ਬਿਜ਼ਨੈੱਸ ਡੈਸਕ : ਇਸ ਸਮੇਂ ਸੋਨੇ-ਚਾਂਦੀ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਲਗਾਤਾਰ 5 ਦਿਨਾਂ ਦੇ ਵਾਧੇ ਤੋਂ ਬਾਅਦ ਅੱਜ ਯਾਨੀ ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ 'ਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਅੱਜ ਘਰੇਲੂ ਬਾਜ਼ਾਰ 'ਚ ਸੋਨਾ 1400 ਰੁਪਏ ਤੱਕ ਕਮਜ਼ੋਰ ਹੋਇਆ। ਅੱਜ MCX 'ਤੇ ਸੋਨੇ ਦੀ ਕੀਮਤ 76,391 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ ਹੈ, ਜਦੋਂ ਕਿ ਪਿਛਲੇ ਹਫ਼ਤੇ ਇਹ 77,685 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ 'ਤੇ ਪਹੁੰਚ ਗਈ ਸੀ। ਚਾਂਦੀ ਦੀ ਕੀਮਤ 89 ਹਜ਼ਾਰ ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਹੈ। ਪਿਛਲੇ ਹਫ਼ਤੇ ਘਰੇਲੂ ਬਾਜ਼ਾਰ 'ਚ ਸੋਨਾ ਕਰੀਬ 4,500 ਰੁਪਏ ਮਜ਼ਬੂਤ ਹੋਇਆ ਸੀ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਮਹਿੰਗੀ ਹੋਈ CNG, ਜਾਣੋ ਕਿੰਨੇ ਰੁਪਏ ਦਾ ਹੋਇਆ ਵਾਧਾ
MCX 'ਤੇ ਸੋਨੇ ਦਾ ਬੈਂਚਮਾਰਕ ਦਸੰਬਰ ਕੰਟਰੈਕਟ ਸੋਮਵਾਰ ਨੂੰ ਇੰਟਰਾਡੇ ਵਪਾਰ ਦੌਰਾਨ 76,391 ਰੁਪਏ ਪ੍ਰਤੀ 10 ਗ੍ਰਾਮ ਦੇ ਹੇਠਲੇ ਪੱਧਰ 'ਤੇ ਆ ਗਿਆ। 916 (22 ਕੈਰੇਟ) ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 70255 ਰੁਪਏ ਪ੍ਰਤੀ 10 ਗ੍ਰਾਮ ਹੈ। ਪਿਛਲੇ ਹਫ਼ਤੇ ਸੋਨੇ ਦਾ ਬੈਂਚਮਾਰਕ ਦਸੰਬਰ ਕੰਟਰੈਕਟ 77,685 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਇਸ ਤੋਂ ਪਹਿਲਾਂ 13 ਨਵੰਬਰ ਨੂੰ ਸੋਨੇ ਦਾ ਬੈਂਚਮਾਰਕ ਦਸੰਬਰ ਕੰਟਰੈਕਟ 73,300 ਰੁਪਏ ਪ੍ਰਤੀ 10 ਗ੍ਰਾਮ ਦੇ ਹੇਠਲੇ ਪੱਧਰ 'ਤੇ ਆ ਗਿਆ ਸੀ, ਜਦੋਂ ਕਿ 30 ਅਕਤੂਬਰ ਨੂੰ ਇਹ 79,775 ਰੁਪਏ ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ। ਇਹ ਅਜੇ ਵੀ 30 ਅਕਤੂਬਰ ਦੇ ਆਪਣੇ ਸਰਵਕਾਲੀ ਉੱਚ ਪੱਧਰ 3,459 ਰੁਪਏ ਤੋਂ ਹੇਠਾਂ ਹੈ।
ਇਹ ਵੀ ਪੜ੍ਹੋ - December Holidays List: ਅਗਲੇ ਮਹੀਨੇ ਹੋਣਗੀਆਂ ਕਈ ਛੁੱਟੀਆਂ, ਚੈੱਕ ਕਰ ਲਓ ਸੂਚੀ
ਗਲੋਬਲ ਬਾਜ਼ਾਰ 'ਚ 5 ਦਿਨਾਂ ਦੇ ਵਾਧੇ ਤੋਂ ਬਾਅਦ ਸੋਨੇ ਦੀਆਂ ਕੀਮਤਾਂ 'ਚ ਆਈ ਨਰਮੀ ਕਾਰਨ ਘਰੇਲੂ ਬਾਜ਼ਾਰ 'ਚ ਸੋਨਾ ਕਮਜ਼ੋਰ ਹੋਇਆ ਹੈ। ਅਮਰੀਕੀ ਡਾਲਰ ਸੂਚਕਾਂਕ 'ਚ ਕਮਜ਼ੋਰੀ ਦੇ ਬਾਵਜੂਦ ਆਲਮੀ ਬਾਜ਼ਾਰ 'ਚ ਨਿਵੇਸ਼ਕ ਫਿਲਹਾਲ ਉਪਰਲੇ ਪੱਧਰ 'ਤੇ ਮੁਨਾਫਾ ਬੁੱਕ ਕਰ ਰਹੇ ਹਨ। ਅਗਲੇ ਮਹੀਨੇ ਫੈੱਡ ਦੀ ਬੈਠਕ 'ਚ ਵਿਆਜ ਦਰਾਂ 'ਚ ਕਟੌਤੀ ਨੂੰ ਲੈ ਕੇ ਬਾਜ਼ਾਰ 'ਚ ਬਣੀ ਅਨਿਸ਼ਚਿਤਤਾ ਨੇ ਵੀ ਨਿਵੇਸ਼ਕਾਂ ਨੂੰ ਥੋੜਾ ਸਾਵਧਾਨ ਰਹਿਣ ਲਈ ਮਜ਼ਬੂਰ ਕੀਤਾ ਹੈ।
ਇਹ ਵੀ ਪੜ੍ਹੋ - ਯਾਤਰੀਆਂ ਲਈ ਵੱਡੀ ਖ਼ਬਰ: 1 ਦਸੰਬਰ ਤੱਕ ਰੇਲਵੇ ਨੇ ਰੱਦ ਕੀਤੀਆਂ ਕਈ ਟਰੇਨਾਂ, ਚੈੱਕ ਕਰੋ ਸੂਚੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2009 ਦੀ ਡਕੈਤੀ-ਕਤਲ ਦਾ ‘ਮਾਸਟਰਮਾਈਂਡ’ 12 ਸਾਲਾਂ ਬਾਅਦ ਗ੍ਰਿਫ਼ਤਾਰ
NEXT STORY