ਨਵੀਂ ਦਿੱਲੀ–ਪਾਕਿਸਤਾਨ ਸਟਾਕ ਐਕਸਚੇਂਜ (ਪੀ. ਐੱਸ. ਐਕਸ.) ਦਾ ਪ੍ਰਮੁੱਖ ਸੂਚਕ ਅੰਕ ਕੇ. ਐੱਸ. ਈ.-100 ਅੱਜ 1378.54 ਅੰਕ ਟੁੱਟ ਕੇ 38342.21 ਦੇ ਪੱਧਰ ’ਤੇ ਬੰਦ ਹੋਇਆ। ਇਹ ਜੂਨ 2022 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ। ਦਿਨ ਦੇ ਕਾਰੋਬਾਰ ’ਚ ਸੂਚਕ ਅੰਕ 1,432.94 ਅੰਕ ਟੁੱਟ ਕੇ 38,287.81 ਦੇ ਹੇਠਲੇ ਪੱਧਰ ਤੱਕ ਪਹੁੰਚ ਗਿਆ।
ਦਰਅਸਲ ਪਾਕਿਸਤਾਨ ਦਾ ਬਾਜ਼ਾਰ ਦੇਸ਼ ’ਚ ਸਿਆਸੀ ਅਸਥਿਰਤਾ ਨੂੰ ਲੈ ਕੇ ਪਹਿਲਾਂ ਤੋਂ ਦਬਾਅ ਝੱਲ ਰਿਹਾ ਹੈ, ਇਸ ਦਰਮਿਆਨ ਆਈ. ਐੱਮ. ਐੱਫ. ਨਾਲ ਸਰਕਾਰ ਦੇ ਸਮਝੌਤੇ ’ਚ ਦੇਰੀ ਹੋਣ ਦੀਆਂ ਖਬਰਾਂ ਸਾਹਮਣੇ ਆ ਗਈਆਂ। ਇਨ੍ਹਾਂ ਦੋਹਾਂ ਹੀ ਫੈਕਟਰਸ ਨੇ ਬਾਜ਼ਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਅਤੇ ਸ਼ੇਅਰਧਾਰਕਾਂ ਨੇ ਧੜਾਧੜ ਸ਼ੇਅਰ ਵੇਚਣੇ ਸ਼ੁਰੂ ਕਰ ਦਿੱਤੇ।
ਪਾਕਿਸਤਾਨ ਅਖਬਾਰ ਡਾਨ ਦੀ ਵੈੱਬਸਾਈਟ ’ਤੇ ਛਪੀ ਖਬਰ ’ਚ ਸਟਾਕ ਮਾਰਕੀਟ ਦੇ ਇਕ ਜਾਣਕਾਰ ਦੇ ਹਵਾਲੇ ਤੋਂ ਲਿਖਿਆ ਹੈ ਕਿ ਕਿ ਆਈ. ਐੱਮ. ਐੱਫ. ਦੀ ਗੁੰਝਲਦਾਰ ਸਥਿਤੀ, ਉਨ੍ਹਾਂ ਵਲੋਂ ਐਕਸਚੇਂਜ ਰੇਟ ਦੇ ਪ੍ਰਬੰਧਨ ਤੋਂ ਪਿੱਛੇ ਹਟਣਾ ਅਤੇ ਗੈਸ ਦੀਆਂ ਵਧੀਆਂ ਹੋਈਆਂ ਕੀਮਤਾਂ ’ਚ ਇਸ ਵਿਕਰੀ ਨੂੰ ਤੇਜ਼ ਕਰਨ ’ਚ ਅਹਿਮ ਭੂਮਿਕਾ ਨਿਭਾਈ। ਡਾਨ ਨੇ ਇਹ ਵੀ ਲਿਖਿਆ ਹੈ ਕਿ ਬੈਂਕ ਦੀ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਵਿਆਜ ਦਰਾਂ ’ਚ ਵਾਧਾ ਕਰੇਗੀ। ਇਸ ਕਾਰਣ ਵੀ ਬਾਜ਼ਾਰ ’ਤੇ ਦਬਾਅ ਵਧਿਆ।
SC ਨੇ ਪੁੱਛਿਆ- ਕੀ ਭਾਰਤ 'ਚ ਯੂਰਪ ਵਰਗੇ ਮਿਆਰ ਹਨ? ਜਾਣੋ Google ਨੇ ਕੀ ਦਿੱਤਾ ਜਵਾਬ
NEXT STORY