ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਅਰਥ ਸ਼ਾਸਤਰੀਆਂ ਨੇ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਦੇਸ਼ ਦੀ ਜੀ. ਡੀ. ਪੀ. 'ਚ 16.5 ਫੀਸਦੀ ਦੀ ਗਿਰਾਵਟ ਦੀ ਸੰਭਾਵਨਾ ਜਤਾਈ ਹੈ। ਇਸ ਤੋਂ ਪਹਿਲਾਂ ਮਈ 'ਚ ਐੱਸ. ਬੀ. ਆਈ. ਦੀ ਰਿਪੋਰਟ 'ਚ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਜੀ. ਡੀ. ਪੀ. 'ਚ 20 ਫੀਸਦੀ ਤੋਂ ਵੱਧ ਦੀ ਗਿਰਾਵਟ ਦਾ ਖਦਸ਼ਾ ਜਤਾਇਆ ਗਿਆ ਸੀ। ਹਾਲਾਂਕਿ, ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਹੁਣ 16.5 ਫੀਸਦੀ ਦੀ ਗਿਰਾਵਟ ਆਉਣ ਦਾ ਅਨੁਮਾਨ ਹੈ।
ਐੱਸ. ਬੀ. ਆਈ. ਦੇ ਅਰਥ ਸ਼ਾਸਤਰੀਆਂ ਨੇ ਸੋਮਵਾਰ ਨੂੰ ਜਾਰੀ ਆਪਣੀ ਰਿਪੋਰਟ ਈਕੋਰੈਪ 'ਚ ਕਿਹਾ ਕਿ ਜਿੱਥੋਂ ਤੱਕ ਸੂਚੀਬੱਧ ਕੰਪਨੀਆਂ ਦੇ ਨਤੀਜਿਆਂ ਦੀ ਗੱਲ ਹੈ, ਕਾਰਪੋਰੇਟ ਜੀ. ਵੀ. ਏ. (ਕੁਝ ਵਿੱਤੀ ਅਤੇ ਗੈਰ-ਵਿੱਤੀ ਕੰਪਨੀਆਂ ਦੇ ਅਨੁਮਾਨਿਤ ਨਤੀਜਿਆਂ ਨਾਲੋਂ ਬਿਹਤਰ) ਵਿੱਤੀ ਸਾਲ 2020-21 'ਚ ਆਮਦਨ 'ਚ ਗਿਰਾਵਟ ਦੇ ਮੁਕਾਬਲੇ ਬਿਹਤਰ ਰਿਹਾ ਹੈ।
ਹੁਣ ਤੱਕ ਲਗਭਗ 1,000 ਸੂਚੀਬੱਧ ਇਕਾਈਆਂ ਨੇ ਪਹਿਲੀ ਤਿਮਾਹੀ ਦੇ ਵਿੱਤੀ ਨਤੀਜੇ ਐਲਾਨੇ ਹਨ। ਨਤੀਜੇ ਦਰਸਾਉਂਦੇ ਹਨ ਕਿ ਕੰਪਨੀਆਂ ਦੀ ਕੁੱਲ ਆਮਦਨੀ 'ਚ 25 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ ਹੈ, ਜਦੋਂ ਕਿ ਸ਼ੁੱਧ ਆਮਦਨੀ ਅਰਥਾਤ ਮੁਨਾਫੇ 'ਚ 55 ਫੀਸਦੀ ਤੋਂ ਜ਼ਿਆਦਾ ਦੀ ਕਮੀ ਦਰਜ ਕੀਤੀ ਗਈ ਹੈ। ਹਾਲਾਂਕਿ, ਕਾਰਪੋਰੇਟ ਜੀਵੀਏ 'ਚ ਗਿਰਾਵਟ ਸਿਰਫ 14.1 ਫੀਸਦੀ ਹੈ। ਰਿਪੋਰਟ ਮੁਤਾਬਕ, ਸਿਧਾਂਤਕ ਤੌਰ 'ਤੇ ਸੂਚੀਬੱਧ ਕੰਪਨੀਆਂ ਦੀ ਆਮਦਨ 'ਚ ਗਿਰਾਵਟ ਦੀ ਭਰਪਾਈ ਲਾਗਤ ਨੂੰ ਤਰਕਸੰਗਤ ਬਣਾ ਕੇ ਕੀਤੀ ਗਈ ਹੈ। ਇਸ ਨਾਲ ਕੰਪਨੀਆਂ ਦੇ ਮਾਰਜਨ 'ਤੇ ਪ੍ਰਭਾਵ ਨਹੀਂ ਪਿਆ।
ਰਿਪੋਰਟ 'ਚ ਅਨੁਮਾਨ ਲਗਾਇਆ ਗਿਆ ਹੈ ਕਿ ਕੋਵਿਡ-19 ਕਾਰਨ ਸੂਬਿਆਂ ਦੀ ਜੀ. ਐੱਸ. ਡੀ. ਪੀ. 'ਚ ਕੁੱਲ ਨੁਕਸਾਨ 16.8 ਫੀਸਦੀ ਹੋਵੇਗਾ। ਸੂਬਿਆਂ ਵਾਰ ਵਿਸ਼ਲੇਸ਼ਣ ਸੰਕੇਤ ਦਿੰਦੇ ਹਨ ਕਿ ਕੁੱਲ ਜੀ. ਡੀ. ਪੀ. ਨੁਕਸਾਨ 'ਚ ਚੋਟੀ ਦੇ 10 ਸੂਬਿਆਂ ਦੀ ਹਿੱਸੇਦਾਰੀ 73.8 ਫੀਸਦੀ ਹੈ। ਇਸ 'ਚ ਮਹਾਰਾਸ਼ਟਰ ਦਾ ਯੋਗਦਾਨ 14.2 ਫੀਸਦੀ ਹੈ। ਉਸ ਤੋਂ ਬਾਅਦ ਕ੍ਰਾਮਵਾਰ ਤਾਮਿਲਨਾਡੂ (9.2 ਫੀਸਦੀ) ਅਤੇ ਉੱਤਰ ਪ੍ਰਦੇਸ਼ (8.2 ਫੀਸਦੀ) ਦਾ ਸਥਾਨ ਹੈ।
ਸੇਬੀ ਨੇ ਬੜੌਦਾ ਬੈਂਕ 'ਤੇ ਲਾਇਆ 10 ਲੱਖ ਰੁਪਏ ਦਾ ਜੁਰਮਾਨਾ
NEXT STORY