ਨਵੀਂ ਦਿੱਲੀ (ਇੰਟ.)– ਧਨਤੇਰਸ ਅਤੇ ਦੀਵਾਲੀ ਲਈ ਬਾਜ਼ਾਰ ਪੂਰੀ ਤਰ੍ਹਾਂ ਸਜ ਚੁੱਕੇ ਹਨ। ਇਸ ਵਾਰ ਖ਼ਾਸ ਗੱਲ ਇਹ ਹੈ ਕਿ ਬਾਜ਼ਾਰ ’ਚ ਚੀਨੀ ਸਾਮਾਨ ਨਹੀਂ ਸਗੋਂ ਵੋਕਲ ਫਾਰ ਲੋਕਲ ਦੀ ਧੂਮ ਹੈ। ਦਿੱਲੀ ਸਮੇਤ ਦੇਸ਼ ਭਰ ਦੇ ਵਪਾਰੀਆਂ ਲਈ ਮਾਲ ਦੀ ਵਿਕਰੀ ਦਾ ਇਕ ਵੱਡਾ ਦਿਨ ਹੈ, ਜਿਸ ਨੂੰ ਲੈ ਕੇ ਦੇਸ਼ ਭਰ ਵਿਚ ਵੱਡੀਆਂ ਤਿਆਰੀਆਂ ਵਪਾਰੀਆਂ ਨੇ ਕੀਤੀਆਂ ਹੋਈਆਂ ਹਨ।
ਇਹ ਵੀ ਪੜ੍ਹੋ - ਪ੍ਰਦੂਸ਼ਣ ਕਾਰਨ ਦੋ ਸ਼ਹਿਰਾਂ 'ਚ BS-III ਪੈਟਰੋਲ ਤੇ BS-IV ਡੀਜ਼ਲ ਵਾਹਨਾਂ 'ਤੇ ਲੱਗੀ ਪਾਬੰਦੀ
ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਦੇ ਕੌਮੀ ਪ੍ਰਧਾਨ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਧਨਤੇਰਸ ਮੌਕੇ ਦੇਸ਼ ਭਰ ’ਚ ਲਗਭਗ 50,000 ਕਰੋੜ ਰੁਪਏ ਦੇ ਰਿਟੇਲ ਵਪਾਰ ਦਾ ਅਨੁਮਾਨ ਹੈ। ਉੱਥੇ ਹੀ ਦੂਜੇ ਪਾਸੇ ਇਸ ਦੀਵਾਲੀ ’ਤੇ ਵੋਕਲ ਫਾਰ ਲੋਕਲ ਦਾ ਫਲਸਫ਼ਾ ਪੂਰੀ ਤਰ੍ਹਾਂ ਬਾਜ਼ਾਰਾਂ ’ਚ ਦਿਖਾਈ ਦੇ ਰਿਹਾ ਹੈ, ਕਿਉਂਕਿ ਲਗਭਗ ਸਾਰੀ ਖਰੀਦਦਾਰੀ ਭਾਰਤੀ ਸਾਮਾਨ ਦੀ ਹੋ ਰਹੀ ਹੈ। ਇਕ ਅਨੁਮਾਨ ਮੁਤਾਬਕ ਦੀਵਾਲੀ ਨਾਲ ਜੁੜੇ ਚੀਨੀ ਸਾਮਾਨ ਦੀ ਵਿਕਰੀ ਹੁਣ ਨਾ ਹੋਣ ਕਾਰਨ ਚੀਨ ਨੂੰ ਲਗਭਗ 1 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ, ਦੀਵਾਲੀ ਤੋਂ ਪਹਿਲਾਂ ਇੰਨੇ ਰੁਪਏ ਹੋਇਆ ਸਸਤਾ
