ਵਾਸ਼ਿੰਗਟਨ–ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਭਾਰਤ ਦੀ ਵਿੱਤੀ ਪ੍ਰਣਾਲੀ ਅਮਰੀਕਾ ਅਤੇ ਸਵਿਟਜ਼ਰਲੈਂਡ ’ਚ ਹਾਲ ਹੀ ਦੇ ਘਟਨਾਕ੍ਰਮਾਂ ਤੋਂ ਪੂਰੀ ਤਰ੍ਹਾਂ ਅਣਛੋਹੀ ਹੈ ਅਤੇ ਉਹ ਇਨ੍ਹਾਂ ਤੋਂ ਪ੍ਰਭਾਵਿਤ ਨਹੀਂ ਹੋਈ ਹੈ। ਦਾਸ ਨੇ ਇੱਥੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਗਲੋਬਲ ਪੱਧਰ ’ਤੇ ਅਮਰੀਕਾ ਅਤੇ ਸਵਿਟਜ਼ਰਲੈਂਡ ਦੀ ਬੈਂਕਿੰਗ ਪ੍ਰਣਾਲੀ ’ਚ ਹਾਲ ਹੀ ’ਚ ਜੋ ਘਟਨਾਕ੍ਰਮ ਹੋਏ, ਉਸ ਨਾਲ ਇਕ ਵਾਰ ਮੁੜ ਵਿੱਤੀ ਸਥਿਰਤਾ ਅਤੇ ਬੈਂਕਿੰਗ ਖੇਤਰ ਦੀ ਸਥਿਰਤਾ ਦਾ ਮਹੱਤਵ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ- ਪਾਕਿਸਤਾਨ 'ਚ ਮਹਿੰਗਾਈ ਨੇ ਤੋੜਿਆ ਰਿਕਾਰਡ, 450 ਰੁਪਏ ਦਰਜਨ ਹੋਏ ਕੇਲੇ, ਗੰਢਿਆਂ ਨੇ ਵੀ ਕਢਾਏ ਹੰਝੂ
ਆਰ. ਬੀ. ਆਈ. ਗਵਰਨਰ ਇੱਥੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨਾਲ ਕੌਮਾਂਤਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਦੀਆਂ ਸਾਲਾਨਾ ਬੈਠਕਾਂ ’ਚ ਸ਼ਾਮਲ ਹੋਣ ਆਏ ਹਨ। ਸਿਲੀਕਾਨ ਵੈਲੀ ਬੈਂਕ ਦੇ ਅਸਫਲ ਹੋਣ ਬਾਰੇ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਨੇ ਕਿਹਾ ਕਿ ਜਿੱਥੋਂ ਤੱਕ ਭਾਰਤ ਦੀ ਗੱਲ ਹੈ ਤਾਂ ਭਾਰਤੀ ਬੈਂਕਿੰਗ ਪ੍ਰਣਾਲੀ, ਭਾਰਤ ਦੀ ਵਿੱਤੀ ਪ੍ਰਣਾਲੀ, ਇਹ ਅਮਰੀਕਾ ਜਾਂ ਸਵਿਟਜ਼ਰਲੈਂਡ ’ਚ ਹੋਏ ਕਿਸੇ ਵੀ ਘਟਨਾਕ੍ਰਮ ਤੋਂ ਪੂਰੀ ਤਰ੍ਹਾਂ ਅਣਛੋਹੇ ਹਨ। ਸਾਡੀ ਬੈਂਕਿੰਗ ਪ੍ਰਣਾਲੀ ਜੁਝਾਰੂ, ਸਥਿਰ ਅਤੇ ਦਰੁਸਤ ਹੈ।
ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 6.30 ਅਰਬ ਡਾਲਰ ਵਧ ਕੇ 584.75 ਅਰਬ ਡਾਲਰ ’ਤੇ ਆਇਆ
ਉਨ੍ਹਾਂ ਨੇ ਕਿਹਾ ਕਿ ਬੈਂਕਿੰਗ ਨਾਲ ਸਬੰਧਤ ਮਾਪਦੰਡਾਂ ਦੀ ਗੱਲ ਕਰੀਏ, ਭਾਵੇਂ ਉਹ ਪੂੰਜੀ ਲੋੜੀਂਦੀ ਹੋਵੇ, ਦਬਾਅ ਪੀੜਤ ਜਾਇਦਾਦਾਂ ਦਾ ਫੀਸਦੀ ਹੋਵੇ, ਬੈਂਕਾਂ ਦਾ ਸ਼ੁੱਧ ਵਿਆਜ ਮਾਰਜਨ ਹੋਵੇ, ਬੈਂਕਾਂ ਦਾ ਮੁਨਾਫਾ ਹੋਵੇ, ਭਾਵੇਂ ਕਿਸੇ ਵੀ ਮਾਪਦੰਡ ਨੂੰ ਦੇਖਿਆ ਜਾਵੇ, ਸਾਰਿਆਂ ਦੇ ਲਿਹਾਜ ਨਾਲ ਭਾਰਤ ਦੀ ਬੈਂਕਿੰਗ ਪ੍ਰਣਾਲੀ ਤੰਦਰੁਸਤ ਬਣੀ ਹੋਈ ਹੈ। ਦਾਸ ਨੇ ਕਿਹਾ ਕਿ ਜਿੱਥੋਂ ਤੱਕ ਆਰ. ਬੀ. ਆਈ. ਦੀ ਗੱਲ ਹੈ ਤਾਂ ਬੀਤੇ ਕੁੱਝ ਸਾਲਾਂ ’ਚ ਕੇਂਦਰੀ ਬੈਂਕ ਨੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਸਮੇਤ ਪੂਰੀ ਬੈਂਕਿੰਗ ਪ੍ਰਣਾਲੀ ’ਤੇ ਨਿਗਰਾਨੀ ਅਤੇ ਨਿਯਮ ਨੂੰ ਬਿਹਤਰ ਅਤੇ ਸਖਤ ਕੀਤਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਚੀਨ ਦਾ ਚਿੱਪ ਇੰਪੋਰਟ 23 ਫ਼ੀਸਦੀ ਘਟਿਆ, ਭਾਰਤ ’ਚ ਸੈਮੀਕੰਡਕਟਰ ਨਿਰਮਾਣ ’ਚ ਆਈ ਤੇਜ਼ੀ
NEXT STORY