ਜਲੰਧਰ (ਇੰਟ.) - ਭਾਰਤੀ ਬਾਜ਼ਾਰਾਂ ’ਚ ਉਪਲਬਧ ਖਿਡੌਣਿਆਂ ਦੀ ਸਮੁੱਚੀ ਗੁਣਵੱਤਾ ’ਚ ਸੁਧਾਰ ਨੂੰ ਉਜਾਗਰ ਕਰਦੇ ਹੋਏ ਇਕ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਖਿਡੌਣਾ ਉਦਯੋਗ ਨੇ ਵਿੱਤੀ ਸਾਲ 2022-23 ’ਚ ਸਾਲ 2015 ਦੇ ਮੁਕਾਬਲੇ ਦਰਾਮਦ (ਇੰਪੋਰਟ) ’ਚ 52 ਪ੍ਰਤੀਸ਼ਤ ਦੀ ਗਿਰਾਵਟ ਅਤੇ ਬਰਾਮਦ (ਐਕਸਪੋਰਟ) ’ਚ 239 ਫੀਸਦੀ ਦਾ ਵਾਧਾ ਦੇਖਿਆ ਹੈ।
ਇਹ ਵੀ ਪੜ੍ਹੋ : ਦੇਸ਼ ਭਰ 'ਚ ਜਾਇਦਾਦ ਖ਼ਰੀਦਣਾ ਹੋਇਆ ਆਸਾਨ, ਸਰਕਾਰ ਨੇ ਲਾਂਚ ਕੀਤਾ ਨਵਾਂ ਪੋਰਟਲ
ਅਸਲ ’ਚ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀ. ਪੀ. ਆਈ. ਆਈ. ਟੀ.) ਦੇ ਨਿਰਦੇਸ਼ ’ਤੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ. ਆਈ. ਐੱਮ.) ਲਖਨਊ ਵੱਲੋਂ ‘ਭਾਰਤ ’ਚ ਬਣੇ ਖਿਡੌਣਿਆਂ ਦੀ ਸਫ਼ਲਤਾ ਦੀਆਂ ਕਹਾਣੀਆਂ’ ’ਤੇ ਆਯੋਜਿਤ ਇਕ ਕੇਸ ਅਧਿਐਨ ’ਚ ਇਹ ਨਤੀਜੇ ਪਾਏ ਗਏ ਹਨ।
ਇਹ ਵੀ ਪੜ੍ਹੋ : ਚੋਰੀ ਕੀਤੇ ਮੋਬਾਈਲਾਂ ਦੇ ਨਾਜਾਇਜ਼ ਕਾਰੋਬਾਰ ਦਾ ਵੱਡਾ ਨੈੱਟਵਰਕ, ਕੀਤੇ ਜਾਂਦੇ ਹਨ ਸਮੱਗਲ
ਰਿਪੋਰਟ ’ਚ ਕਿਹਾ ਗਿਆ ਹੈ ਕਿ ਸਰਕਾਰ ਦੇ ਯਤਨਾਂ ਨਾਲ ਭਾਰਤੀ ਖਿਡੌਣਾ ਉਦਯੋਗ ਲਈ ਜ਼ਿਆਦਾ ਅਨੁਕੂਲ ਵਿਨਿਰਮਾਣ ਈਕੋਸਿਸਟਮ ਬਣਾਉਣਾ ਸੰਭਵ ਹੋਇਆ ਹੈ। ਇਹ ਦੱਸਦਾ ਹੈ ਕਿ 2014 ਤੋਂ 2020 ਤੱਕ 6 ਸਾਲਾਂ ਦੀ ਮਿਆਦ ’ਚ, ਇਸ ਨਾਲ ਵਿਨਿਰਮਾਣ ਯੂਨਿਟਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ, ਦਰਾਮਦ ਇਨਪੁਟ ’ਤੇ ਨਿਰਭਰਤਾ 33 ਪ੍ਰਤੀਸ਼ਤ ਤੋਂ ਘਟ ਕੇ 12 ਪ੍ਰਤੀਸ਼ਤ ਹੋ ਗਈ ਹੈ, ਜਦਕਿ ਕੁੱਲ ਵਿਕਰੀ ਮੁੱਲ ’ਚ 10 ਪ੍ਰਤੀਸ਼ਤ ਦੀ ਚੱਕਰਵ੍ਰਿਧੀ ਸਾਲਾਨਾ ਵਿਕਾਸ ਦਰ (ਸੀ. ਏ. ਜੀ. ਆਰ.) ਨਾਲ ਵਾਧਾ ਹੋਇਆ ਹੈ ਅਤੇ ਕਿਰਤ ਉਤਪਾਦਕਤਾ ’ਚ ਸਮੁੱਚਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਭਾਰਤ 'ਚੋਂ ਨਿਕਲਣ ਵਾਲੀ ਪ੍ਰਾਚੀਨ ਨਦੀ ਪਾਕਿਸਤਾਨ 'ਚ ਉਗਲ ਰਹੀ ਸੋਨਾ, ਕੀਮਤ 600 ਅਰਬ ਰੁਪਏ
ਰਿਪੋਰਟ ਅਨੁਸਾਰ, ਇਹ ਕੋਸ਼ਿਸ਼ਾਂ ਤਕਨਾਲੋਜੀ ’ਚ ਤਰੱਕੀ, ਈ-ਕਾਮਰਸ ਨੂੰ ਅਪਣਾਉਣ, ਸਾਂਝੇਦਾਰੀ ਅਤੇ ਐਕਸਪੋਰਟ ਨੂੰ ਉਤਸ਼ਾਹਿਤ ਕਰਨ, ਬ੍ਰਾਂਡ ਬਣਾਉਣ ’ਚ ਨਿਵੇਸ਼ ਕਰਨ, ਬੱਚਿਆਂ ਨਾਲ ਗੱਲਬਾਤ ਕਰਨ ਲਈ ਅਧਿਆਪਕਾਂ ਅਤੇ ਮਾਪਿਆਂ ਨੂੰ ਜੋੜਨ, ਸੱਭਿਆਚਾਰਕ ਵਿਭਿੰਨਤਾ ਨੂੰ ਮਹੱਤਵ ਦੇਣ ਅਤੇ ਖੇਤਰੀ ਕਾਰੀਗਰਾਂ ਦੇ ਨਾਲ ਸਹਿਯੋਗ ਕਰਨ ’ਚ ਮਹੱਤਵਪੂਰਨ ਹਨ।
ਇਹ ਵੀ ਪੜ੍ਹੋ : ਏਅਰਲਾਈਨਜ਼ ਲਈ ਨਵੇਂ ਨਿਯਮਾਂ ਦਾ ਐਲਾਨ - ਫਲਾਈਟ 'ਚ ਬੈਠੇ ਯਾਤਰੀਆਂ ਲਈ ਜਾਣਕਾਰੀ ਹੋਣਾ ਬਹੁਤ ਜ਼ਰੂਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ 'ਚ ਦੋ ਭਾਰਤੀ ਕੰਪਨੀਆਂ 'ਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼
NEXT STORY