ਨਵੀਂ ਦਿੱਲੀ (ਭਾਸ਼ਾ) - ਦੇਸ਼ ਭਰ ’ਚ ‘ਕੋਵਿਡ-19’ ਦੇ ਵਧਦੇ ਕਹਿਰ ਦੌਰਾਨ ਟਾਪ ਵਾਹਨ ਕੰਪਨੀਆਂ ਨੇ ਇਸ ਬੇਹੱਦ ਭਿਆਨਕ ਬੀਮਾਰੀ ਤੋਂ ਆਪਣੇ ਕਾਰਜਬਲ ਦੀ ਸੁਰੱਖਿਆ ਲਈ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
‘ਕੋਵਿਡ-19’ ’ਚ ਆਈ ਤੇਜ਼ੀ ਨਾਲ ਮਾਰੂਤੀ ਸੁਜ਼ੂਕੀ, ਐੱਮ. ਜੀ. ਮੋਟਰ, ਹੀਰੋ ਮੋਟੋਕ੍ਰਾਪ ਅਤੇ ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ, ਪੀੜਤਾਂ ਦੀ ਲੜੀ ਨੂੰ ਤੋੜਨ ਖਾਤਿਰ ਪਹਿਲਾਂ ਹੀ ਆਪਣੇ-ਆਪਣੇ ਵਿਨਿਰਮਾਣ ਪਲਾਂਟਾਂ ’ਚ ਉਤਪਾਦਨ ਕਾਰਜ ਨੂੰ ਅਸਥਾਈ ਰੂਪ ਨਾਲ ਬੰਦ ਕਰ ਚੁੱਕੀਆਂ ਹਨ। ਉਥੇ ਹੀ ਵਿਨਿਰਮਾਣ ’ਚ ਲੱਗੀਆਂ ਦੂਜੀਆਂ ਕੰਪਨੀਆਂ ਵੀ ਰੋਕਥਾਮ ਦੇ ਕਈ ਉਪਾਅ ਕਰ ਰਹੀਆਂ ਹਨ, ਜਿਨ੍ਹਾਂ ’ਚ ਕਾਰਖਾਨਿਆਂ ’ਚ ਲੋਕਾਂ ਦੀ ਗਿਣਤੀ ਘੱਟ ਕਰ ਕੇ ਉਤਪਾਦਨ ’ਚ ਕਮੀ ਲਿਆਉਣਾ ਸ਼ਾਮਲ ਹੈ। ਨਾਲ ਹੀ ਉਨ੍ਹਾਂ ਨੇ ਕਈ ਕਲਿਆਣਕਾਰੀ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਹਨ।
ਦੇਸ਼ ਦੀ ਸਭ ਤੋਂ ਵੱਡੀ ਵਾਹਨ ਕੰਪਨੀ ਟਾਟਾ ਮੋਟਰਸ ਨੇ ਦੱਸਿਆ ਕਿ ਕੰਪਨੀ ‘ਕੋਵਿਡ-19’ ਦੇ ਵੱਧਦੇ ਸੰਕਟ ਨੂੰ ਵੇਖਦੇ ਹੋਏ ਚੇਤੰਨ ਹੈ ਅਤੇ ਉਸ ਨੇ ਆਪਣੇ ਕਰਮਚਾਰੀਆਂ ਦੀ ਸਿਹਤ ਸੁਰੱਖਿਆ ਲਈ ਕੋਸ਼ਿਸ਼ ਤੇਜ਼ ਕਰ ਦਿੱਤੇ ਹਨ। ਟਾਟਾ ਮੋਟਰਸ ਨੇ ਕਿਹਾ ਕਿ ਲਾਜ਼ਮੀ ਜਾਂਚ ਤੋਂ ਇਲਾਵਾ ਪਲਾਂਟ ’ਚ ਸਕ੍ਰੀਨਿੰਗ ਕੀਤੀ ਜਾ ਰਹੀ ਹੈ ਅਤੇ ਕਿਸੇ ’ਚ ਇਨਫੈਕਸ਼ਨ ਦੇ ਲੱਛਣ ਪਾਏ ਜਾਣ ’ਤੇ ਕੰਪਨੀ ਸੁਨਿਸ਼ਚਿਤ ਕਰਦੀ ਹੈ ਕਿ ਉਸ ਨੂੰ ਵੱਖ-ਵੱਖ ਰੱਖਿਆ ਜਾਵੇ।
ਮਹਿੰਦਰਾ ਐਂਡ ਮਹਿੰਦਰਾ ਨੇ ਕਿਹਾ ਕਿ ਉਹ ਆਪਣੇ ਕਰਮਚਾਰੀਆਂ ਦੀ ਦੇਸ਼ ਭਰ ’ਚ ਜਾਰੀ ਟੀਕਾਕਰਣ ਪ੍ਰੋਗਰਾਮ ਦਾ ਲਾਭ ਚੁੱਕਣ ’ਚ ਮਦਦ ਕਰ ਰਹੀ ਹੈ। ਐੱਚ. ਆਰ. ਅਧਿਕਾਰੀ (ਆਟੋਮੋਟਿਵ ਐਂਡ ਫਾਰਮ ਸੈਕਟਰਸ) ਰਾਜੇਸ਼ਵਰ ਤ੍ਰਿਪਾਠੀ ਨੇ ਕਿਹਾ ਕਿ ਕੰਪਨੀ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਤੀ/ਪਤਨੀਆਂ ਦੇ ਟੀਕਾਕਰਣ ਦਾ ਖਰਚ ਕਰੇਗੀ। ਐੱਮ. ਜੀ. ਮੋਟਰ ਨੇ ਗੁਜਰਾਤ ਦੇ ਹਲੋਲ ’ਚ ਸਥਿਤ ਆਪਣਾ ਪਲਾਂਟ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਹੈ ਪਰ ਆਪਣੇ ਸਰਵਿਸ ਸੈਂਟਰ ’ਤੇ ਹੇਠਲੇ ਕਰਮਚਾਰੀਆਂ ਦੇ ਨਾਲ ਹੁਣ ਵੀ ਕੰਮ ਕਰ ਰਹੀ ਹੈ।
ਬਾਜ਼ਾਰ ਧੜੰਮ, ਸੈਂਸੈਕਸ 638 ਅੰਕ ਦੀ ਭਾਰੀ ਗਿਰਾਵਟ ਨਾਲ 48,200 ਤੋਂ ਡਿੱਗਾ
NEXT STORY