ਵੋਕਲ ਫਾਰ ਲੋਕਲ ਦਾ ਦਿਖਾਈ ਦੇ ਰਿਹੈ ਅਸਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਦੀਵਾਲੀ ’ਤੇ ‘ਵੋਕਲ ਫਾਰ ਲੋਕਲ’ ਦੇ ਸੱਦੇ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵੱਲੋਂ ਔਰਤਾਂ ਤੋਂ ਖਰੀਦਦਾਰੀ ਕਰਨ ਦੀ ਅਪੀਲ ਨੂੰ ਕੈਟ ਨੇ ਆਪਣਾ ਸਮਰਥਨ ਦਿੰਦੇ ਹੋਏ ਦੇਸ਼ ਭਰ ਦੇ ਵਪਾਰਕ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਖੇਤਰ ਦੀਆਂ ਜੋ ਔਰਤਾਂ ਦੀਵਾਲੀ ਨਾਲ ਸਬੰਧਤ ਸਾਮਾਨ ਬਣਾ ਰਹੀਆਂ ਹਨ, ਉਨ੍ਹਾਂ ਦੀ ਵਿਕਰੀ ’ਚ ਵਾਧਾ ਕਰਨ ’ਚ ਮਦਦ ਕਰਨ ਤਾਂ ਕਿ ਉਹ ਵੀ ਖੁਸ਼ੀ ਨਾਲ ਆਪਣੇ ਘਰ ਦੀਵਾਲੀ ਮਨਾ ਸਕਣ।
ਇਹ ਵੀ ਪੜ੍ਹੋ - ਕਰਮਚਾਰੀਆਂ ਦਾ ਬੋਨਸ ਬਾਜ਼ਾਰ ’ਚ ਲਿਆਇਆ ਬਹਾਰ, ਦੀਵਾਲੀ 'ਤੇ ਹੋਵੇਗਾ 3.5 ਲੱਖ ਕਰੋੜ ਦਾ ਕਾਰੋਬਾਰ!
ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਦੇ ਕੌਮੀ ਪ੍ਰਧਾਨ ਬੀ. ਸੀ. ਭਰਤੀਆ ਅਤੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਧਨਤੇਰਸ ਵਾਲੇ ਦਿਨ ਸਿੱਧੀ ਵਿਨਾਇਕ ਸ਼੍ਰੀ ਗਣੇਸ਼ ਜੀ, ਧਨ ਦੀ ਦੇਵੀ ਸ਼੍ਰੀ ਮਹਾਲਕਸ਼ਮੀ ਜੀ ਅਤੇ ਸ਼੍ਰੀ ਕੁਬੇਰ ਜੀ ਦੀ ਪੂਜਾ ਹੁੰਦੀ ਹੈ। ਇਸ ਦਿਨ ਨਵੀਂ ਵਸਤੂ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਦਿਨ ਖਾਸ ਤੌਰ ’ਤੇ ਸੋਨੇ-ਚਾਂਦੀ ਦੇ ਗਹਿਣੇ ਅਤੇ ਹੋਰ ਵਸਤਾਂ, ਸਾਰੇ ਤਰ੍ਹਾਂ ਦੇ ਬਰਤਨ, ਰਸੋਈ ਦਾ ਸਾਮਾਨ, ਵਾਹਨ, ਕੱਪੜੇ ਅਤੇ ਰੈਡੀਮੇਡ ਗਾਰਮੈਂਟ, ਇਲੈਕਟ੍ਰਾਨਿਕਸ, ਬਿਜਲੀ ਦਾ ਸਾਮਾਨ ਅਤੇ ਉਪਕਰਨ, ਵਪਾਰ ਕਰਨ ਦੇ ਉਪਕਰਨ ਜਿਵੇਂ ਕੰਪਿਊਟਰ ਅਤੇ ਕੰਪਿਊਟਰ ਨਾਲ ਜੁੜੇ ਉਪਕਰਨ, ਮੋਬਾਇਲ, ਵਹੀ ਖਾਤੇ, ਫਰਨੀਚਰ, ਅਕਾਊਂਟਿੰਗ ਦਾ ਹੋਰ ਸਾਮਾਨ ਆਦਿ ਵਿਸ਼ੇਸ਼ ਤੌਰ ’ਤੇ ਖਰੀਦੇ ਜਾਂਦੇ ਹਨ।
ਇਹ ਵੀ ਪੜ੍ਹੋ - ਨਵੰਬਰ ਮਹੀਨੇ ਬੈਂਕਾਂ 'ਚ ਬੰਪਰ ਛੁੱਟੀਆਂ, 15 ਦਿਨ ਰਹਿਣਗੇ ਬੰਦ, ਜਾਣੋ ਛੁੱਟੀਆਂ ਦੀ ਸੂਚੀ
ਜਵੈਲਰਸ ਨੂੰ ਵੀ ਮਜ਼ਬੂਤ ਕਾਰੋਬਾਰ ਦੀ ਉਮੀਦ
ਆਲ ਇੰਡੀਆ ਜਵੈਲਰਸ ਅਤੇ ਗੋਲਡਸਮਿੱਥ ਫੈੱਡਰੇਸ਼ਨ ਦੇ ਕੌਮੀ ਪ੍ਰਧਾਨ ਪੰਕਜ ਅਰੋੜਾ ਨੇ ਦੱਸਿਆ ਕਿ ਦੇਸ਼ ਭਰ ਦੇ ਗਹਿਣਾ ਵਪਾਰੀਆਂ ’ਚ ਕੱਲ ਧਨਤੇਰਸ ਦੀ ਵਿਕਰੀ ਨੂੰ ਲੈ ਕੇ ਵੱਡਾ ਉਤਸ਼ਾਹ ਹੈ, ਜਿਸ ਲਈ ਗਹਿਣਾ ਵਪਾਰੀਆਂ ਨੇ ਵਿਆਪਕ ਪੱਧਰ ’ਤੇ ਕਾਫ਼ੀ ਤਿਆਰੀਆਂ ਕੀਤੀਆਂ ਹੋਈਆਂ ਹਨ। ਸੋਨੇ-ਚਾਂਦੀ, ਡਾਇਮੰਡ ਆਦਿ ਦੇ ਨਵੇਂ ਡਿਜ਼ਾਈਨ ਦੇ ਗਹਿਣਿਆਂ ਸਮੇਤ ਹੋਰ ਵਸਤਾਂ ਦਾ ਭਰਪੂਰ ਸਟਾਕ ਰੱਖਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਨਾਲ ਹੀ ਇਸ ਸਾਲ ਆਰਟੀਫਿਸ਼ੀਅਲ ਜਵੈਲਰੀ ਦੀ ਵੀ ਵੱਡੀ ਮੰਗ ਬਾਜ਼ਾਰਾਂ ’ਚ ਦਿਖਾਈ ਦੇ ਰਹੀ ਹੈ। ਉੱਥੇ ਹੀ ਸੋਨੇ-ਚਾਂਦੀ ਦੇ ਸਿੱਕੇ, ਨੋਟ ਅਤੇ ਮੂਰਤੀਆਂ ਨੂੰ ਵੀ ਧਨਤੇਰਸ ਮੌਕੇ ਵੱਡੀ ਮਾਤਰਾ ’ਚ ਖਰੀਦਿਆ ਜਾਣਾ ਵੀ ਸੰਭਾਵਿਤ ਹੈ।
ਇਹ ਵੀ ਪੜ੍ਹੋ - ਇਜ਼ਰਾਈਲ-ਹਮਾਸ ਜੰਗ ਵਧਾਏਗੀ ਭਾਰਤ ਦੀ ਮੁਸੀਬਤ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਦੇ ਆਸਾਰ
ਇਨ੍ਹਾਂ ਬਾਜ਼ਾਰਾਂ ’ਚ ਰਹੇਗੀ ਰੌਣਕ
