ਨਵੀਂ ਦਿੱਲੀ—ਜੇਕਰ ਤੁਸੀਂ ਅਜੇ ਤਕ ਆਪਣੇ ਮੋਬਾਈਲ ਨੰਬਰ ਨੂੰ ਆਧਾਰ ਨਾਲ ਲਿੰਕ ਨਹੀਂ ਕਰਵਾਇਆ ਹੈ ਤਾਂ ਤੁਹਾਨੂੰ ਟੈਲੀਕਾਮ ਕੰਪਨੀਆਂ ਦੇ ਕਈ ਮੈਸੇਜ ਆਉਂਦੇ ਹੋਣਗੇ। ਹਾਲਾਂਕਿ ਸੁਪਰੀਮ ਕੋਰਟ ਨੇ ਆਧਾਰ ਨੂੰ ਨੰਬਰ ਨਾਲ ਲਿੰਕ ਕਰਵਾਉਣ ਦਾ ਸਮਾਂ 31 ਮਾਰਚ ਤਕ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਲੋਕਾਂ ਲਈੇ ਇਕ ਹਾਰਤ ਭਰੀ ਖਬਰ ਇਹ ਆਈ ਹੈ ਕਿ ਹੁਣ ਨੰਬਰ ਨੂੰ ਆਧਾਰ ਨਾਲ ਲਿੰਕ ਲਈ ਕੰਪਨੀ ਦੇ ਸੈਂਟਰ 'ਤੇ ਜਾਣ ਦੀ ਜ਼ਰੂਰਤ ਨਹੀਂ ਹੈ, ਘਰ ਬੈਠੇ ਵੀ ਆਸਾਨੀ ਨਾਲ ਫੋਨ ਨੰਬਰ ਦੇ ਨਾਲ ਆਧਾਰ ਨਾਲ ਲਿੰਕ ਹੋ ਜਾਵੇਗਾ। ਇਸ ਦੇ ਲਈ ਟੈਲੀਕਾਮ ਕੰਪਨੀ ਨੂੰ ਵਨ ਟਾਈਮ ਪਾਸਵਰਡ (otp) ਆਧਾਰਿਤ ਵਿਵਸਥਾ ਕਰਨੀ ਹੋਵੇਗੀ ਤਾਂਕਿ ਗਾਹਕ ਆਸਾਨੀ ਨਾਲ ਆਪਣੇ ਮੋਬਾਈਲ ਨੰਬਰ ਨੂੰ ਆਧਾਰ ਨੰਬਰ ਨਾਲ ਜੋੜ ਸਕਣ। ਮੋਬਾਈਲ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਜਾਵੇਗਾ ਕਿ ਉਹ ਰੀਵੇਰੀਫੀਕੇਸ਼ਨ ਮੋਬਾਈਲ ਯੂਜ਼ਰ ਦੇ ਘਰ 'ਚ ਉਪਲੱਬਧ ਕਰਵਾਏ। ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਨਲਾਈਨ ਵੇਰੀਫੀਕੇਸ਼ਨ ਲਈ ਪੂਰਾ ਸਿਸਟਮ ਤਿਆਰ ਕਰਨ, ਜਿਸ ਕਾਰਨ ਯੂਜ਼ਰਸ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਸੂਤਰਾਂ ਨੇ ਕਿਹਾ ਕਿ ਕਰੀਬ 50 ਕਰੋੜ ਮੋਬਾਈਲ ਨੰਬਰ ਪਹਿਲੇ ਹੀ ਆਧਾਰ ਡੇਟਾਬੇਸ 'ਚ ਰਜਿਸਟਰਡ ਹਨ।
Salary ਵਾਲਿਆਂ ਲਈ ਖੁਸ਼ਖਬਰੀ, GPF 'ਤੇ ਮਿਲੇਗਾ 7.8 ਫੀਸਦੀ ਵਿਆਜ਼
NEXT STORY