ਨਵੀਂ ਦਿੱਲੀ (ਭਾਸ਼ਾ) - ਇਨਕਮ ਟੈਕਸ ਵਿਭਾਗ ਨੇ ਕਿਹਾ ਕਿ 31 ਜੁਲਾਈ ਦੀ ਨਿਰਧਾਰਿਤ ਸਮਾਂ-ਹੱਦ ਤੱਕ ਰਿਕਾਰਡ 7.28 ਕਰੋੜ ਤੋਂ ਵੱਧ ਇਨਕਮ ਟੈਕਸ ਰਿਟਰਨ ਦਾਖਲ ਕੀਤੇ ਗਏ। ਟੈਕਸ ਵਿਭਾਗ ਨੇ ਇਕ ਬਿਆਨ ’ਚ ਕਿਹਾ ਕਿ ਮੁਲਾਂਕਣ ਸਾਲ 2024-25 ਦੇ ਲਈ ਰਿਕਾਰਡ ਗਿਣਤੀ ਤੋਂ ਇਨਕਮ ਟੈਕਸ ਰਿਟਰਨ (ਆਈ.ਟੀ.ਆਰ.) ਦਾਖਲ ਕੀਤੇ ਗਏ ਹਨ। ਇਹ ਦਾਖਲ ਰਿਟਰਨ ਦਾ ਨਵਾਂ ਰਿਕਾਰਡ ਹੈ। ਪਿਛਲੇ ਸਾਲ 6.77 ਕਰੋੜ ਆਈ.ਟੀ.ਆਰ. ਦਾਖਲ ਕੀਤੇ ਗਏ ਸਨ।
ਵਿਭਾਗ ਦੇ ਬਿਆਨ ਦੇ ਮੁਤਾਬਕ, ‘‘ਮੁਲਾਂਕਣ ਸਾਲ 2024-25 ਦੇ ਲਈ ਦਾਖਲ ਕੀਤੇ ਗਏ ਕੁੱਲ 7.28 ਕਰੋੜ ਆਈ.ਟੀ.ਆਰ. ’ਚੋਂ ਨਵੀਂ ਟੈਕਸ ਵਿਵਸਥਾ ਦੇ ਤਹਿਤ 5.27 ਕਰੋੜ ਰਿਟਰਨ ਦਾਖਲ ਕੀਤੇ ਗਏ ਹਨ। ਉਥੇ ਹੀ ਪੁਰਾਣੀ ਟੈਕਸ ਵਿਵਸਥਾ ’ਚ ਦਾਖਲ ਰਿਟਰਨ ਦੀ ਗਿਣਤੀ 2.01 ਕਰੋੜ ਹੈ।’’ ਤਨਖਾਹਦਾਰ ਟੈਕਸਦਾਤਿਆਂ ਅਤੇ ਹੋਰ ਗੈਰ-ਟੈਕਸ ਲੇਖਾ ਪ੍ਰੀਖਿਆ ਮਾਮਲਿਆਂ ਲਈ ਆਈ.ਟੀ.ਆਰ. ਦਾਖਲ ਕਰਨ ਦੀ ਅੰਤਿਮ ਮਿਤੀ 31 ਜੁਲਾਈ, 2024 ਸੀ। ਇਸ ਸਮਾਂ-ਹੱਦ ਦੇ ਅੰਤਿਮ ਦਿਨ ਭਾਵ 31 ਜੁਲਾਈ ਨੂੰ 69.92 ਲੱਖ ਨਾਲੋਂ ਵੱਧ ਰਿਟਰਨ ਦਾਖਲ ਕੀਤੇ ਗਏ। ਪਹਿਲੀ ਵਾਰ ਰਿਟਰਨ ਦਾਖਲ ਕਰਨ ਵਾਲਿਆਂ ਦੀ ਗਿਣਤੀ 58.57 ਲੱਖ ਸੀ, ਜੋ ਟੈਕਸ ਆਧਾਰ ਦੇ ਵਿਸਥਾਰ ਦਾ ਇਕ ਚੰਗਾ ਸੰਕੇਤ ਹੈ।
UPI ਟਰਾਂਜੈਕਸ਼ਨ ਨੇ ਬਣਾਇਆ ਰਿਕਾਰਡ, ਹੋਇਆ 20 ਲੱਖ ਕਰੋੜ ਨਾਲੋਂ ਜ਼ਿਆਦਾ ਦਾ ਲੈਣ-ਦੇਣ
NEXT STORY