ਬਾਬਾ ਬਕਾਲਾ ਸਾਹਿਬ(ਰਾਕੇਸ਼)- ਰਾਧਾ ਸੁਆਮੀ ਡੇਰਾ ਬਿਆਸ ਵਿਖੇ ਪਹਿਲਾਂ ਤੋਂ 18 ਮਈ ਦੇ ਸਤਿਸੰਗ ਨੂੰ ਰੱਦ ਕੀਤੇ ਜਾਣ ਕਾਰਨ ਡੇਰਾ ਬਿਆਸ ਨਾਲ ਜੁੜੇ ਸ਼ਰਧਾਲੂਆਂ ਦੇ ਮਨਾ ਵਿਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਸੀ। ਹੁਣ ਜਦਕਿ ਦੇਸ਼ ਦੇ ਹਾਲਾਤ ਨਾਰਮਲ ਹੋਣ `ਤੇ ਡੇਰਾ ਬਿਆਸ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਅਤੇ ਹਜ਼ੂਰ ਜਸਦੀਪ ਸਿੰਘ ਗਿੱਲ ਵੱਲੋਂ ਡੇਰਾ ਕਮੇਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਮਾਹੌਲ ਸ਼ਾਂਤਮਈ ਹੋਣ `ਤੇ ਰੱਦ ਕੀਤੇ ਜਾ ਚੁੱਕੇ 18 ਮਈ ਦੇ ਬਿਆਸ ਭੰਡਾਰੇ ਨੂੰ ਮੁੜ ਤੋਂ ਬਹਾਲ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਇਸ ਸਬੰਧੀ ਡੇਰੇ ਦੇ ਸੈਕਟਰੀ ਵੱਲੋਂ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੁਣ ਇਸ ਸਮੇਂ ’ਤੇ ਖੁੱਲ੍ਹਣਗੇ ਪ੍ਰਾਈਵੇਟ ਤੇ ਸਰਕਾਰੀ ਸਕੂਲ
ਜਿਉਂ ਹੀ ਇਹ ਖੁਸ਼ਖਬਰੀ ਡੇਰਾ ਸ਼ਰਧਾਲੂਆਂ `ਚ ਪੁੱਜੀ ਤਾਂ ਉਨ੍ਹਾਂ ਦੇ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਅਤੇ ਉਹ ਬੜੀ ਤੀਬਰਤਾ ਦੇ ਨਾਲ 18 ਮਈ ਵਾਲੇ ਦਿਨ ਦੀ ਇੰਤਜਾਰ ਕਰ ਰਹੇ ਹਨ। 18 ਮਈ ਨੂੰ ਹੋਣ ਜਾ ਰਹੇ ਸਤਿਸੰਗ ਨੂੰ ਸੁਨਣ ਵਾਸਤੇ ਇਸ ਵਾਰ 10 ਲੱਖ ਦੇ ਕਰੀਬ ਸ਼ਰਲਾਧੂਆਂ ਦੇ ਪੁੱਜਣ ਦੀ ਸੰਭਾਵਨਾ ਬਣੀ ਹੋਈ ਹੈ ਅਤੇ ਇਸੇ ਸੰਭਾਵਨਾ ਨੂੰ ਲੈ ਕੇ ਜਿਥੇ ਡੇਰਾ ਬਿਆਸ ਦੇ ਪ੍ਰਬੰਧਕਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਵੱਧ ਨਫਰੀ ਵਿਚ ਸੇਵਾਦਾਰਾਂ ਨੂੰ ਵੀ ਬੁਲਾਇਆ ਜਾ ਰਿਹਾ ਹੈ, ਉਥੇ ਨਾਲ ਹੀ ਰੇਲਵੇ ਵਿਭਾਗ ਵੱਲੋਂ ਵੀ ਬਿਆਸ ਸਟੇਸ਼ਨ ਲਈ ਵੱਖ-ਵੱਖ ਟਰੇਨਾਂ ਵੀ ਚਲਾਈਆ ਜਾ ਰਹੀਆਂ ਹਨ, ਤਾਂ ਕਿ ਸ਼ਰਧਾਲੂ ਬਿਨਾਂ ਕਿਸੇ ਖੱਜਲ ਖੁਆਰੀ ਦੇ ਸਿੱਧੇ ਤੌਰ `ਤੇ ਡੇਰਾ ਬਿਆਸ ਪੁੱਜ ਸਕਣ।
ਇਹ ਵੀ ਪੜ੍ਹੋ- ਡੇਰਾ ਬਿਆਸ ਦੀ ਸੰਗਤ ਲਈ ਖੁਸ਼ਖ਼ਬਰੀ, ਨਵਾਂ ਨੋਟੀਫਿਕੇਸ਼ਨ ਜਾਰੀ
ਇਹ ਵੀ ਆਸ ਜਤਾਈ ਜਾ ਰਹੀ ਹੈ ਕਿ 18 ਮਈ ਨੂੰ ਹੋਣ ਜਾ ਰਹੇ ਭੰਡਾਰੇ ਮੌਕੇ ਹਜ਼ੂਰ ਜਸਦੀਪ ਸਿੰਘ ਗਿੱਲ ਵੱਲੋਂ ਸਤਿਸੰਗ ਫਰਮਾਏ ਜਾਣ ਦੀ ਪੂਰੀ ਪੂਰੀ ਸੰਭਾਵਨਾ ਬਣੀ ਹੋਈ ਹੈ, ਕਿਉਂਕਿ 4 ਮਈ ਵਾਲੇ ਦਿਨ ਵੀ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਜੀ ਦੀ ਮੌਜੂਦਗੀ ਵਿਚ ਹਜ਼ੂਰ ਜਸਦੀਪ ਸਿੰਘ ਗਿੱਲ ਵੱਲੋਂ ਉਤਰਾਧਿਕਾਰੀ ਥਾਪੇ ਜਾਣ ਤੋਂ ਬਾਅਦ ਪਹਿਲੀ ਵਾਰ ਸਤਿਸੰਗ ਫਰਮਾਇਆ ਗਿਆ ਸੀ। ਲੇਕਿਨ ਜੋ ਸੰਗਤ ਇਸ 4 ਮਈ ਵਾਲੇ ਸਤਿਸੰਗ `ਚ ਨਹੀਂ ਆ ਸਕੀ, ਉਨ੍ਹਾਂ ਦੇ ਮਨ ਦੇ ਵਿਚ ਇਹ ਖਵਾਇਸ਼ ਸੀ ਕਿ ਉਹ ਹਜ਼ੂਰ ਜੀ ਦਾ ਸਤਿਸੰਗ ਸੁਣ ਸਕਦੇ। ਇਸੇ ਨੂੰ ਲੈ ਕੇ ਹੀ ਹੁਣ ਫਿਰ ਸੰਗਤ ਦੀ ਆਸ ਬਣੀ ਹੋਈ ਹੈ ਕਿ ਉਹ ਹਜ਼ੂਰ ਜੀ ਦੇ ਦਰਸ਼ਨਾਂ ਦੇ ਨਾਲ ਨਾਲ ਉਨ੍ਹਾਂ ਦੇ ਮੁਖਾਰਬੰਦ ਤੋਂ ਸਤਿਸੰਗ ਸੁਨਣ ਦੀ ਵੀ ਚਾਹਤ ਰੱਖ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਸਰਹੱਦੀ ਪਿੰਡਾਂ ਦੇ ਸਕੂਲ ਖੁੱਲ੍ਹਣ ਨੂੰ ਲੈ ਕੇ ਵੱਡੀ ਖ਼ਬਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਤਾਪ ਬਾਜਵਾ ਨੇ ਕੇਂਦਰ ਸਰਕਾਰ ਤੋਂ ਪੰਜਾਬ ਦੇ 6 ਸਰਹੱਦੀ ਜ਼ਿਲ੍ਹਿਆਂ ਲਈ ਕੀਤੀ ਵਿਸ਼ੇਸ਼ ਮੰਗ
NEXT STORY