ਬਿਜ਼ਨੈੱਸ ਡੈਸਕ - ਭਾਰਤੀ ਕੰਪਨੀਆਂ ਨੇ ਅਮਰੀਕਾ ’ਚ ਰਿਕਾਰਡ 20.5 ਅਰਬ ਡਾਲਰ (1.70 ਲੱਖ ਕਰੋੜ ਰੁਪਏ) ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਅਮਰੀਕੀ ਦੂਤਘਰ ਮੁਤਾਬਕ ਇਹ ਨਿਵੇਸ਼ ਫਾਰਮਾਸਿਊਟੀਕਲ, ਐਡਵਾਂਸ ਮੈਨੂਫੈਕਚਰਿੰਗ, ਊਰਜਾ ਇਨਫਰਾਸਟ੍ਰਕਚਰ ਅਤੇ ਨਵੀਆਂ ਤਕਨੀਕਾਂ ਵਰਗੇ ਖੇਤਰਾਂ ’ਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਜ਼ਮੀਨ 'ਤੇ ਜਹਾਜ਼ ਚਲਾਉਣ ਲਈ ਏਅਰਲਾਈਨ ਲੱਭ ਰਹੀ ਪਾਇਲਟ, 95 ਲੱਖ ਰੁਪਏ ਮਿਲੇਗੀ ਤਨਖ਼ਾਹ
ਇਕ ਰਿਪੋਰਟ ਮੁਤਾਬਕ ਇਹ ਐਲਾਨ ਅਮਰੀਕਾ ਦੇ ਮੈਰੀਲੈਂਡ ’ਚ ਆਯੋਜਿਤ ਇਕ ਨਿਵੇਸ਼ ਸੰਮੇਲਨ ਦੌਰਾਨ ਕੀਤੀ ਗਈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਭਾਰਤ ਅਤੇ ਅਮਰੀਕਾ ਵਿਚਾਲੇ ਆਰਥਿਕ ਸਾਂਝੇਦਾਰੀ ਹੋਰ ਮਜ਼ਬੂਤ ਹੋਵੇਗੀ।
ਇਹ ਵੀ ਪੜ੍ਹੋ : ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਸਿਰਫ਼ 5 ਦਿਨਾਂ 'ਚ ਮਿਲੇਗਾ ਪਾਸਪੋਰਟ
ਫਾਰਮਾ ਸੈਕਟਰ ਸਭ ਤੋਂ ਅੱਗੇ
ਕੁੱਲ ਨਿਵੇਸ਼ ’ਚ ਸਭ ਤੋਂ ਵੱਡਾ ਹਿੱਸਾ ਭਾਰਤੀ ਫਾਰਮਾ ਕੰਪਨੀਆਂ ਦਾ ਹੈ। ਰਿਪੋਰਟ ਅਨੁਸਾਰ ਕਰੀਬ 19.1 ਅਰਬ ਡਾਲਰ ਦਾ ਨਿਵੇਸ਼ ਸਿਰਫ ਫਾਰਮਾਸਿਊਟੀਕਲ ਸੈਕਟਰ ’ਚ ਕੀਤਾ ਜਾਵੇਗਾ। ਇਸ ’ਚ ਸਭ ਤੋਂ ਵੱਡਾ ਸੌਦਾ ਸਨ ਫਾਰਮਾਸਿਊਟੀਕਲ ਇੰਡਸਟਰੀਜ਼ ਲਿਮਟਿਡ ਵੱਲੋਂ ਨਿਊ ਜਰਸੀ ਸਥਿਤ ਆਰਗਨਾਨ ਐਂਡ ਕੰਪਨੀ ਦੇ 11.75 ਅਰਬ ਡਾਲਰ ਦੀ ਐਕਵਾਇਰਮੈਂਟ ਦਾ ਹੈ।
