ਨਵੀਂ ਦਿੱਲੀ- ਭਾਰਤ ਦੇ ਸਮਾਰਟਵਾਚ ਬਾਜ਼ਾਰ (ਸਮਾਰਟਵਾਚ ਮਾਰਕੀਟ) ਨੇ ਸਲਾਨਾ ਦੇ ਆਧਾਰ 'ਤੇ 300 ਫੀਸਦੀ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਹੈ। ਨਾਲ ਹੀ ਭਾਰਤ ਨੇ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਆਪਣੇ ਦੂਜੇ ਸਥਾਨ 'ਤੇ ਆ ਗਿਆ ਹੈ। ਇਸ ਬਾਰੇ ਕਾਊਂਟਰਪੁਆਇੰਟ ਰਿਸਰਚ ਨੇ ਇਕ ਨਵੀਂ ਰਿਪੋਰਟ ਪੇਸ਼ ਕੀਤੀ ਹੈ। ਇਸ ਮੁਤਾਬਕ ਭਾਰਤ 'ਚ ਚੀਨ ਤੋਂ ਜ਼ਿਆਦਾ ਵਾਚ ਵਿਕੀਆਂ।
ਕਾਊਂਟਰਪੁਆਇੰਟ ਦੇ ਸਮਾਰਟ ਵਾਚ ਟ੍ਰੈਕਰ ਦੀ ਰਿਪੋਰਟ ਦੀ ਮੰਨੀਏ ਤਾਂ, ਜੂਨ ਤਿਮਾਹੀ 'ਚ ਦੁਨੀਆ ਭਰ ਦੇ ਸਮਾਰਟ ਵਾਚ ਮਾਰਕੀਟ 'ਚ ਸਲਾਨਾ ਆਧਾਰ 'ਤੇ 13 ਫੀਸਦੀ ਦੀ ਗਰੋਥ ਹੋਈ। ਭਾਰਤ ਦਾ ਸਮਾਰਟਵਾਚ ਮਾਰਕੀਟ ਚਾਰ ਗੁਣਾ ਤੋਂ ਜ਼ਿਆਦਾ 347 ਫੀਸਦੀ ਵਧ ਗਿਆ ਹੈ। ਇਸ ਵਾਧੇ ਦੇ ਨਾਲ ਚੀਨ ਨੂੰ ਪਿੱਛੇ ਛੱਡ ਦਿੱਤਾ ਗਿਆ ਹੈ ਅਤੇ ਆਪ ਖ਼ੁਦ ਦੂਜੇ ਪਾਇਦਾਨ 'ਤੇ ਪੰਹੁਚਿਆ ਹੈ।
ਇੰਝ ਵਧੀ ਵਾਚ ਦੀ ਸੇਲ
ਕਾਊਂਟਰਪੁਆਇੰਟ ਰਿਸਰਚ ਦੇ ਐਸੋਸੀਏਟ ਡਾਇਰੇਕਟਰ ਸੁਜੋਂਗ ਲਿਮ ਦਾ ਕਹਿਣਾ ਹੈ ਕਿ ਐਂਟਰੀ ਲੇਵਲ ਬ੍ਰਾਂਡਸ ਨੇ ਹੀ ਭਾਰਤੀ ਬਾਜ਼ਾਰ ਨੂੰ ਅੱਗੇ ਵਧਾਇਆ ਹੈ। ਜੂਨ ਤਿਮਾਹੀ ਦੌਰਾਨ, ਭਾਰਤੀ ਬਾਜ਼ਾਰ 'ਚ ਸ਼ਿਪ ਕੀਤੇ ਗੇ 30% ਮਾਡਲ 50 ਡਾਲਰ ਯਾਨੀ 4000 ਰੁਪਏ ਤੋਂ ਘੱਟ ਵਿਕੇ। ਲਿਮ ਨੇ ਕਿਹਾ ਕਿ ਦੇਸ਼ ਦੇ ਸਮਾਰਟ ਵਾਚ ਬ੍ਰਾਂਡਸ ਨੇ ਗਾਹਕਾਂ ਲਈ ਘੱਟ ਕੀਮਤ 'ਚ ਵਾਚ ਨੂੰ ਮਾਰਕੀਟ 'ਚ ਉਤਾਰਿਆ ਜਿਸ ਨਾਲ ਵਾਚ ਦੀ ਸੇਲ ਵਧੀ ਹੈ।
