ਬਿਜ਼ਨਸ ਡੈਸਕ: ਆਮ ਆਦਮੀ ਲਈ ਇੱਕ ਰਾਹਤ ਦੀ ਖ਼ਬਰ ਹੈ। ਭਾਰਤੀ ਰਿਜ਼ਰਵ ਬੈਂਕ (RBI) ਆਉਣ ਵਾਲੇ ਮਹੀਨਿਆਂ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਕਰ ਸਕਦਾ ਹੈ। ਸੂਤਰਾਂ ਅਨੁਸਾਰ ਜੂਨ ਤੋਂ ਦੀਵਾਲੀ (20 ਅਕਤੂਬਰ) ਤੱਕ ਰੈਪੋ ਰੇਟ ਵਿੱਚ ਕੁੱਲ 0.50% ਦੀ ਕਟੌਤੀ ਦੀ ਸੰਭਾਵਨਾ ਹੈ। ਇਸਦਾ ਸਿੱਧਾ ਅਸਰ ਹੋਮ ਲੋਨ, ਕਾਰ ਲੋਨ ਅਤੇ ਹੋਰ ਕਰਜ਼ਿਆਂ ਦੀ EMI 'ਤੇ ਪਵੇਗਾ।
ਇਹ ਵੀ ਪੜ੍ਹੋ: ਸੋਨੇ ਦੀਆਂ ਕੀਮਤਾਂ 'ਚ ਵੱਡਾ ਬਦਲਾਅ
RBI ਦੀ ਮੁਦਰਾ ਨੀਤੀ ਕਮੇਟੀ (MPC) ਦੀ ਅਗਲੀ ਮੀਟਿੰਗ 4 ਤੋਂ 6 ਜੂਨ ਦੇ ਵਿਚਕਾਰ ਹੋਣ ਵਾਲੀ ਹੈ, ਜਿਸ ਵਿੱਚ 0.25% ਦੀ ਕਟੌਤੀ ਲਗਭਗ ਤੈਅ ਹੈ। ਇਸ ਤੋਂ ਬਾਅਦ, 5 ਤੋਂ 7 ਅਗਸਤ ਜਾਂ 29 ਸਤੰਬਰ ਤੋਂ 1 ਅਕਤੂਬਰ ਦੇ ਵਿਚਕਾਰ ਹੋਣ ਵਾਲੀ ਮੀਟਿੰਗ ਵਿੱਚ 0.25% ਦੀ ਇੱਕ ਹੋਰ ਕਟੌਤੀ ਦੀ ਸੰਭਾਵਨਾ ਹੈ। ਇਹ ਆਮ ਲੋਕਾਂ ਲਈ ਦੀਵਾਲੀ ਦਾ ਤੋਹਫ਼ਾ ਸਾਬਤ ਹੋ ਸਕਦਾ ਹੈ।
ਇਹ ਵੀ ਪੜ੍ਹੋ: NRIs ਲਈ ਵੱਡੀ ਖਬਰ; ਡਾਲਰ 'ਤੇ ਭਾਰੀ ਪਿਆ ਰੁਪਿਆ! ਹੁਣ 1 ਡਾਲਰ ਦੀ ਕੀਮਤ ਇੰਨੇ ਰੁਪਏ
ਹੁਣ ਤੱਕ ਰੈਪੋ ਰੇਟ 'ਚ 0.50% ਦੀ ਕਟੌਤੀ ਕੀਤੀ ਜਾ ਚੁੱਕੀ ਹੈ
RBI ਨੇ ਇਸ ਸਾਲ ਫਰਵਰੀ ਤੋਂ ਦਰਾਂ ਵਿੱਚ ਕਟੌਤੀ ਸ਼ੁਰੂ ਕੀਤੀ ਸੀ ਅਤੇ ਹੁਣ ਤੱਕ ਦੋ ਮੀਟਿੰਗਾਂ ਵਿੱਚ ਕੁੱਲ 0.50% ਦੀ ਕਟੌਤੀ ਹੋ ਚੁੱਕੀ ਹੈ, ਜਿਸ ਨਾਲ ਰੈਪੋ ਰੇਟ ਡਿੱਗ ਕੇ 6% 'ਤੇ ਆ ਗਈ ਹੈ। ਜੇਕਰ ਅਗਲੀਆਂ 2 ਮੀਟਿੰਗਾਂ ਵਿੱਚ ਹੋਰ ਕਟੌਤੀ ਹੁੰਦੀ ਹੈ, ਤਾਂ ਇਹ ਦਰ ਹੋ ਸਸਤੀ ਹੋ ਜਾਵੇਗੀ, ਜਿਸ ਕਾਰਨ ਉਦਯੋਗਾਂ ਨੂੰ ਕਿਫਾਇਤੀ ਦਰਾਂ 'ਤੇ ਲੋਨ ਮਿਲਣਗੇ ਅਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ।
ਇਹ ਵੀ ਪੜ੍ਹੋ: ਅਦਾਕਾਰਾ ਦੀਪਿਕਾ ਦੇ ਲਿਵਰ 'ਚ ਮਿਲਿਆ ਟਿਊਮਰ, ਪਤੀ ਨੇ ਸਾਂਝੀ ਕੀਤੀ ਭਾਵੁਕ ਖ਼ਬਰ
ਰੈਪੋ ਰੇਟ ਘਟਾਉਣ ਦਾ ਕੀ ਹੋਵੇਗਾ ਫਾਇਦਾ ?
