ਨਵੀਂ ਦਿੱਲੀ (ਏਜੰਸੀ) - ਦੇਸ਼ ’ਚ ਪਹਿਲੀ ਵਾਰ ਮਾਸਿਕ ਆਧਾਰ ’ਤੇ ਗਣਨਾ ਕੀਤੀ ਗਈ ਬੇਰੋਜ਼ਗਾਰੀ ਦਰ ਅਪ੍ਰੈਲ, 2025 ’ਚ 5.1 ਫ਼ੀਸਦੀ ਰਹੀ। ਵੀਰਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ। ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਨੇ ਅਸਲੀ ਸਮੇਂ ’ਚ ਦੇਸ਼ ’ਚ ਨੌਕਰੀਆਂ ਲਈ ਪਾਤਰ ਲੋਕਾਂ ’ਚ ਬੇਰੋਜ਼ਗਾਰ ਲੋਕਾਂ ਦੇ ਅਨੁਪਾਤ ਦੀ ਨਿਗਰਾਨੀ ਦੀਆਂ ਕੋਸ਼ਿਸ਼ਾਂ ਦੇ ਤਹਿਤ ਪਹਿਲਾ ਮਾਸਿਕ ਪੀਰੀਅਡਿਕ ਕਿਰਤ ਬਲ ਸਰਵੇਖਣ (ਪੀ. ਐੱਲ. ਐੱਫ. ਐੱਸ.) ਜਾਰੀ ਕੀਤਾ। ਇਸ ਤੋਂ ਪਹਿਲਾਂ ਤੱਕ ਕਿਰਤ ਬਲ ਸਰਵੇਖਣ ਤਿਮਾਹੀ ਅਤੇ ਸਾਲਾਨਾ ਆਧਾਰ ’ਤੇ ਹੀ ਜਾਰੀ ਕੀਤਾ ਜਾਂਦਾ ਸੀ।
ਇਹ ਵੀ ਪੜ੍ਹੋ: NRIs ਲਈ ਵੱਡੀ ਖਬਰ; ਡਾਲਰ 'ਤੇ ਭਾਰੀ ਪਿਆ ਰੁਪਿਆ! ਹੁਣ 1 ਡਾਲਰ ਦੀ ਕੀਮਤ ਇੰਨੇ ਰੁਪਏ
5.2 ਫ਼ੀਸਦੀ ਰਹੀ ਪੁਰਸ਼ਾਂ ਦੀ ਬੇਰੋਜ਼ਗਾਰੀ ਦਰ
ਮੌਜੂਦਾ ਹਫ਼ਤਾਵਾਰੀ ਸਥਿਤੀ (ਸੀ. ਡਬਲਿਊ. ਐੱਸ.) ’ਚ ਇਕੱਠੇ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਅਪ੍ਰੈਲ, 2025 ਦੌਰਾਨ ਹਰ ਉਮਰ ਵਰਗ ਦੇ ਲੋਕਾਂ ਦੀ ਬੇਰੋਜ਼ਗਾਰੀ ਦਰ 5.1 ਫ਼ੀਸਦੀ ਰਹੀ। ਪੁਰਸ਼ਾਂ ’ਚ ਬੇਰੋਜ਼ਗਾਰੀ ਦੀ ਦਰ 5.2 ਫ਼ੀਸਦੀ ਅਤੇ ਔਰਤਾਂ ’ਚ 5.0 ਫ਼ੀਸਦੀ ਰਹੀ।
ਇਸ ਦੌਰਾਨ ਪੂਰੇ ਦੇਸ਼ ’ਚ 15 ਤੋਂ 29 ਸਾਲ ਉਮਰ ਵਰਗ ਦੇ ਲੋਕਾਂ ’ਚ ਬੇਰੋਜ਼ਗਾਰੀ ਦਰ 13.8 ਫ਼ੀਸਦੀ ਸੀ। ਸ਼ਹਿਰੀ ਇਲਾਕਿਆਂ ’ਚ ਬੇਰੋਜ਼ਗਾਰੀ ਦਰ 17.2 ਫ਼ੀਸਦੀ, ਜਦੋਂ ਕਿ ਪੇਂਡੂ ਖੇਤਰਾਂ ’ਚ ਇਹ 12.3 ਫ਼ੀਸਦੀ ਸੀ। ਸੀ. ਡਬਲਿਊ. ਐੱਸ. ਦਾ ਭਾਵ ਸਰਵੇ ਦੀ ਤਰੀਕ ਤੋਂ ਪਹਿਲਾਂ ਦੇ 7 ਦਿਨਾਂ ’ਚ ਨਿਰਧਾਰਤ ਗਤੀਵਿਧੀ ਸਥਿਤੀ ਤੋਂ ਹੈ।
ਇਹ ਵੀ ਪੜ੍ਹੋ: ਅਦਾਕਾਰਾ ਦੀਪਿਕਾ ਦੇ ਲਿਵਰ 'ਚ ਮਿਲਿਆ ਟਿਊਮਰ, ਪਤੀ ਨੇ ਸਾਂਝੀ ਕੀਤੀ ਭਾਵੁਕ ਖ਼ਬਰ
15-29 ਸਾਲ ਉਮਰ ਵਰਗ ਦੀਆਂ ਔਰਤਾਂ ’ਚ 14.4 ਫ਼ੀਸਦੀ ਰਹੀ ਬੇਰੋਜ਼ਗਾਰੀ ਦਰ