ਇਹ ਵੀ ਪੜ੍ਹੋ : ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ
ਇਸ ਤੋਂ ਇਲਾਵਾ ਆਰੋਬਿੰਦੋ ਫਾਰਮਾ ਲਿਮਟਿਡ, ਬਾਇਓਕਾਨ ਗਰੁੱਪ, ਸਿਪਲਾ ਲਿਮਟਿਡ, ਡਾ. ਰੈੱਡੀਜ਼ ਲੈਬਾਰਟਰੀਜ਼ ਲਿਮਟਿਡ, ਲਿਊਪਿਨ ਲਿਮਟਿਡ ਅਤੇ ਜ਼ਾਈਡਸ ਲਾਈਫਸਾਇੰਸਿਜ਼ ਲਿਮਟਿਡ ਵਰਗੀਆਂ ਕੰਪਨੀਆਂ ਵੀ ਵੱਡੇ ਨਿਵੇਸ਼ ਦੀ ਯੋਜਨਾ ’ਚ ਸ਼ਾਮਲ ਹਨ।
ਇਹ ਵੀ ਪੜ੍ਹੋ : 400 ਕਰੋੜ ਦੀ ਮਾਲਕਣ ਹੈ ਵਿਜੇ ਥਲਪਤੀ ਦੀ ਪਤਨੀ, ਫਿਰ ਹੈ ਕਰਜ਼ਦਾਰ
ਦਵਾਈਆਂ ਦੀ ਸਪਲਾਈ ਮਜ਼ਬੂਤ ਕਰਨ ’ਤੇ ਫੋਕਸ
ਅਮਰੀਕੀ ਦੂਤਘਰ ਅਨੁਸਾਰ ਇਹ ਨਿਵੇਸ਼ ਅਮਰੀਕਾ ’ਚ ਦਵਾਈਆਂ ਦੀ ਸਪਲਾਈ ਮਜ਼ਬੂਤ ਕਰਨ, ਡਰੱਗ ਸ਼ਾਰਟੇਜ ਘੱਟ ਕਰਨ ਅਤੇ ਹੈਲਥਕੇਅਰ ਸਪਲਾਈ ਚੇਨ ਨੂੰ ਵਧੇਰੇ ਸੁਰੱਖਿਅਤ ਬਣਾਉਣ ’ਚ ਮਦਦ ਕਰਨਗੇ। ਨਵੀਆਂ ਮੈਨੂਫੈਕਚਰਿੰਗ ਯੂਨਿਟਸ, ਰਿਸਰਚ ਐਂਡ ਡਿਵੈੱਲਪਮੈਂਟ ਸੈਂਟਰ ਅਤੇ ਗ੍ਰੀਨਫੀਲਡ ਪ੍ਰਾਜੈਕਟਸ ਜ਼ਰੀਏ ਦੋਵਾਂ ਦੇਸ਼ਾਂ ’ਚ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।
ਸਟੀਲ ਅਤੇ ਮੈਨੂਫੈਕਚਰਿੰਗ ਸੈਕਟਰ ’ਚ ਵੀ ਵਿਸਤਾਰ
ਭਾਰਤੀ ਉਦਯੋਗ ਸਮੂਹ ਜੇ. ਐੱਸ. ਡਬਲਯੂ. ਸਟੀਲ ਨੇ ਅਮਰੀਕਾ ਦੇ ਓਹਾਯੋ ਅਤੇ ਟੈਕਸਾਸ ਸਥਿਤ ਪਲਾਂਟਾਂ ’ਚ 255 ਮਿਲੀਅਨ ਡਾਲਰ ਦੇ ਆਧੁਨਿਕੀਕਰਨ ਪ੍ਰਾਜੈਕਟ ਸ਼ੁਰੂ ਕਰਨ ਦੀ ਪੁਸ਼ਟੀ ਕੀਤੀ ਹੈ। ਉੱਥੇ ਹੀ ਅਹਿਮਦਾਬਾਦ ਸਥਿਤ ਅਭਿਊਦਯ ਗਰੁੱਪ ਅਮਰੀਕਾ ’ਚ 5 ਵੱਖ-ਵੱਖ ਸਾਈਟਸ ’ਤੇ 900 ਮਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕਰੇਗਾ। ਇਸ ਨਾਲ ਕਰੀਬ 1,500 