ਨਵੀਂ ਦਿੱਲੀ (ਇੰਟ.)– ਮਾਰਚ ਵਿਚ ਖ਼ਤਮ ਹੋਣ ਵਾਲੇ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ਵਿਚ ਭਾਰਤ ਨੇ ਭਾਰੀ ਮਾਤਰਾ ਵਿਚ ਸਟੀਲ ਦੀ ਦਰਾਮਦ ਕੀਤੀ ਹੈ। ਇਸ ਨਾਲ ਇਹ ਆਯਾਤ 5 ਸਾਲਾਂ ਦੇ ਉੱਚ ਪੱਧਰ ’ਤੇ ਪੁੱਜ ਗਿਆ ਹੈ। ਸਰਕਾਰੀ ਅੰਕੜਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਨਾਲ ਭਾਰਤ ਤਿਆਰ ਸਟੀਲ ਦਾ ਸ਼ੁੱਧ ਦਰਾਮਦਕਾਰ ਬਣ ਗਿਆ ਹੈ।
ਇਹ ਵੀ ਪੜ੍ਹੋ - Budget 2024 : 1 ਫਰਵਰੀ ਨੂੰ ਸਰਕਾਰੀ ਕਰਮਚਾਰੀਆਂ ਨੂੰ ਮਿਲ ਸਕਦੀਆਂ ਨੇ 3 ਵੱਡੀਆਂ ਖ਼ੁਸ਼ਖ਼ਬਰੀਆਂ!
ਦੱਸ ਦੇਈਏ ਕਿ ਭਾਰਤ ਦੀ ਵਧਦੀ ਅਰਥਵਿਵਸਥਾ ਅਤੇ ਬਿਹਤਰ ਬੁਨਿਆਦੀ ਢਾਂਚੇ ਨੇ ਇਸ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਸਟੀਲ ਉਤਪਾਦਕਾਂ ਦੋਹਾਂ ਲਈ ਇਕ ਆਕਰਸ਼ਕ ਬਾਜ਼ਾਰ ਬਣਾ ਦਿੱਤਾ ਹੈ। ਇਸ ਦੇ ਉਲਟ ਯੂਰਪ ਅਤੇ ਸੰਯੁਕਤ ਰਾਜ ਅਮਰੀਕਾ ਵਿਚ ਸਟੀਲ ਦੀ ਮੰਗ ਘਟ ਰਹੀ ਹੈ। ਅਪ੍ਰੈਲ ਅਤੇ ਦਸੰਬਰ ਦਰਮਿਆਨ ਭਾਰਤ ਨੇ 5.6 ਮਿਲੀਅਨ ਮੀਟ੍ਰਿਕ ਟਨ ਤਿਆਰ ਸਟੀਲ ਦੀ ਦਰਾਮਦ ਕੀਤੀ ਹੈ, ਜੋ ਪਿਛਲੇ ਸਾਲ ਤੋਂ 26.4 ਫ਼ੀਸਦੀ ਵੱਧ ਹੈ।
ਇਹ ਵੀ ਪੜ੍ਹੋ - ਵਿੱਤ ਮੰਤਰੀ ਸੀਤਾਰਮਨ ਨੇ ਅੰਤਰਿਮ ਬਜਟ ਤੋਂ ਪਹਿਲਾਂ ਦਿੱਤਾ ਬਿਆਨ, ਇਨ੍ਹਾਂ 4 ਵਰਗਾਂ 'ਤੇ ਰਹੇਗਾ ਖਾਸ ਫੌਕਸ
ਭਾਰਤ ’ਚ ਸਟੀਲ ਦੀ ਖਪਤ 100 ਮਿਲੀਅਨ ਮੀਟ੍ਰਿਕ ਟਨ ’ਤੇ ਪੁੱਜੀ
