ਨਵੀਂ ਦਿੱਲੀ (ਭਾਸ਼ਾ) - ਵਣਜ ਮੰਤਰਾਲੇ ਨੇ ਜਨਵਰੀ 2005 ਤੋਂ ਅਪਡੇਟ ਨਹੀਂ ਕੀਤੇ ਗਏ ਉਨ੍ਹਾਂ ਸਾਰੇ ਆਯਾਤ-ਨਿਰਯਾਤ ਕੋਡਾਂ (ਆਈਈਸੀ) ਨੂੰ ਇਸ ਸਾਲ 6 ਅਕਤੂਬਰ ਤੋਂ ਅਯੋਗ ਕਰਨ ਦਾ ਫੈਸਲਾ ਕੀਤਾ ਹੈ। ਇਹ ਕਦਮ ਦੇਸ਼ ਵਿੱਚ ਵਪਾਰੀਆਂ ਦੀ ਅਸਲ ਗਿਣਤੀ ਦਾ ਪਤਾ ਲਗਾਉਣ ਵਿੱਚ ਸਹਾਇਤਾ ਕਰੇਗਾ। ਆਯਾਤ-ਨਿਰਯਾਤ ਕੋਡ (ਆਈਈਸੀ) ਇੱਕ ਪ੍ਰਮੁੱਖ ਕਾਰੋਬਾਰੀ ਪਛਾਣ ਨੰਬਰ ਹੈ, ਜੋ ਨਿਰਯਾਤ ਜਾਂ ਆਯਾਤ ਕਰਨ ਲਈ ਲਾਜ਼ਮੀ ਹੁੰਦਾ ਹੈ।
ਡਾਇਰੈਕਟੋਰੇਟ ਜਨਰਲ ਆਫ਼ ਫੌਰਨ ਟਰੇਡ (ਡੀਜੀਐਫਟੀ) ਦੁਆਰਾ ਦਿੱਤੇ ਗਏ ਆਈ.ਈ.ਸੀ. ਨੰਬਰ ਤੋਂ ਬਿਨਾਂ ਕੋਈ ਵੀ ਵਿਅਕਤੀ ਆਯਾਤ ਜਾਂ ਨਿਰਯਾਤ ਨਹੀਂ ਕਰ ਸਕਦਾ। ਡੀ.ਜੀ.ਐਫ.ਟੀ. ਦੇ ਟਰੇਡ ਨੋਟਿਸ ਦੇ ਅਨੁਸਾਰ, "ਵਿਦੇਸ਼ੀ ਵਪਾਰ ਦੇ ਡਾਇਰੈਕਟੋਰੇਟ ਜਨਰਲ ਨੇ ਇਸ ਸਾਲ 8 ਅਗਸਤ ਨੂੰ ਸਾਰੇ ਆਈ.ਈ.ਸੀ. ਧਾਰਕਾਂ ਨੂੰ ਹਰ ਸਾਲ ਅਪ੍ਰੈਲ-ਜੂਨ ਦੀ ਮਿਆਦ ਦੇ ਦੌਰਾਨ ਆਪਣੇ ਵੇਰਵੇ ਇਲੈਕਟ੍ਰੌਨਿਕ ਤਰੀਕੇ ਨਾਲ ਅਪਡੇਟ ਕਰਨ ਲਈ ਕਿਹਾ ਸੀ। ਕੋਈ ਵੀ ਆਈ.ਈ.ਸੀ. ਕੋਡ ਜੋ 1 ਜਨਵਰੀ 2005 ਤੋਂ ਬਾਅਦ ਅਪਡੇਟ ਨਹੀਂ ਹੋਏ , ਉਨ੍ਹਾਂ ਨੂੰ 6 ਅਕਤੂਬਰ, 2021 ਤੋਂ ਅਕਿਰਿਆਸ਼ੀਲ ਕਰ ਦਿੱਤਾ ਜਾਵੇਗਾ।
ਇਸ ਵਿੱਚ ਕਿਹਾ ਗਿਆ ਹੈ ਕਿ ਆਈ.ਈ.ਸੀ. ਧਾਰਕਾਂ ਨੂੰ 5 ਅਕਤੂਬਰ ਤੱਕ ਆਪਣੇ ਆਈ.ਈ.ਸੀ. ਕੋਡ ਅਪਡੇਟ ਕਰਨ ਦਾ ਇੱਕ ਆਖਰੀ ਮੌਕਾ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਡੀ.ਜੀ.ਐਫ.ਟੀ. ਆਰ.ਏ. (ਖੇਤਰੀ ਅਥਾਰਟੀ) ਨੂੰ ਸੌਂਪੀਆਂ ਗਈਆਂ ਆਨਲਾਈਨ ਅਪਡੇਟ ਕੀਤੀਆਂ ਅਰਜ਼ੀਆਂ ਜੇ ਬਕਾਇਆ ਹਨ ਤਾਂ ਉਨ੍ਹਾਂ ਨੂੰ ਆਈ.ਈ.ਸੀ. ਕੋਡਾਂ ਨੂੰ ਅਯੋਗ ਕਰਨ ਦੀ ਸੂਚੀ ਤੋਂ ਬਾਹਰ ਰੱਖਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Ford Motor ਦੇ ਭਾਰਤ ਮੁਖੀ ਅਨੁਰਾਗ ਮਲਹੋਤਰਾ ਨੇ ਦਿੱਤਾ ਅਸਤੀਫ਼ਾ
NEXT STORY