- ਹੋਮ ਅਤੇ ਆਟੋ ਲੋਨ ਹੋਣਗੇ ਸਸਤੇ
- ਉਦਯੋਗਾਂ ਨੂੰ ਮਿਲੇਗਾ ਸਸਤਾ ਲੋਨ, ਨਿਵੇਸ਼ ਵਿਚ ਤੇਜ਼ੀ
- ਨੌਕਰੀਆਂ ਦੇ ਮੌਕੇ ਵਧਣ ਦੀ ਸੰਭਾਵਨਾ
- ਸ਼ਹਿਰੀ ਖਪਤ ਅਤੇ ਰੀਅਲ ਅਸਟੇਟ ਖੇਤਰ ਨੂੰ ਹੁਲਾਰਾ
ਐੱਸ.ਬੀ.ਆਈ. ਸਿਕਿਓਰਿਟੀਜ਼ ਦੇ ਡਿਪਟੀ ਵਾਈਸ ਪ੍ਰੈਜ਼ੀਡੈਂਟ ਸੰਨੀ ਅਗਰਵਾਲ ਨੇ ਕਿਹਾ, "ਸਾਰੇ ਆਰਥਿਕ ਕਾਰਕ ਦਰਾਂ ਵਿੱਚ ਕਟੌਤੀ ਲਈ ਅਨੁਕੂਲ ਹਨ। ਮਹਿੰਗਾਈ ਕੰਟਰੋਲ ਵਿੱਚ ਹੈ, ਮਾਨਸੂਨ ਆਮ ਰਹਿਣ ਦੇ ਸੰਕੇਤ ਹਨ ਅਤੇ ਜੀਡੀਪੀ ਸਥਿਰ ਬਣੀ ਹੋਈ ਹੈ। ਪ੍ਰਚੂਨ ਮਹਿੰਗਾਈ ਜੁਲਾਈ 2019 ਤੋਂ ਬਾਅਦ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਹੈ। ਅਜਿਹੀ ਸਥਿਤੀ ਵਿੱਚ, ਵਿਆਜ ਦਰਾਂ ਵਿੱਚ ਕਟੌਤੀ ਦੀ ਪੂਰੀ ਸੰਭਾਵਨਾ ਹੈ।"
ਇਹ ਵੀ ਪੜ੍ਹੋ: ਵੱਡੀ ਖਬਰ; ਸੋਸ਼ਲ ਮੀਡੀਆ 'ਤੇ ਲਾਈਵਸਟ੍ਰੀਮ ਕਰ ਰਹੀ 23 ਸਾਲਾ ਮਸ਼ਹੂਰ ਮਾਡਲ ਨੂੰ ਗੋਲੀਆਂ ਨਾਲ ਭੁੰਨ੍ਹਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਲੋਬਲ ਅਨਿਸ਼ਚਿਤਤਾ ਵਿਚਕਾਰ ਫੰਡ ਮੈਨੇਜਰ ਸਾਵਧਾਨ! ਮਿਊਚੁਅਲ ਫੰਡਾਂ 'ਚ ਵਧਿਆ ਨਕਦੀ ਭੰਡਾਰ
NEXT STORY