ਸਰਵੇਖਣ ਤੋਂ ਇਹ ਵੀ ਪਤਾ ਲੱਗਾ ਕਿ 15 ਤੋਂ 29 ਸਾਲ ਉਮਰ ਵਰਗ ਦੀਆਂ ਔਰਤਾਂ ’ਚ ਬੇਰੋਜ਼ਗਾਰੀ ਦਰ ਪੂਰੇ ਦੇਸ਼ ’ਚ (ਪੇਂਡੂ ਅਤੇ ਸ਼ਹਿਰੀ) 14.4 ਫ਼ੀਸਦੀ ਸੀ, ਜਦੋਂ ਕਿ ਸ਼ਹਿਰਾਂ ’ਚ ਇਹ 23.7 ਅਤੇ ਪਿੰਡਾਂ ’ਚ 10.7 ਫ਼ੀਸਦੀ ਸੀ। ਦੇਸ਼ ’ਚ 15 ਤੋਂ 29 ਸਾਲ ਉਮਰ ਵਰਗ ਦੇ ਪੁਰਸ਼ਾਂ ’ਚ ਬੇਰੋਜ਼ਗਾਰੀ ਦਰ 13.6 ਫ਼ੀਸਦੀ ਦਰਜ ਕੀਤੀ ਗਈ, ਜਦੋਂ ਕਿ ਸ਼ਹਿਰਾਂ ’ਚ ਇਹ 15 ਫ਼ੀਸਦੀ ਅਤੇ ਪਿੰਡਾਂ ’ਚ 13 ਫ਼ੀਸਦੀ ਸੀ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਪ੍ਰੈਲ, 2025 ਦੌਰਾਨ 15 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ’ਚ ਕਿਰਤ ਬਲ ਭਾਈਵਾਲੀ ਦਰ (ਐੱਲ. ਐੱਫ. ਪੀ. ਆਰ.) 55.6 ਫ਼ੀਸਦੀ ਸੀ। ਪੇਂਡੂ ਖੇਤਰਾਂ ’ਚ ਭਾਈਵਾਲੀ ਦਰ 58.0 ਫ਼ੀਸਦੀ ਸੀ, ਜਦੋਂ ਕਿ ਸ਼ਹਿਰੀ ਖੇਤਰਾਂ ’ਚ ਇਹ 50.7 ਫ਼ੀਸਦੀ ਸੀ।
ਇਹ ਵੀ ਪੜ੍ਹੋ: ਕੋਰੀਆ ਟੂਰਿਜ਼ਮ ਦੀ Brand Ambassador ਬਣੀ ਹਿਨਾ ਖਾਨ
ਪੇਂਡੂ ਅਤੇ ਸ਼ਹਿਰੀ ਖੇਤਰਾਂ ’ਚ ਕਿਵੇਂ ਰਹੇ ਐੱਲ. ਐੱਫ. ਪੀ. ਆਰ. ਦੇ ਅੰਕੜੇ
ਪੇਂਡੂ ਅਤੇ ਸ਼ਹਿਰੀ ਖੇਤਰਾਂ ’ਚ 15 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਪੁਰਸ਼ਾਂ ’ਚ ਐੱਲ. ਐੱਫ. ਪੀ. ਆਰ. ਕ੍ਰਮਵਾਰ 79.0 ਅਤੇ 75.3 ਫ਼ੀਸਦੀ ਸੀ। ਅਪ੍ਰੈਲ, 2025 ਦੌਰਾਨ ਪੇਂਡੂ ਖੇਤਰਾਂ ’ਚ 15 ਸਾਲ ਅਤੇ ਉਸ ਤੋਂ ਵੱਧ ਉਮਰ ਦੀਆਂ ਔਰਤਾਂ ’ਚ ਕਿਰਤ ਬਲ ਭਾਈਵਾਲੀ ਦੀ ਦਰ 38.2 ਫ਼ੀਸਦੀ ਸੀ। ਐੱਲ. ਐੱਫ. ਪੀ. ਆਰ. ਆਬਾਦੀ ’ਚ ਕਿਰਤ ਬਲ (ਭਾਵ ਕੰਮ ਕਰਨ ਵਾਲੇ, ਕੰਮ ਦੀ ਤਲਾਸ਼ ਕਰਨ ਵਾਲੇ ਜਾਂ ਕੰਮ ਲਈ ਉਪਲੱਬਧ) ’ਚ ਸ਼ਾਮਲ ਵਿਅਕਤੀਆਂ ਦੇ ਫ਼ੀਸਦੀ ਨੂੰ ਸੰਦਰਭਿਤ ਕਰਦਾ ਹੈ। ਕਾਮਿਆਂ ਦੀ ਆਬਾਦੀ ਦਾ ਅਨੁਪਾਤ (ਡਬਲਿਊ. ਪੀ. ਆਰ.) ਕੁੱਲ ਆਬਾਦੀ ’ਚ ਕੰਮ ਕਰਨ ਵਾਲੇ ਲੋਕਾਂ ਦੇ ਅਨੁਪਾਤ ਨੂੰ ਪਰਿਭਾਸ਼ਿਤ ਕਰਦਾ ਹੈ।
ਇਹ ਵੀ ਪੜ੍ਹੋ: ਵੱਡੀ ਖਬਰ; ਸੋਸ਼ਲ ਮੀਡੀਆ 'ਤੇ ਲਾਈਵਸਟ੍ਰੀਮ ਕਰ ਰਹੀ 23 ਸਾਲਾ ਮਸ਼ਹੂਰ ਮਾਡਲ ਨੂੰ ਗੋਲੀਆਂ ਨਾਲ ਭੁੰਨ੍ਹਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ-ਅਮਰੀਕਾ ਵਪਾਰ 'ਤੇ ਬੋਲੇ ਜੈਸ਼ੰਕਰ, ਕਿਹਾ- ਡੀਲ ਉਦੋਂ, ਜਦੋਂ ਦੋਵਾਂ ਨੂੰ ਹੋਵੇਗਾ ਫਾਇਦਾ
NEXT STORY