ਕੈਟ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਵਿਪਿਨ ਆਹੂਜਾ ਅਤੇ ਸੂਬਾ ਜਨਰਲ ਸਕੱਤਰ ਦੇਵ ਰਾਜ ਬਵੇਜਾ ਨੇ ਦੱਸਿਆ ਕਿ ਦਿੱਲੀ ’ਚ ਕੱਲ ਧਨਤੇਰਸ ਵਾਲੇ ਦਿਨ ਚਾਂਦਨੀ ਚੌਕ, ਦਰੀਬਾ ਕਲਾਂ, ਮਾਲੀਵਾੜਾ, ਸਦਰ ਬਾਜ਼ਾਰ, ਕਮਲਾ ਨਗਰ, ਅਸ਼ੋਕ ਵਿਹਾਰ, ਮਾਡਲ ਟਾਊਨ, ਸ਼ਾਲੀਮਾਰ ਬਾਗ, ਪੀਤਮਪੁਰਾ, ਰੋਹਿਣੀ, ਰਾਜੌਰੀ ਗਾਰਡਨ, ਦੁਆਰਕਾ, ਜਨਕਪੁਰੀ, ਸਾਊਥ ਐਕਸਟੈਂਸ਼ਨ, ਗ੍ਰੇਟਰ ਕੈਲਾਸ਼, ਗ੍ਰੀਨ ਪਾਰਕ, ਯੁਸੁਫ ਸਰਾਏ, ਲਾਜਪਤ ਨਗਰ, ਕਾਲਕਾਜੀ, ਪ੍ਰੀਤ ਵਿਹਾਰ, ਸ਼ਾਹਦਰਾ ਅਤੇ ਲਕਸ਼ਮੀ ਨਗਰ ਸਮੇਤ ਵੱਖ-ਵੱਖ ਰਿਟੇਲ ਬਾਜ਼ਾਰਾਂ ’ਚ ਸਾਮਾਨ ਵਿਚ ਵਿਸ਼ੇਸ਼ ਤੌਰ ’ਤੇ ਵਾਧਾ ਹੋਣ ਦੀ ਸੰਭਾਵਨਾ ਹੈ। ਉੱਥੇ ਹੀ ਦੇਸ਼ ਭਰ ਵਿਚ ਲੋਕਾਂ ਤੋਂ ਇਲਾਵਾ ਕੈਟਰਿੰਗ ਕਾਰੋਬਾਰ ਨਾਲ ਜੁੜੇ ਲੋਕ, ਸਥਾਨਕ ਹਲਵਾਈ, ਕਾਂਟ੍ਰੈਕਟ ’ਤੇ ਕੰਮ ਕਰਨ ਵਾਲੇ ਰਸੋਈਏ, ਹੋਟਲ ਅਤੇ ਰੈਸਟੋਰੈਂਟ ਕਾਰੋਬਾਰ ਦੇ ਲੋਕ ਧਨਤੇਰਸ ਵਾਲੇ ਦਿਨ ਵਿਸ਼ੇਸ਼ ਤੌਰ ’ਤੇ ਬਰਤਨ ਆਦਿ ਜ਼ਰੂਰ ਖਰੀਦਦੇ ਹਨ, ਇਸ ਲਈ ਕਾਰੋਬਾਰੀਆਂ ਨੂੰ ਵੱਡੇ ਕਾਰੋਬਾਰ ਦੀ ਉਮੀਦ ਹੈ।
ਇਹ ਵੀ ਪੜ੍ਹੋ - ਭਾਰਤੀਆਂ ਨੂੰ ਸਵੇਰੇ ਉੱਠਣ ਸਾਰ ਲੱਗੇਗਾ ਝਟਕਾ, ਚਾਹ ਦੀ ਚੁਸਕੀ ਪੈ ਸਕਦੀ ਮਹਿੰਗੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਨਾਲ ਤਣਾਅ ਵਿਚਾਲੇ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਦਾ ਅਹਿਮ ਬਿਆਨ
NEXT STORY