ਨਵੀਂ ਦਿੱਲੀ (ਭਾਸ਼ਾ) - ਗੋਲਡ ਐਕਸਚੇਂਜ ਟਰੇਡਡ ਫੰਡ (ਈਟੀਐਫ), ਜਿਸ ਨੂੰ ਅਨਿਸ਼ਚਿਤ ਸਮੇਂ ਦੌਰਾਨ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ, ਪ੍ਰਤੀ ਨਿਵੇਸ਼ਕਾਂ ਦੀ ਦਿਲਚਸਪੀ ਤੇਜ਼ੀ ਨਾਲ ਵਧੀ ਹੈ। ਉਸ ਨੇ ਅਕਤੂਬਰ ਵਿੱਚ ਇਨ੍ਹਾਂ ਨਿਵੇਸ਼ ਯੋਜਨਾਵਾਂ ਵਿੱਚ 841 ਕਰੋੜ ਰੁਪਏ ਦਾ ਨਿਵੇਸ਼ ਕੀਤਾ, ਜਦੋਂ ਕਿ ਪਿਛਲੇ ਮਹੀਨੇ ਇਹ ਅੰਕੜਾ 175 ਕਰੋੜ ਰੁਪਏ ਸੀ। ਐਸੋਸੀਏਸ਼ਨ ਆਫ ਮਿਉਚੁਅਲ ਫੰਡ ਇਨ ਇੰਡੀਆ (ਏਐੱਮਐੱਫਆਈ) ਦੇ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਮਿਆਦ ਦੇ ਦੌਰਾਨ ਗੋਲਡ ਈਟੀਐੱਫ ਦਾ ਸੰਪਤੀ ਅਧਾਰ ਵੀ ਵਧਿਆ ਹੈ।
ਇਹ ਵੀ ਪੜ੍ਹੋ - ਤਿਉਹਾਰਾਂ ਮੌਕੇ ਕ੍ਰੈਡਿਟ-ਡੈਬਿਟ ਕਾਰਡ ਤੋਂ ਸ਼ਾਪਿੰਗ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਮਿਲ ਰਿਹੈ ਵੱਡਾ ਆਫ਼ਰ
ਦੀਵਾਲੀ ਤੇ ਧਨਤੇਰਸ ਦੇ ਮੌਕੇ ਸ਼ੁੱਕਰਵਾਰ ਨੂੰ ਸੋਨੇ ਅਤੇ ਚਾਂਦੀ ਦੀ ਖਰੀਦਦਾਰੀ ਸਕਾਰਾਤਮਕ ਰੁਖ ਨਾਲ ਸ਼ੁਰੂ ਹੋਈ। ਸੋਨੇ ਦੀਆਂ ਕੀਮਤਾਂ 'ਚ ਨਰਮੀ ਦੇ ਨਾਲ-ਨਾਲ ਖਪਤਕਾਰਾਂ ਦੀ ਮੰਗ 'ਚ ਸੁਧਾਰ ਕਾਰਨ ਇਸ ਨੂੰ ਤੇਜ਼ੀ ਮਿਲੀ। ਵਰਣਨਯੋਗ ਹੈ ਕਿ ਭਾਰਤ ਸੋਨੇ ਦਾ ਦੁਨੀਆ ਦਾ ਸਭ ਤੋਂ ਵੱਡਾ ਖਪਤਕਾਰ ਹੈ। ਮੌਰਨਿੰਗਸਟਾਰ ਇਨਵੈਸਟਮੈਂਟ ਐਡਵਾਈਜ਼ਰਜ਼ ਇੰਡੀਆ ਦੇ ਵਿਸ਼ਲੇਸ਼ਕ ਅਤੇ ਖੋਜ ਪ੍ਰਬੰਧਕ ਮੇਲਵਿਨ ਸੈਂਟਾਰਿਟਾ ਨੇ ਕਿਹਾ ਕਿ ਮੌਜੂਦਾ ਭੂ-ਰਾਜਨੀਤਿਕ ਤਣਾਅ, ਅਮਰੀਕਾ ਵਿੱਚ ਵਿਆਜ ਦਰਾਂ ਵਿੱਚ ਵਾਧੇ ਦੇ ਡਰ, ਮਹਿੰਗਾਈ ਦੇ ਉੱਚੇ ਰਹਿਣ ਅਤੇ ਵਿਕਾਸ ਦਰ ਦੇ ਸੁਸਤ ਰਹਿਣ ਕਾਰਨ ਸੋਨੇ ਦੀ ਇੱਕ ਸੁਰੱਖਿਅਤ ਪਨਾਹ ਤੇ ਮੰਗ ਬਣੀ ਹੋਈ ਹੈ।
ਇਹ ਵੀ ਪੜ੍ਹੋ - ਅੱਜ ਦੇ ਦਿਨ ਸੋਨੇ-ਚਾਂਦੀ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਤਾਜ਼ਾ ਭਾਅ
ਅੰਕੜਿਆਂ ਅਨੁਸਾਰ ਸੋਨੇ ਨਾਲ ਸਬੰਧਤ ਈਟੀਐਫ ਵਿੱਚ ਨਿਵੇਸ਼ ਪਿਛਲੇ ਮਹੀਨੇ 841 ਕਰੋੜ ਰੁਪਏ ਸੀ, ਜਦੋਂ ਕਿ ਸਤੰਬਰ ਵਿੱਚ ਇਹ 175.3 ਕਰੋੜ ਰੁਪਏ ਸੀ। ਅਗਸਤ ਵਿੱਚ ਸ਼੍ਰੇਣੀ ਵਿੱਚ 1,028 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਸੀ, ਜੋ 16 ਮਹੀਨਿਆਂ ਵਿੱਚ ਸਭ ਤੋਂ ਵੱਧ ਮਹੀਨਾਵਾਰ ਪ੍ਰਵਾਹ ਹੈ।
ਇਹ ਵੀ ਪੜ੍ਹੋ - ਧਨਤੇਰਸ ਮੌਕੇ ਦੇਸ਼ ’ਚ ਹੋਵੇਗਾ 50,000 ਕਰੋੜ ਦਾ ਕਾਰੋਬਾਰ! ਚੀਨ ਨੂੰ ਲੱਗਾ 1 ਲੱਖ ਕਰੋੜ ਦਾ ਚੂਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਿਉਹਾਰਾਂ ’ਤੇ ਅਕਤੂਬਰ ’ਚ ਯਾਤਰੀ ਵਾਹਨ, 3 ਪਹੀਆ ਵਾਹਨਾਂ ਦੀ ਹੋਈ ਸਭ ਤੋਂ ਬਿਹਤਰੀਨ ਵਿਕਰੀ
NEXT STORY