ਨਵੀਂ ਦਿੱਲੀ (ਭਾਸ਼ਾ)– ਰੇਟਿੰਗ ਏਜੰਸੀ ਫਿਚ ਨੇ ਆਮ ਬਜਟ ’ਤੇ ਆਪਣੀ ਟਿੱਪਣੀ ’ਚ ਕਿਹਾ ਕਿ ਨੇੜਲੀ ਮਿਆਦ ’ਚ ਭਾਰਤ ਦਾ ਵਿੱਤੀ ਘਾਟਾ ਅਨੁਮਾਨ ਤੋਂ ਵੱਧ ਹੈ ਅਤੇ ਦਰਮਿਆਨੀ ਮਿਆਦ ’ਚ ਕੰਸੋਲੀਡੇਸ਼ਨ ਦੀ ਰਫਤਾਰ ਉਮੀਦ ਤੋਂ ਧੀਮੀ ਹੈ। ਭਾਰਤ, ਜਿਸ ਨੂੰ ਫਿਚ ਵਰਗੀਆਂ ਕ੍ਰੈਡਿਟ ਰੇਟਿੰਗ ਏਜੰਸੀਆਂ ਤੋਂ ਅਕਸਰ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦੀ ਰੇਟਿੰਗ ਅਰਥਵਿਵਸਥਾ ਦੀਆਂ ਬੁਨਿਆਦੀ ਗੱਲਾਂ ਨੂੰ ਪ੍ਰਤੀਬਿੰਬਤ ਨਹੀਂ ਕਰਦਾ ਹੈ, ਨੇ ਸੋਮਵਾਰ ਨੂੰ ਪੇਸ਼ ਕੀਤੇ ਗਏ ਆਮ ਬਜਟ ’ਚ ਕਿਹਾ ਕਿ ਇਸ ਸਮੇਂ ਵਿੱਤੀ ਘਾਟਾ ਜੀ. ਡੀ. ਪੀ. ਦੇ 9.5 ਫੀਸਦੀ ਤੋਂ ਵੱਧ ਹੈ ਜਦੋਂ ਕਿ ਉਸ ਦਾ ਟੀਚਾ ਇਸ ਨੂੰ 3.5 ਫੀਸਦੀ ’ਤੇ ਰੱਖਣ ਦਾ ਹੈ। ਅਗਲੇ ਵਿੱਤੀ ਸਾਲ 2021-22 ਲਈ ਵਿੱਤੀ ਘਾਟੇ ਦਾ ਟੀਚਾ 6.8 ਫੀਸਦੀ ਹੈ।
ਫਿਚ ਰੇਟਿੰਗਸ ਦੀ ਏਸ਼ੀਆ-ਪ੍ਰਸ਼ਾਂਤ ਸਾਵਰੇਨ ਟੀਮ ਦੇ ਡਾਇਰੈਕਟਰ ਜੇਰੇਮੀ ਜੁਕ ਨੇ ਕਿਹਾ ਕਿ ਭਾਰਤ ’ਚ ਕੇਂਦਰ ਸਰਕਾਰ ਵਲੋਂ ਇਕ ਫਰਵਰੀ ਨੂੰ ਪੇਸ਼ ਕੀਤੇ ਗਏ ਬਜਟ ’ਚ ਵਿੱਤੀ ਘਾਟੇ ਦਾ ਟੀਚਾ ਵੱਧ ਹੈ, ਦਰਮਿਆਨੀ ਮਿਆਦ ’ਚ ਕੰਸੋਲੀਡੇਸ਼ਨ ਉਮੀਦ ਤੋਂ ਵੱਧ ਧੀਮਾ ਹੈ। ਜੁਕ ਨੇ ਅੱਗੇ ਕਿਹਾ ਕਿਹਾ ਕਿ ਅਸੀਂ ਵਾਧੇ ਦੀਆਂ ਸੰਭਾਵਨਾਵਾਂ ਅਤੇ ਭਾਰੀ ਜਨਤਕ ਕਰਜ਼ੇ ਦੀਆਂ ਚੁਣੌਤੀਆਂ ਅਤੇ ਮਹਾਮਾਰੀ ਦੇ ਪ੍ਰਕੋਪ ਦੇ ਮੱਦੇਨਜ਼ਰ ਜੂਨ 2020 ’ਚ ਨਕਾਰਾਤਮਕ ਦ੍ਰਿਸ਼ਟੀਕੋਣ ਦੇ ਨਾਲ ਭਾਰਤ ਦੀ ਰੇਟਿੰਗ ਨੂੰ ‘ਬੀ. ਬੀ. ਬੀ-’ ਉੱਤੇ ਰੱਖਿ ਆ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 2021-22 ਦੇ ਬਜਟ ’ਚ ਵੱਡੇ ਪੈਮਾਨੇ ’ਤੇ ਖਰਚ ਦਾ ਐਲਾਨ ਕੀਤਾ, ਜਿਸ ਦਾ ਇਕ ਵੱਡਾ ਹਿੱਸਾ ਉਧਾਰ ਰਾਹੀਂ ਪੂਰਾ ਕੀਤਾ ਜਾਏਗਾ।
ਸਰਾਫਾ ਬਾਜ਼ਾਰ : ਸੋਨਾ 480 ਰੁ: ਡਿੱਗਾ, ਚਾਂਦੀ 3,000 ਰੁਪਏ ਹੋਈ ਸਸਤੀ
NEXT STORY