ਅਮਰੀਕੀ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਪੀ. ਆਰ. ਜਿੰਦਲ ਗਰੁੱਪ ਦੀਆਂ ਕੰਪਨੀਆਂ ਜਿੰਦਲ ਪਾਈਪ ਯੂ. ਐੱਸ. ਏ. ਅਤੇ ਜਿੰਦਲ ਟਿਊਬਲਰ ਯੂ. ਐੱਸ. ਏ. ਟੈਕਸਾਸ ਅਤੇ ਮਿਸੀਸਿਪੀ ’ਚ ਵਿਸਤਾਰ ’ਤੇ 87 ਮਿਲੀਅਨ ਡਾਲਰ ਖਰਚ ਕਰਨਗੀਆਂ।
ਇਹ ਵੀ ਪੜ੍ਹੋ : ਈਸ਼ਾ ਅੰਬਾਨੀ ਨੇ ਪਹਿਨੀ ਸੋਨੇ ਦੀ ਸਾੜੀ ਤੇ 200 ਕਰੋੜ ਦਾ ਬਲਾਊਜ਼, ਹੱਥ 'ਚ ਫੜਿਆ 'ਅੰਬ' ਬਣਿਆ ਚਰਚਾ ਦਾ ਵਿਸ਼ਾ
ਏ. ਆਈ. ਅਤੇ ਟੈਕਨਾਲੋਜੀ ਸੈਕਟਰ ’ਚ ਭਾਰਤ ਦੀ ਮਜ਼ਬੂਤ ਮੌਜੂਦਗੀ
ਭਾਰਤੀ ਟੈੱਕ ਕੰਪਨੀਆਂ ਵੀ ਅਮਰੀਕੀ ਬਾਜ਼ਾਰ ’ਚ ਤੇਜ਼ੀ ਨਾਲ ਵਿਸਤਾਰ ਕਰ ਰਹੀਆਂ ਹਨ। ਮੁੰਬਈ ਦੀ ਸਟਰਲਾਈਟ ਟੈਕਨਾਲੋਜੀਜ਼ ਲਿਮਟਿਡ ਅਮਰੀਕਾ ’ਚ 100 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ, ਜਿਸ ਨਾਲ ਏ. ਆਈ. ਅਤੇ ਟੈਲੀਕਾਮ ਇਨਫਰਾਸਟ੍ਰਕਚਰ ਨੂੰ ਮਜ਼ਬੂਤੀ ਮਿਲੇਗੀ ਅਤੇ ਕਰੀਬ 500 ਨੌਕਰੀਆਂ ਪੈਦਾ ਹੋਣਗੀਆਂ। ਇੰਦੌਰ ਦੀ ਟੈਕਡੋਮ ਸਾਲਿਊਸ਼ਨਜ਼, ਕੇਰਲ ਦੀ ਰੋਸ਼ ਏ. ਆਈ., ਚੇਨਈ ਦੀ ਐਟਰੀ ਏ. ਆਈ. ਅਤੇ ਹਿਊਸਟਨ ’ਚ ਵਿਸਤਾਰ ਕਰ ਰਹੀ ਕਿਸਫਲੋ ਵਰਗੀਆਂ ਕੰਪਨੀਆਂ ਵੀ ਨਵੇਂ ਪ੍ਰਾਜੈਕਟਾਂ ’ਚ ਨਿਵੇਸ਼ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਟਰਾਂਸਪੋਰਟ ਸੈਕਟਰ ਨੂੰ ਲੱਗਿਆ ਵੱਡਾ ਝਟਕਾ : 80 ਹਜ਼ਾਰ ਟਰੱਕਾਂ ਦੇ ਪਹੀਏ ਜਾਮ, ਹਰ ਵਰਗ 'ਤੇ ਪੈ ਰਹੀ ਹੈ ਮਾਰ
ਰਿਸਰਚ ਅਤੇ ਇਨੋਵੇਸ਼ਨ ’ਤੇ ਵੀ ਜ਼ੋਰ