ਦੁਨੀਆ ਦੇ ਦੂਜੇ ਸਭ ਤੋਂ ਵੱਡੇ ਕੱਚੇ ਸਟੀਲ ਉਤਪਾਦਕ ਭਾਰਤ ਵਿਚ ਸਟੀਲ ਦੀ ਖਪਤ ਇਸ ਦੌਰਾਨ ਛੇ ਸਾਲਾਂ ਦੇ ਉੱਚ ਪੱਧਰ 100 ਮਿਲੀਅਨ ਮੀਟ੍ਰਿਕ ਟਨ ’ਤੇ ਪੁੱਜ ਗਈ, ਜੋ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ ’ਚੋਂ ਇਕ ਵਿਚ ਮਜ਼ਬੂਤ ਮੰਗ ਨੂੰ ਦਰਸਾਉਂਦਾ ਹੈ। ਭਾਰਤ ’ਚ ਸਟੀਲ ਦੀ ਮੰਗ ਉੱਚੀ ਰਹਿਣ ਦੀ ਉਮੀਦ ਹੈ, ਕਿਉਂਕਿ ਸਰਕਾਰ ਦਾ ਅਨੁਮਾਨ ਹੈ ਕਿ ਆਉਣ ਵਾਲੇ ਵਿੱਤੀ ਸਾਲ ਵਿਚ ਦੇਸ਼ ਦਾ ਆਰਥਿਕ ਵਿਕਾਸ ਗਲੋਬਲ ਵਾਧੇ ਤੋਂ ਵੱਧ ਹੋ ਜਾਏਗੀ, ਜਦ ਕਿ ਭਾਰਤੀ ਸਟੀਲ ਮਿੱਲਾਂ ਨੇ ਵਧਦੀ ਦਰਾਮਦ ਖ਼ਿਲਾਫ਼ ਸਰਕਾਰੀ ਸਮਰਥਨ ਅਤੇ ਸੁਰੱਖਿਆਤਮਕ ਉਪਾਅ ਦੀ ਅਪੀਲ ਕੀਤੀ ਹੈ। ਸਟੀਲ ਮੰਤਰਾਲਾ ਨੇ ਮਜ਼ਬੂਤ ਸਥਾਨਕ ਮੰਗ ਦਾ ਹਵਾਲਾ ਦਿੰਦੇ ਹੋਏ ਪਾਬੰਦੀ ਲਾਉਣ ਤੋਂ ਇਨਕਾਰ ਕੀਤਾ ਹੈ।
ਇਹ ਵੀ ਪੜ੍ਹੋ - ਬਜਟ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਜ਼ਬਰਦਸਤ ਵਾਧਾ, 62480 ਰੁਪਏ ਹੋਇਆ ਸੋਨਾ
ਦਰਾਮਦ ’ਤੇ ਬਰੀਕੀ ਨਾਲ ਨਜ਼ਰ ਰੱਖਣ ਦੀ ਲੋੜ : ਟੀ. ਵੀ. ਨਰੇਂਦਰਨ
ਭਾਰਤ ਦੀ ਦੂਜੀ ਸਭ ਤੋਂ ਵੱਡੀ ਸਟੀਲ ਉਤਪਾਦਕ ਕੰਪਨੀ ਟਾਟਾ ਸਟੀਲ ਦੇ ਸੀ. ਈ. ਓ. ਟੀ. ਵੀ. ਨਰੇਂਦਰਨ ਨੇ ਵਧਦੀ ਦਰਾਮਦ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਇਸ ’ਤੇ ਬਰੀਕੀ ਨਾਲ ਨਜ਼ਰ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ, ਕਿਉਂਕਿ ਭਾਰਤ ਵਿਚ ਸਟੀਲ ਦੀ ਡੰਪਿੰਗ ਨਾਲ ਸਟੀਲ ਉਦਯੋਗ ਦੇ ਮੁਨਾਫਾ ਅਤੇ ਨਿਵੇਸ਼ ਯੋਜਨਾਵਾਂ ਨੂੰ ਨੁਕਸਾਨ ਪੁੱਜ ਸਕਦਾ ਹੈ। ਅਪ੍ਰੈਲ ਅਤੇ ਦਸੰਬਰ ਦਰਮਿਆਨ ਦੱਖਣੀ ਕੋਰੀਆ ਭਾਰਤ ਨੂੰ ਤਿਆਰ ਸਟੀਲ ਦਾ ਪ੍ਰਮੁੱਖ ਐਕਸਪੋਰਟਰ ਸੀ, ਜਿਸ ਨੇ 1.77 ਮਿਲੀਅਨ ਮੀਟ੍ਰਿਕ ਟਨ ਏਲਾਏ ਭੇਜੀ। ਇਸ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ 4.4 ਫ਼ੀਸਦੀ ਦਾ ਵਾਧਾ ਹੋਇਆ ਅਤੇ ਇਹ ਚਾਰ ਸਾਲਾਂ ਦੇ ਉੱਚ ਪੱਧਰ ’ਤੇ ਪੁੱਜ ਗਿਆ।
ਇਹ ਵੀ ਪੜ੍ਹੋ - Budget 2024: ਬਜਟ ਤੋਂ ਪਹਿਲਾਂ ਨਵੀਂ ਸ਼ੁਰੂਆਤ, ਸਰਕਾਰ ਨੇ ਜਾਰੀ ਕੀਤੀ ਆਰਥਿਕ ਸਿਹਤ ਰਿਪੋਰਟ
ਦੱਖਣੀ ਕੋਰੀਆ ਨੇ ਭਾਰਤ ਨੂੰ 1.77 ਮਿਲੀਅਨ ਮੀਟ੍ਰਿਕ ਟਨ ਤਿਆਰ ਸਟੀਲ ਵੇਚਿਆ
ਦੁਨੀਆ ਦੇ ਮੋਹਰੀ ਸਟੀਲ ਉਤਪਾਦਕ ਚੀਨ ਨੂੰ ਪਿੱਛੇ ਛੱਡਦੇ ਹੋਏ ਦੱਖਣੀ ਕੋਰੀਆ ਨੇ ਭਾਰਤ ਨੂੰ 1.77 ਮਿਲੀਅਨ ਮੀਟ੍ਰਿਕ ਟਨ ਤਿਆਰ ਸਟੀਲ ਵੇਚਿਆ, ਜੋ ਚਾਰ ਸਾਲਾਂ ਦੇ ਉੱਚ ਪੱਧਰ ਹੈ। ਇਸ ਦਰਮਿਆਨ ਅਪ੍ਰੈਲ ਅਤੇ ਦਸੰਬਰ ਦਰਮਿਆਨ ਭਾਰਤ ਦੀ ਤਿਆਰ ਸਟੀਲ ਬਰਾਮਦ ਕੁੱਲ 4.7 ਮਿਲੀਅਨ ਮੀਟ੍ਰਿਕ ਟਨ ਰਹੀ ਜੋ ਘੱਟ ਤੋਂ ਘੱਟ 6 ਸਾਲਾਂ ਵਿਚ ਸਭ ਤੋਂ ਘੱਟ ਹੈ। ਇਹ ਕਮਜ਼ੋਰ ਵਿਦੇਸ਼ੀ ਮੰਗ ਦਾ ਸੰਕੇਤ ਦਿੰਦਾ ਹੈ। ਇਸੇ ਮਿਆਦ ਦੌਰਾਨ ਭਾਰਤ ਦਾ ਕੱਚੇ ਸਟੀਲ ਦਾ ਉਤਪਾਦਨ 106.1 ਮਿਲੀਅਨ ਮੀਟ੍ਰਿਕ ਟਨ ਤੱਕ ਪੁੱਜ ਗਿਆ, ਜੋ ਪਿਛਲੇ ਸਾਲ ਤੋਂ 13.9 ਫ਼ੀਸਦੀ ਵੱਧ ਹੈ।
ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਸਾਲ 14 ਹੋਰ ਹਵਾਈ ਅੱਡਿਆਂ 'ਤੇ ਸ਼ੁਰੂ ਹੋਵੇਗੀ ਡਿਜੀ ਯਾਤਰਾ ਸੁਵਿਧਾ
NEXT STORY