ਨਵੀਂ ਦਿੱਲੀ— ਤਿਉਹਾਰੀ ਸੀਜ਼ਨ 'ਚ ਪਿਆਜ਼ ਰੁਆਉਣ ਲਈ ਫਿਰ ਤਿਆਰ ਹੈ । ਉਤਪਾਦਕ ਸੂਬਿਆਂ ਵੱਲੋਂ ਸਪਲਾਈ 'ਚ ਰੁਕਾਵਟ ਆਉਣ ਨਾਲ ਪਿਛਲੇ 10 ਦਿਨਾਂ 'ਚ ਰਾਸ਼ਟਰੀ ਰਾਜਧਾਨੀ 'ਚ ਪਿਆਜ਼ ਦੀਆਂ ਥੋਕ ਕੀਮਤਾਂ 23 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈਆਂ । ਵਪਾਰੀਆਂ ਦੇ ਇਕ ਸੰਗਠਨ ਨੇ ਇਹ ਗੱਲ ਕਹੀ । ਪ੍ਰਚੂਨ ਬਾਜ਼ਾਰਾਂ 'ਚ ਵੀ ਪਿਆਜ਼ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ ਅਤੇ ਇਹ 30 ਤੋਂ 40 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈਆਂ ਹਨ ।
ਆਲੂ ਤੇ ਪਿਆਜ਼ ਵਪਾਰੀ ਸੰਘ (ਆਜ਼ਾਦਪੁਰ ਮੰਡੀ ) ਦੇ ਜਨਰਲ ਸਕੱਤਰ ਰਾਜੇਂਦਰ ਸ਼ਰਮਾ ਨੇ ਕਿਹਾ,''ਪਿਛਲੇ 10 ਦਿਨਾਂ 'ਚ ਪਿਆਜ਼ ਦੇ ਭਾਅ 'ਚ 7 ਤੋਂ 10 ਰੁਪਏ ਦਾ ਉਛਾਲ ਆਇਆ ਹੈ । ਨਵੀਂ ਖਰੀਫ ਫਸਲ ਦੀ ਸਪਲਾਈ ਹੁਣ ਵੀ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋਈ ਹੈ ਕਿਉਂਕਿ ਤਿਉਹਾਰਾਂ ਕਾਰਨ ਕਿਸਾਨਾਂ ਨੇ ਪੁਟਾਈ ਸ਼ੁਰੂ ਨਹੀਂ ਕੀਤੀ ਹੈ ।
ਇਸ ਦੌਰਾਨ ਏਸ਼ੀਆ ਦੀ ਸਭ ਤੋਂ ਵੱਡੀ ਥੋਕ ਪਿਆਜ਼ ਮੰਡੀ ਲਾਸਲਗਾਂਵ (ਨਾਸਿਕ ਜ਼ਿਲੇ) 'ਚ ਪਿਆਜ਼ ਦੀਆਂ ਕੀਮਤਾਂ 21-22 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈਆਂ ਹਨ, ਜਦਕਿ ਇਕ ਸਾਲ ਪਹਿਲਾਂ ਇਸੇ ਮਿਆਦ 'ਚ ਪਿਆਜ਼ ਦੀ ਕੀਮਤ 15 ਰੁਪਏ ਕਿਲੋ ਸੀ । ਮਹਾਰਾਸ਼ਟਰ, ਗੁਜਰਾਤ, ਓਡੀਸਾ, ਕਰਨਾਟਕ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਬਿਹਾਰ ਅਤੇ ਰਾਜਸਥਾਨ ਪ੍ਰਮੁੱਖ ਉਤਪਾਦਕ ਸੂਬੇ ਹਨ ।
ਉਡਾਣ ਦੌਰਾਨ ਸ਼ੁਰੂਆਤ 'ਚ ਸਿਰਫ ਡਾਟਾ ਸੇਵਾਵਾਂ ਦੀ ਇਜਾਜ਼ਤ ਦੇਵੇਗੀ ਸਰਕਾਰ
NEXT STORY