ਨਵੀਂ ਦਿੱਲੀ- ਭਾਰਤ ਦਾ ਨਿਰਯਾਤ ਪਿਛਲੇ ਸਾਲ ਦੇ ਸਤੰਬਰ ਮਹੀਨੇ ਦੇ 33.81 ਅਰਬ ਡਾਲਰ ਦੀ ਤੁਲਨਾ 'ਚ 3.52 ਫੀਸਦੀ ਘੱਟ ਕੇ ਇਸ ਸਾਲ ਸਤੰਬਰ 'ਚ 32.62 ਅਰਬ ਡਾਲਰ ਦਾ ਰਹਿ ਗਿਆ ਜਦਕਿ ਵਪਾਰ ਘਾਟਾ ਵਧ ਕੇ 26.72 ਅਰਬ ਡਾਲਰ ਹੋ ਗਿਆ। ਵਪਾਰਕ ਮੰਤਰਾਲੇ ਨੇ ਸੋਮਵਾਰ ਨੂੰ ਇਸ ਸਬੰਧ 'ਚ ਮੁੱਖ ਅੰਕੜਾ ਜਾਰੀ ਕੀਤਾ।
ਮੰਤਰਾਲੇ ਅਨੁਸਾਰ ਹਾਲਾਂਕਿ ਦੇਸ਼ ਦਾ ਆਯਾਤ ਪਿਛਲੇ ਸਾਲ ਦੇ ਸਤੰਬਰ ਮਹੀਨੇ ਦੇ 52.69 ਅਰਬ ਡਾਲਰ ਤੋਂ 5.44 ਫੀਸਦੀ ਵਧ ਕੇ ਇਸ ਸਾਲ ਸਤੰਬਰ 'ਚ 59.35 ਅਰਬ ਡਾਲਰ ਤੱਕ ਪਹੁੰਚ ਗਿਆ।
ਸਰਕਾਰੀ ਅੰਕੜਿਆਂ ਮੁਤਾਬਕ ਵਿੱਤੀ ਸਾਲ 2022-23 'ਚ ਅਪ੍ਰੈਲ-ਸਤੰਬਰ ਦੇ ਦੌਰਾਨ ਨਿਰਯਾਤ 15.54 ਫੀਸਦੀ ਵਧ ਕੇ 229.05 ਅਰਬ ਡਾਲਰ ਹੋ ਗਿਆ। ਇਸ ਮਿਆਦ 'ਚ ਆਯਾਤ 37.89 ਫੀਸਦੀ ਵਧ ਕੇ 378.53 ਅਰਬ ਡਾਲਰ ਹੋ ਗਿਆ।
ਮੰਤਰਾਲੇ ਅਨੁਸਾਰ ਇਸ ਵਿੱਤੀ ਸਾਲ ਦੀ ਪਹਿਲੀ ਛਿਮਾਹੀ 'ਚ ਵਪਾਰ ਘਾਟਾ ਵਧ ਕੇ 149.47 ਅਰਬ ਡਾਲਰ ਹੋ ਗਿਆ ਜਦਕਿ ਅਪ੍ਰੈਲ-ਸਤੰਬਰ,2021-22 'ਚ ਇਹ 76.25 ਅਰਬ ਡਾਲਰ ਸੀ।
ਸਰਕਾਰੀ ਵਾਹਨਾਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ , ਜਾਰੀ ਹੋਏ ਇਹ ਹੁਕਮ
NEXT STORY