਲ ਦਾ ਨੀਵਾਂ ਪੱਧਰ ਹੈ। ਜੀ. ਐੱਸ. ਟੀ. ਕੁਲੈਕਸ਼ਨ ਟੀਚੇ ਤੋਂ ਹੇਠਾਂ ਹੈ।
ਕਿਰਤ ਬਾਜ਼ਾਰ ’ਚ ਸੁਧਾਰ, ਬੈਂਕਾਂ ਦਾ ਲੇਖਾ-ਜੋਖਾ ਦਰੁਸਤ ਕਰਨ ਦੀ ਜ਼ਰੂਰਤ : ਗੀਤਾ ਗੋਪੀਨਾਥ
NEXT STORY