ਬਿਜ਼ਨੈੱਸ ਡੈਸਕ : ਭਾਰਤ 'ਚ ਸੇਵਾ ਖੇਤਰ ਦੀਆਂ ਗਤੀਵਿਧੀਆਂ ਅਨੁਕੂਲ ਆਰਥਿਕ ਸਥਿਤੀਆਂ ਅਤੇ ਸਕਾਰਾਤਮਕ ਮੰਗ ਦੇ ਕਾਰਨ ਦਸੰਬਰ ਵਿਚ ਤਿੰਨ ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ। ਇਸ ਗੱਲ ਦੀ ਜਾਣਕਾਰੀ ਇਕ ਮਹੀਨਾਵਾਰ ਸਰਵੇਖਣ ਵਿਚ ਦਿੱਤੀ ਗਈ ਹੈ। ਮੌਸਮੀ ਤੌਰ 'ਤੇ ਸਮਾਯੋਜਿਤ ਐੱਚਐੱਸਬੀਸੀ ਇੰਡੀਆ ਭਾਰਤ ਸੇਵਾ ਪੀਐੱਮਆਈ ਕਾਰੋਬਾਰੀ ਗਤੀਵਿਧੀ ਸੂਚਕਾਂਕ ਦਸੰਬਰ ਵਿਚ 59 'ਤੇ ਪਹੁੰਚ ਗਿਆ। ਇਹ ਨਵੰਬਰ ਦੇ ਮਹੀਨੇ 56.9 'ਤੇ ਸੀ। ਪਰਚੇਜ਼ਿੰਗ ਮੈਨੇਜਰਜ਼ ਇੰਡੈਕਸ ਦੀ ਭਾਸ਼ਾ 'ਚ 50 ਤੋਂ ਉੱਪਰ ਦੇ ਅੰਕ ਦਾ ਮਤਲਬ ਗਤੀਵਿਧੀਆਂ 'ਚ ਵਾਧਾ ਅਤੇ 50 ਤੋਂ ਘੱਟ ਸਕੋਰ ਦਾ ਮਤਲਬ ਸੰਕੁਚਨ ਹੁੰਦਾ ਹੈ।
ਇਹ ਵੀ ਪੜ੍ਹੋ - Petrol-Diesel Price: ਕੀ ਤੁਹਾਡੇ ਸ਼ਹਿਰ 'ਚ ਸਸਤਾ ਹੋਇਆ ਪੈਟਰੋਲ-ਡੀਜ਼ਲ! ਜਾਣੋ ਅੱਜ ਦਾ ਰੇਟ
ਇਹ ਸਰਵੇਖਣ ਸੇਵਾ ਖੇਤਰ ਦੀਆਂ ਲਗਭਗ 400 ਕੰਪਨੀਆਂ ਨੂੰ ਭੇਜੀ ਗਈ ਪ੍ਰਸ਼ਨਾਵਲੀ ਦੇ ਜਵਾਬਾਂ 'ਤੇ ਅਧਾਰਤ ਹੈ। HSBC ਦੇ 'ਚੀਫ ਇੰਡੀਆ ਇਕਨਾਮਿਸਟ' ਪ੍ਰੰਜੁਲ ਭੰਡਾਰੀ ਨੇ ਕਿਹਾ, "ਭਾਰਤ ਦਾ ਸੇਵਾ ਖੇਤਰ ਸਾਲ ਦੇ ਅੰਤ 'ਚ ਉੱਚ ਪੱਧਰ 'ਤੇ ਰਿਹਾ। ਇਹ ਕਾਰੋਬਾਰੀ ਗਤੀਵਿਧੀਆਂ ਵਧਣ ਅਤੇ ਤਿੰਨ ਮਹੀਨਿਆਂ 'ਚ ਸਭ ਤੋਂ ਵੱਧ ਆਰਡਰ ਮਿਲਣ ਕਾਰਨ ਸੰਭਵ ਹੋਇਆ ਹੈ।"
ਇਹ ਵੀ ਪੜ੍ਹੋ - UPI ਦਾ ਇਸਤੇਮਾਲ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਨਿਯਮਾਂ 'ਚ ਕੀਤਾ ਗਿਆ ਇਹ ਬਦਲਾਅ
ਅੰਤਰਰਾਸ਼ਟਰੀ ਵਿਕਰੀ ਵਿੱਚ ਲਗਾਤਾਰ ਹੋ ਰਹੇ ਵਾਧੇ ਦੁਆਰਾ ਨਵੇਂ ਕਾਰੋਬਾਰ ਵਿੱਚ ਵਾਧੇ ਨੂੰ ਸਮਰਥਨ ਮਿਲਿਆ। ਸੇਵਾ ਪ੍ਰਦਾਤਾਵਾਂ ਨੇ ਦਸੰਬਰ ਵਿੱਚ ਆਸਟ੍ਰੇਲੀਆ, ਕੈਨੇਡਾ, ਯੂਰਪ, ਮੱਧ ਪੂਰਬ ਅਤੇ ਦੱਖਣੀ ਅਮਰੀਕਾ ਵਿੱਚ ਸਥਿਤ ਗਾਹਕਾਂ ਤੋਂ ਉੱਚ ਮੰਗ ਦੇਖੀ। ਸਰਵੇਖਣ ਵਿੱਚ ਕਿਹਾ ਗਿਆ ਹੈ, "ਮੰਗ ਵਿੱਚ ਵਾਧੇ ਕਾਰਨ ਵਿਕਰੀ ਵਿੱਚ ਤੇਜ਼ੀ ਆਈ, ਜਿਸ ਨਾਲ ਕਾਰੋਬਾਰੀ ਗਤੀਵਿਧੀਆਂ ਵਿੱਚ ਵਾਧਾ ਹੋਇਆ।" ਨੌਕਰੀਆਂ ਦੀ ਰਚਨਾ ਲਗਾਤਾਰ 19ਵੇਂ ਮਹੀਨੇ ਵਧੀ...। ਇਸ ਦੌਰਾਨ HSBC ਇੰਡੀਆ ਕੰਪੋਜ਼ਿਟ PMI ਆਉਟਪੁੱਟ ਸੂਚਕਾਂਕ 57.4 ਤੋਂ ਵਧ ਕੇ 58.5 ਹੋ ਗਿਆ।
ਇਹ ਵੀ ਪੜ੍ਹੋ - ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਹੋ ਸਕਦੈ 450 ਕਰੋੜ ਦਾ ਨੁਕਸਾਨ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Boss ਨੇ ਆਪਣੇ ਮੁਲਾਜ਼ਮਾਂ ਨੂੰ ਕੰਪਨੀ 'ਚ ਬਣਾਇਆ ਹਿੱਸੇਦਾਰ, ਤੋਹਫ਼ੇ ਵਜੋਂ ਦਿੱਤੀਆਂ 50 ਨਵੀਂਆਂ ਕਾਰਾਂ
NEXT STORY