ਮੁੰਬਈ : ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 25 ਅਪ੍ਰੈਲ ਨੂੰ ਖਤਮ ਹੋਏ ਹਫ਼ਤੇ ਵਿੱਚ 1.98 ਬਿਲੀਅਨ ਡਾਲਰ ਵਧ ਕੇ 688.13 ਬਿਲੀਅਨ ਡਾਲਰ ਹੋ ਗਿਆ। ਭਾਰਤੀ ਰਿਜ਼ਰਵ ਬੈਂਕ (RBI) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਅੱਠਵੇਂ ਹਫ਼ਤੇ ਵਧਿਆ ਹੈ। ਪਿਛਲੇ ਹਫ਼ਤੇ, ਕੁੱਲ ਵਿਦੇਸ਼ੀ ਮੁਦਰਾ ਭੰਡਾਰ 8.31 ਬਿਲੀਅਨ ਡਾਲਰ ਵਧ ਕੇ 686.14 ਬਿਲੀਅਨ ਡਾਲਰ ਹੋ ਗਿਆ ਸੀ। ਸਤੰਬਰ 2024 ਵਿੱਚ ਵਿਦੇਸ਼ੀ ਮੁਦਰਾ ਭੰਡਾਰ ਵਧ ਕੇ 704.89 ਬਿਲੀਅਨ ਡਾਲਰ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਸੀ।
ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਮੁਦਰਾ ਸੰਪਤੀਆਂ, ਜੋ ਕਿ ਵਿਦੇਸ਼ੀ ਮੁਦਰਾ ਭੰਡਾਰ ਦਾ ਇੱਕ ਪ੍ਰਮੁੱਖ ਹਿੱਸਾ ਹਨ, 25 ਅਪ੍ਰੈਲ ਨੂੰ ਖਤਮ ਹੋਏ ਹਫ਼ਤੇ ਵਿੱਚ 2.17 ਬਿਲੀਅਨ ਡਾਲਰ ਵਧ ਕੇ 580.66 ਬਿਲੀਅਨ ਡਾਲਰ ਹੋ ਗਈਆਂ। ਡਾਲਰ ਦੇ ਸੰਦਰਭ ਵਿੱਚ ਦੱਸੀਆਂ ਗਈਆਂ ਵਿਦੇਸ਼ੀ ਮੁਦਰਾ ਸੰਪਤੀਆਂ ਵਿੱਚ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਰੱਖੇ ਗਏ ਯੂਰੋ, ਪੌਂਡ ਅਤੇ ਯੇਨ ਵਰਗੀਆਂ ਗੈਰ-ਅਮਰੀਕੀ ਮੁਦਰਾਵਾਂ ਦਾ ਘੱਟ-ਵੱਧ ਦਾ ਪ੍ਰਭਾਵ ਸ਼ਾਮਲ ਹੈ।
ਸਮੀਖਿਆ ਅਧੀਨ ਹਫ਼ਤੇ ਦੌਰਾਨ ਸੋਨੇ ਦੇ ਭੰਡਾਰ ਦਾ ਮੁੱਲ 207 ਮਿਲੀਅਨ ਡਾਲਰ ਘਟ ਕੇ 84.36 ਬਿਲੀਅਨ ਡਾਲਰ ਰਹਿ ਗਿਆ। ਸਪੈਸ਼ਲ ਡਰਾਇੰਗ ਰਾਈਟਸ (SDR) 21 ਮਿਲੀਅਨ ਡਾਲਰ ਵਧ ਕੇ 18.59 ਬਿਲੀਅਨ ਡਾਲਰ ਹੋ ਗਿਆ। ਕੇਂਦਰੀ ਬੈਂਕ ਦੇ ਅੰਕੜਿਆਂ ਅਨੁਸਾਰ, ਸਮੀਖਿਆ ਅਧੀਨ ਹਫ਼ਤੇ ਵਿੱਚ ਅੰਤਰਰਾਸ਼ਟਰੀ ਮੁਦਰਾ ਫੰਡ (IMF) ਕੋਲ ਭਾਰਤ ਦਾ ਭੰਡਾਰ 20 ਲੱਖ ਡਾਲਰ ਵਧ ਕੇ 4.51 ਬਿਲੀਅਨ ਡਾਲਰ ਹੋ ਗਿਆ।
Market Closing: 294 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ ਸੈਂਸੈਕਸ, ਨਿਫਟੀ ਆਟੋ ਤੇ ਮੈਟਲ 'ਚ ਹੋਈ ਬੰਪਰ ਖ਼ਰੀਦਦਾਰੀ
NEXT STORY