ਚੀਨ ਕਿਉਂ ਹੋਇਆ ਪਿੱਛੇ
ਚੀਨ ਆਪਣੇ ਦੇਸ਼ 'ਚ ਆਰਥਿਕ ਮੰਦੀ ਕਾਰਨ ਇਸ ਬਾਜ਼ਾਰ 'ਚ ਪਿਛੜ ਗਿਆ ਹੈ। ਇਸ 'ਚ ਪ੍ਰਮੁੱਖ ਚੀਨੀ ਬ੍ਰਾਂਡ ਜਿਵੇਂ Huawei, Imoo ਅਤੇ Amazfit 'ਚ ਗਿਰਾਵਟ ਦੇਖੀ ਗਈ ਹੈ। ਚੀਨ, ਜੋ ਪਿਛਲੀ ਤਿਮਾਹੀ 'ਚ ਦੂਜੇ ਸਥਾਨ 'ਤੇ ਸੀ ਅਤੇ ਹੁਣ ਉਹ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ।ਉਧਰ ਜੋ ਯੂਰਪ, ਪਿਛਲੀ ਤਿਮਾਹੀ 'ਚ ਤੀਜੇ ਸਥਾਨ 'ਤੇ ਸੀ, ਰੂਸ-ਯੂਕਰੇਨ ਯੁੱਧ ਕਾਰਨ ਚੌਥੇ ਸਥਾਨ 'ਤੇ ਖਿਸਕ ਗਏ ਹਨ।
ਇਹ ਭਾਰਤੀ ਬ੍ਰਾਂਡ ਰਹੇ ਹਾਵੀ
ਭਾਰਤ ਨੇ ਜੂਨ ਤਿਮਾਹੀ 'ਚ Fire-Bolt ਅਤੇ Noise ਦੀਆਂ ਸਭ ਤੋਂ ਵੱਧ ਸਮਾਰਟ ਵਾਚ ਦੀ ਸ਼ਿਪ ਕੀਤੀ ਹੈ। ਘਰੇਲੂ ਬ੍ਰਾਂਡ Fire-Bolt ਅਤੇ Noise ਦੁਨੀਆ ਦੇ ਚੌਥੇ ਅਤੇ 5ਵੇਂ ਸਭ ਤੋਂ ਵੱਡੇ ਬ੍ਰਾਂਡ ਬਣੇ ਹਨ। ਫਾਇਰ-ਬੋਲਟ ਭਾਰਤ 'ਚ ਨੰਬਰ ਵਨ ਬ੍ਰਾਂਡ ਬਣ ਗਿਆ ਹੈ, ਜਦਕਿ 298% ਦੀ YoY ਗਰੋਥ ਦੇ ਬਾਵਜੂਦ Noise ਭਾਰਤ ਦਾ ਦੂਜਾ ਸਭ ਤੋਂ ਵੱਡਾ ਬ੍ਰਾਂਡ ਬਣਿਆ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਵਿਦੇਸ਼ੀ ਨਿਵੇਸ਼ਕਾਂ ਦਾ ਵਧਿਆ ਭਾਰਤੀ ਬਾਜ਼ਾਰ 'ਤੇ ਭਰੋਸਾ, ਪੂਰੇ ਏਸ਼ੀਆ 'ਚੋਂ ਭਾਰਤ ਨੂੰ ਮਿਲਿਆ ਜ਼ਿਆਦਾ ਨਿਵੇਸ਼
NEXT STORY