ਨਵੀਂ ਦਿੱਲੀ- ਕੋਰੋਨਾ ਨੇ ਅੱਗੇ ਵਧਦੀ ਅਰਥਵਿਵਸਥਾ ਦੀ ਰਫ਼ਤਾਰ ਵਿਚ ਰੁਕਾਵਟ ਪਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਦਾ ਅੰਦਾਜ਼ਾ ਪੈਟਰੋਲੀਅਮ ਪਦਾਰਥਾਂ ਦੇ ਵਿਕਰੀ ਅੰਕੜਿਆਂ ਤੋਂ ਮਿਲਦਾ ਹੈ। ਪੈਟਰੋਲ ਦੀ ਵਿਕਰੀ ਅਪ੍ਰੈਲ ਦੌਰਾਨ 7 ਫ਼ੀਸਦੀ ਡਿੱਗ ਗਈ। ਇਹ ਪਿਛਲੇ ਸਾਲ ਦੇ ਅਗਸਤ ਤੋਂ ਬਾਅਦ ਕਿਸੇ ਮਹੀਨੇ ਦੀ ਸਭ ਤੋਂ ਘੱਟ ਵਿਕਰੀ ਹੈ।
ਪੈਟਰੋਲੀਅਮ ਕੰਪਨੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਸਰੀ ਲਹਿਰ ਨਾਲ ਨਜਿੱਠਣ ਲਈ ਵੱਖ-ਵੱਖ ਸੂਬੇ ਅੰਸ਼ਕ ਜਾਂ ਪੂਰੀ ਤਰ੍ਹਾਂ ਪਾਬੰਦੀ ਲਗਾ ਰਹੇ ਹਨ। ਇਸ ਕਾਰਨ ਪਿਛਲੇ ਅਪ੍ਰੈਲ ਵਿਚ ਪੈਟਰੋਲੀਅਮ ਦੀ ਮੰਗ ਵਿਚ ਗਿਰਾਵਟ ਆਈ ਹੈ।
ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਮਾਰਕੀਟਿੰਗ ਅਤੇ ਰਿਫਾਇਨਰੀ ਦੇ ਡਾਇਰੈਕਟਰ ਅਰੁਣ ਸਿੰਘ ਨੇ ਕਿਹਾ ਕਿ ਅਪ੍ਰੈਲ 2021 ਵਿਚ ਪੈਟਰੋਲੀਅਮ ਦੀ ਕੁੱਲ ਮੰਗ ਅਪ੍ਰੈਲ 2019 ਦੀ ਤੁਲਨਾ ਵਿਚ ਸੱਤ ਫ਼ੀਸਦੀ ਘੱਟ ਰਹੀ। ਸਰਕਾਰੀ ਤੇਲ ਕੰਪਨੀਆਂ ਦੇ ਮੁੱਢਲੇ ਅੰਕੜਿਆਂ ਅਨੁਸਾਰ, ਇਸ ਸਾਲ ਅਪ੍ਰੈਲ ਵਿਚ ਪੈਟਰੋਲ ਦੀ ਕੁੱਲ ਵਿਕਰੀ 21.4 ਲੱਖ ਟਨ ਰਹੀ। ਇਹ ਅਗਸਤ 2020 ਤੋਂ ਬਾਅਦ ਸਭ ਤੋਂ ਘੱਟ ਹੈ। ਇਸ ਸਾਲ ਅਪ੍ਰੈਲ ਵਿਚ ਪੈਟਰੋਲ ਦੀ ਵਿਕਰੀ ਮਾਰਚ ਦੇ ਮੁਕਾਬਲੇ 6.3 ਫ਼ੀਸਦੀ ਘੱਟ ਅਤੇ ਅਪ੍ਰੈਲ 2019 ਦੇ ਮੁਕਾਬਲੇ 4.1 ਫ਼ੀਸਦੀ ਘੱਟ ਸੀ। ਪਿਛਲੇ ਸਾਲ ਅਪ੍ਰੈਲ ਵਿਚ ਪੈਟਰੋਲ ਦੀ ਵਿਕਰੀ 8.72 ਲੱਖ ਟਨ ਰਹੀ ਸੀ।
‘ਕੋਵਿਡ-19 ਦੇ ਕਹਿਰ ਦੌਰਾਨ ਆਟੋ ਕੰਪਨੀਆਂ ਨੇ ਕਾਰਜਬਲ ਦੀ ਸੁਰੱਖਿਆ ਦੇ ਕੀਤੇ ਮਜ਼ਬੂਤ ਉਪਾਅ’
NEXT STORY