ਨਵੀਂ ਦਿੱਲੀ—ਦੇਸ਼ 'ਚ ਹਵਾਈ ਯਾਤਰੀਆਂ ਦੀ ਗਿਣਤੀ ਸਤੰਬਰ 'ਚ 16.43 ਫੀਸਦੀ ਵੱਧ ਕੇ 95 ਲੱਖ 83 ਹਜ਼ਾਰ 'ਤੇ ਪਹੁੰਚ ਗਈ। ਪਿਛਲੇ ਸਾਲ ਸਤੰਬਰ 'ਚ ਘਰੇਲੂ ਮਾਰਗਾਂ 'ਤੇ ਯਾਤਰੀਆਂ ਦੀ ਗਿਣਤੀ 82 ਲੱਖ 30 ਹਜ਼ਾਰ ਰਹੀ ਸੀ। ਨਾਗਰ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਨੇ ਬੁੱਧਵਾਰ ਨੂੰ ਦੱਸਿਆ ਕਿ ਪੂਰੇ ਸਾਲ ਦੌਰਾਨ ਜਨਵਰੀ ਤੋਂ ਸਤੰਬਰ ਦੇ ਵਿਚਾਲੇ ਹਵਾਈ ਯਾਤਰੀਆਂ ਦੀ ਗਿਣਤੀ 7 ਕਰੋੜ 26 ਲੱਖ 98 ਹਜ਼ਾਰ ਤੋਂ 16.91 ਫੀਸਦੀ ਵੱਧ ਕੇ 8 ਕਰੋੜ 49 ਲੱਖ 94 ਹਜ਼ਾਰ 'ਤੇ ਪਹੁੰਚ ਗਈ। ਬਾਜ਼ਾਰ ਹਿੱਸੇਦਾਰੀ ਦੇ ਮਾਮਲੇ 'ਚ ਇੰਡੀਗੋ ਲਗਾਤਾਰ ਚੋਟੀ 'ਤੇ ਬਣੀ ਹੋਈ ਹੈ। ਸਤੰਬਰ 'ਚ ਉਸ ਦੀ ਬਾਜਾਰ ਹਿੱਸੇਦਾਰੀ 38.2 ਫੀਸਦੀ ਰਹੀ। ਇਸ ਤੋਂ ਬਾਅਦ 15.4 ਫੀਸਦੀ ਨਾਲ ਜੈੱਟ ਏਅਰਵੇਜ ਦੂਜੇ ਅਤੇ 13.8 ਫੀਸਦੀ ਨਾਲ ਸਪਾਈਸਜੈੱਟ ਤੀਜੇ ਨੰਬਰ 'ਤੇ ਰਹੀ। ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਦੀ ਬਾਜ਼ਾਰ ਹਿੱਸੇਦਾਰੀ 13.5 ਫੀਸਦੀ ਅਤੇ ਗੋ ਏਅਰ ਦੀ 8.4 ਫੀਸਦੀ ਰਹੀ।
ਹੁਣ ਘਰ ਬੈਠੇ ਆਪਣੇ ਫੋਨ ਨੰਬਰ ਨੂੰ ਆਧਾਰ ਨਾਲ ਕਰਵਾਓ ਲਿੰਕ
NEXT STORY