ਊਰਜਾ ਅਤੇ ਰਿਸਰਚ ਸੈਕਟਰ ’ਚ ਵੀ ਭਾਰਤੀ ਸੰਸਥਾਵਾਂ ਦੀ ਸਰਗਰਮੀ ਵਧੀ ਹੈ। ਭਾਰਤੀ ਉਦਯੋਗਿਕ ਸੰਸਥਾ ਮਦਰਾਸ ਗਲੋਬਲ ਰਿਸਰਚ ਫਾਊਂਡੇਸ਼ਨ ਕੈਲੀਫੋਰਨੀਆ ’ਚ ਰਿਸਰਚ ਅਤੇ ਕੋਲੈਬੋਰੇਸ਼ਨ ਹੱਬ ਸਥਾਪਿਤ ਕਰਨ ਲਈ 4.5 ਮਿਲੀਅਨ ਡਾਲਰ ਨਿਵੇਸ਼ ਕਰੇਗੀ।
ਇਹ ਵੀ ਪੜ੍ਹੋ : ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਆਪਣਾ ਪੂਰਾ ਕਰਜ਼ਾ ਮੁਆਫ਼ ਤਾਂ ਧਿਆਨ ਨਾਲ ਪੜ੍ਹ ਲਓ RBI ਦੀ ਇਹ ਸਲਾਹ
2030 ਤੱਕ 500 ਅਰਬ ਡਾਲਰ ਵਪਾਰ ਦਾ ਟੀਚਾ
ਅਮਰੀਕੀ ਦੂਤਘਰ ਦੇ ਬਿਆਨ ’ਚ ਕਿਹਾ ਗਿਆ ਕਿ ਦੋਵਾਂ ਦੇਸ਼ਾਂ ਦਾ ਟੀਚਾ 2030 ਤੱਕ ਦੁਵੱਲੇ ਵਪਾਰ ਨੂੰ 500 ਅਰਬ ਡਾਲਰ ਤੱਕ ਪਹੁੰਚਾਉਣਾ ਹੈ। ਅਮਰੀਕੀ ਅਧਿਕਾਰੀਆਂ ਅਨੁਸਾਰ ਨਿਰਪੱਖ ਅਤੇ ਸੰਤੁਲਿਤ ਵਪਾਰ ਵਿਵਸਥਾ ਜ਼ਰੀਏ ਦੋਵਾਂ ਦੇਸ਼ਾਂ ’ਚ ਸਾਂਝੀ ਖੁਸ਼ਹਾਲੀ ਅਤੇ ਰੋਜ਼ਗਾਰ ਨੂੰ ਉਤਸ਼ਾਹ ਮਿਲੇਗਾ।
ਭਾਰਤ ਦੀ ਵਿਸ਼ਵ ਆਰਥਿਕ ਤਾਕਤ ਦਾ ਸੰਕੇਤ
ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕੀ ਬਾਜ਼ਾਰ ’ਚ ਭਾਰਤੀ ਕੰਪਨੀਆਂ ਦਾ ਇਹ ਵੱਡਾ ਨਿਵੇਸ਼ ਭਾਰਤ ਦੀ ਵਧਦੀ ਆਰਥਿਕ ਤਾਕਤ ਅਤੇ ਵਿਸ਼ਵ ਪੱਧਰੀ ਭਰੋਸੇ ਨੂੰ ਦਰਸਾਉਂਦਾ ਹੈ। ਫਾਰਮਾ, ਟੈਕਨਾਲੋਜੀ ਅਤੇ ਮੈਨੂਫੈਕਚਰਿੰਗ ਸੈਕਟਰ ’ਚ ਭਾਰਤੀ ਕੰਪਨੀਆਂ ਦੀ ਵਧਦੀ ਮੌਜੂਦਗੀ ਆਉਣ ਵਾਲੇ ਸਾਲਾਂ ’ਚ ਭਾਰਤ-ਅਮਰੀਕਾ ਆਰਥਿਕ ਸਬੰਧਾਂ ਨੂੰ ਨਵੀਂ ਉਚਾਈ ਦੇ ਸਕਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਘਰੇਲੂ LPG ਸਿਲੰਡਰ ਦੀ ਡਿਲੀਵਰੀ ਲਈ OTP ਸਿਸਟਮ ਹੋਵੇਗਾ ਖ਼ਤਮ! BHC ਨੇ ਤੇਲ ਕੰਪਨੀਆਂ ਨੂੰ ਦਿੱਤੇ ਨਿਰਦੇਸ਼
NEXT STORY