ਮੁੰਬਈ(ਪੀ. ਟੀ.) - ਘਰੇਲੂ ਸਟਾਕ ਮਾਰਕੀਟ ਵਿਚ ਸਕਾਰਾਤਮਕ ਸ਼ੁਰੂਆਤ ਅਤੇ ਅਮਰੀਕੀ ਮੁਦਰਾ ਦੀ ਕਮਜ਼ੋਰੀ ਦੇ ਕਾਰਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 6 ਪੈਸੇ ਮਜ਼ਬੂਤ ਹੋ ਕੇ 73.55 ਦੇ ਪੱਧਰ 'ਤੇ ਪਹੁੰਚ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਸਥਾਨਕ ਇਕਾਈ ਤਿੰਨ ਪੈਸੇ ਦੀ ਗਿਰਾਵਟ ਨਾਲ 73.64 ਦੇ ਪੱਧਰ 'ਤੇ ਖੁੱਲ੍ਹੀ, ਪਰ ਫਿਰ ਡਾਲਰ ਦੇ ਮੁਕਾਬਲੇ ਹੇਠਾਂ 73.55 ਦੇ ਪੱਧਰ 'ਤੇ ਪਹੁੰਚ ਗਈ, ਜਿਸ ਨੇ ਪਿਛਲੇ ਬੰਦ ਕੀਮਤ ਨਾਲੋਂ ਛੇ ਪੈਸੇ ਦੀ ਤੇਜ਼ੀ ਦਿਖਾਈ। ਸ਼ੁੱਕਰਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 73.61 ਦੇ ਪੱਧਰ 'ਤੇ ਬੰਦ ਹੋਇਆ ਸੀ। ਆਈ.ਆਈ.ਏ. ਗਲੋਬਲ ਦੇ ਸੰਸਥਾਪਕ ਅਤੇ ਸੀ.ਈ.ਓ. ਅਭਿਸ਼ੇਕ ਗੋਇਨਕਾ ਨੇ ਕਿਹਾ ਕਿ ਮਾਰਕੀਟ ਦੀ ਚਾਲ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਬਿਡਨ ਅਤੇ ਟਰੰਪ ਦੇ ਮੁਕਾਬਲੇ ਤੋਂ ਪ੍ਰਭਾਵਤ ਹੋਵੇਗੀ।
ਸਰਕਾਰ ਕਰ ਸਕਦੀ ਹੈ ਇਕ ਹੋਰ ਵਿੱਤੀ ਪੈਕੇਜ ਦਾ ਐਲਾਨ, ਦੀਵਾਲੀ ਤੱਕ ਅਰਥਵਿਵਸਥਾ ’ਚ ਰਿਕਵਰੀ ਦਾ ਮਕਸਦ
NEXT STORY