ਨਵੀਂ ਦਿੱਲੀ- ਮਾਰਚ 2023 'ਚ ਖਤਮ ਹੋਏ (ਵਿੱਤ ਸਾਲ 23) ਵਿੱਤੀ ਸਾਲ 'ਚ ਡਿਜੀਟਲ ਕਰਜ਼ ਸਾਲਾਨਾ ਆਧਾਰ 'ਤੇ 2.5 ਗੁਣਾ ਵਧ ਕੇ 92,848 ਕਰੋੜ ਰੁਪਏ ਹੋ ਗਿਆ। ਇਹ ਜ਼ਬਰਦਸਤ ਮੰਗ ਅਤੇ ਆਰਥਿਕ ਵਾਧੇ ਨੂੰ ਦਰਸਾਉਂਦਾ ਹੈ। ਵਿੱਤੀ ਸਾਲ 22 'ਚ ਡਿਜੀਟਲ ਕਰਜ਼ 35,940 ਕਰੋੜ ਰੁਪਏ ਅਤੇ ਇਹ ਵਿੱਤੀ ਸਾਲ 21 'ਚ 13,461 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ : ਸੇਬੀ ਨਿਵੇਸ਼ਕਾਂ ਦਾ ਪੈਸਾ ਕੱਢਣ ਲਈ ਸ਼ਾਰਦਾ ਗਰੁੱਪ ਦੀਆਂ 61 ਜਾਇਦਾਦਾਂ ਦੀ ਕਰੇਗਾ ਨਿਲਾਮੀ
ਫਿਨਟੇਕ ਐਸੋਏਸ਼ਨ ਫਾਰ ਕੰਜਿਊਮਰ ਇਮਪੋਰਮੈਂਟ (ਐੱਫ.ਏ.ਸੀ.ਈ.) ਨੇ ਬਿਆਨ 'ਚ ਕਿਹਾ ਹੈ ਕਿ ਘੱਟ ਆਧਾਰ ਅਤੇ ਜ਼ਿਆਦਾ ਮੰਗ ਦੇ ਕਾਰਨ ਡਿਜੀਟਲ ਉਧਾਰੀ ਉਦਯੋਗ ਨੂੰ ਮਹਿੰਗਾਈ ਦੇ ਦੌਰ 'ਚੋਂ ਲੰਘਣਾ ਪਿਆ। ਉਧਾਰੀ ਵਿਆਜ ਕਰਜ਼ ਮੁੱਲ ਦੇ ਮਾਮਲੇ 'ਚ ਵਾਧਾ ਜਾਰੀ ਰਿਹਾ ਪਰ ਸਾਲ ਦੀ ਤਿਮਾਹੀ 'ਚ ਇਸ ਵਾਧੇ 'ਚ ਗਿਰਾਵਟ ਆਈ। ਐੱਫ.ਐੱਸ.ਈ. ਦੇ ਮੈਂਬਰ ਕੰਪਨੀਆਂ ਦੀ ਵਿੱਤੀ ਸਾਲ 23 'ਚ ਦਿੱਤੇ ਗਏ ਡਿਜੀਟਲ ਕਰਜ਼ੇ ਦੀ ਸੰਖਿਆ 7.26 ਕਰੋੜ ਸੀ।
ਇਹ ਵੀ ਪੜ੍ਹੋ : ‘ਬਲੂ ਇਕਾਨਮੀ’ ਦੇ ਆਡਿਟ ਲਈ ਨਵੀਂ ਤਕਨੀਕ ਵਿਕਸਿਤ ਕਰਨ ਦੀ ਲੋੜ : ਕੈਗ
ਵਿੱਤੀ ਸਾਲ 22 'ਚ ਕੋਵਿਡ ਨਾਲ ਸਬੰਧਤ ਚਣੌਤੀਆਂ ਜ਼ਬਰਦਸਤ ਤਰੀਕੇ ਨਾਲ ਮੌਜੂਦ ਸਨ ਅਤੇ ਇਸ ਸਾਲ ਡਿਜੀਟਲ ਕਰਜ਼ੇ ਦੀ ਸੰਖਿਆ 3.1 ਕਰੋੜ ਸੀ। ਲਿਹਾਜਾ ਵਿੱਤੀ ਸਾਲ 22 ਦੀ ਤੁਲਨਾ 'ਚ ਵਿੱਤੀ ਸਾਲ 23 'ਚ ਇਹ ਸੰਖਿਆ ਦੋਗੁਣੀ ਤੋਂ ਵਧੇਰੇ ਸੀ।
ਡਿਜੀਟਲ ਕਰਜ਼ਦਾਤਾਵਾਂ ਦੇ ਇਸ ਉਦਯੋਗਿਕ ਖੇਤਰ 'ਚ ਆਰਥਿਕ ਵਿਕਾਸ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਧੀ ਹੋਈ ਮੰਗ ਦੇ ਅੰਕੜੇ ਅਸੁਰੱਖਿਅਤ ਡਿਜੀਟਲ ਕਰਜ਼ਾ ਮੁਹੱਈਆ ਸਹੂਲਤ ਵਾਲੀ ਉਧਾਰੀ ਦੀਆਂ ਸੰਭਾਵਨਾਵਾਂ ਅਤੇ ਪ੍ਰਭਾਵ ਨੂੰ ਉਜਾਗਰ ਕਰਦੇ ਹਨ। ਵਿੱਤੀ ਸਾਲ 22-23 ਦੀ ਪਹਿਲੀ ਛਮਾਹੀ 'ਚ ਮੰਗ ਤੇਜ਼ੀ ਨਾਲ ਵਧੀ ਸੀ। ਪਰ ਤੀਜੀ ਤਿਮਾਹੀ 'ਚ ਗਿਰਾਵਟ ਆਈ ਪਰ ਆਖਰੀ ਤਿਮਾਹੀ 'ਚ ਹਾਂ-ਪੱਖੀ ਵਾਧਾ ਹੋਇਆ।
ਇਹ ਵੀ ਪੜ੍ਹੋ : ਉੱਤਰ ਕੋਰੀਆ 'ਚ ਆਤਮਹੱਤਿਆ ਕਰਨ ਵਾਲਿਆਂ ਦੀ ਲੱਗੀ ਝੜੀ! ਕਿਮ ਜੋਂਗ ਉਨ ਨੇ ਜਾਰੀ ਕੀਤਾ ਤਾਨਾਸ਼ਾਹੀ ਫਰਮਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਚੀਨ ਦੀ ਸਾਖ਼ ਨੂੰ ਲੱਗਾ ਵੱਡਾ ਝਟਕਾ, ਬਾਜ਼ਾਰ 'ਚੋਂ ਇਸ ਕਾਰਨ ਪੈਸਾ ਕੱਢ ਰਹੇ ਵਿਦੇਸ਼ੀ ਨਿਵੇਸ਼ਕ
NEXT STORY