ਨਵੀਂ ਦਿੱਲੀ - ਭਾਰਤ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਅਗਲੇ ਦਹਾਕੇ 'ਚ ਤਕਰੀਬਨ 20 ਅਰਬ ਡਾਲਰ ਦੀ ਇਕ ਹਿੱਸੇਦਾਰੀ ਦੇ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ ਹਨ। ਕੇਂਦਰੀ ਵਣਜ ਅਤੇ ਉਦਯੋਗ ਮੰਤਰਾਲਾ ਅਨੁਸਾਰ ਇਸ ਨਾਲ ਸਬੰਧਤ ਸਹਿਮਤੀ ਪੱਤਰ 'ਤੇ ਇਨਵੈਸਟ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਦੀਪਕ ਬਾਗਲਾ ਅਤੇ ਸੰਯੁਕਤ ਅਰਬ ਅਮੀਰਾਤ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮੰਤਰੀ ਉਮਰ ਬਿਨ ਸੁਲਤਾਨ ਅਲ ਓਬਾਮਾ ਨੇ ਸ਼ੁੱਕਰਵਾਰ ਦੇਰ ਸ਼ਾਮ ਹਸਤਾਖਰ ਕੀਤੇ। ਇਸ ਦੇ ਤਹਿਤ ਦੋਵੇਂ ਦੇਸ਼ ਅਗਲੇ ਦਹਾਕੇ 'ਚ ਆਰਟੀਫੀਸ਼ੀਅਲ ਤਕਨੀਕ ਦੇ ਖੇਤਰ 'ਚ ਸਹਿਯੋਗ ਕਰਨਗੇ।
ਅਗਲੇ ਦਹਾਕੇ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਕਰੀਬ 20 ਅਰਬ ਡਾਲਰ ਦੀ ਹਿੱਸੇਦਾਰੀ ਹੋਵੇਗੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਐਨਾਲਿਟਿਕਸ ਦੇ ਖੇਤਰ 'ਚ ਤੇਜ਼ ਵਿਕਾਸ ਹੋਵੇਗਾ। ਅੰਕੜੇ ਜੁਟਾਉਣ ਅਤੇ ਉਸ ਦੀ ਪ੍ਰੋਸੈਸਿੰਗ 'ਚ ਤੇਜ਼ੀ ਆਵੇਗੀ ਜੋ ਕਾਰੋਬਾਰ ਦੇ ਵਿਕਾਸ ਅਤੇ ਇਨੋਵੇਸ਼ਨ ਨੂੰ ਉਤਸ਼ਾਹ ਦੇਣ 'ਚ ਲਾਭਦਾਇਕ ਸਾਬਤ ਹੋਵੇਗਾ। ਇਹ ਸੇਵਾਵਾਂ ਦੀ ਉਪਲੱਬਧਤਾ ਪ੍ਰਣਾਲੀ ਨੂੰ ਜ਼ਿਆਦਾ ਸਮਰੱਥ ਅਤੇ ਪ੍ਰਭਾਵੀ ਬਣਾਏਗੀ। ਸਾਲ 2035 ਤੱਕ ਭਾਰਤੀ ਅਰਥਵਿਵਸਥਾ 'ਚ ਆਰਟੀਫੀਸ਼ੀਅਲ ਇੰਟਲੀਜੈਂਸ ਰਾਹੀਂ 957 ਅਰਬ ਡਾਲਰ ਦਾ ਯੋਗਦਾਨ ਹੋਵੇਗਾ।
ਇਸ ਮੌਕੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਨੇ ਤਕਨੀਕ ਰਾਹੀਂ ਵਿਵਸਥਾ ਨੂੰ ਸਮਰੱਥ ਬਣਾਉਣ ਲਈ ਕੀਤੀ ਗਈ ਪਹਿਲ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ 'ਚ ਯੂ. ਏ. ਈ. ਦੇ ਨਾਲ ਸਹਿਯੋਗ ਦੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ।
ਉੱਚ 10 ਕੰਪਨੀਆਂ 'ਚੋਂ 7 ਦਾ ਬਾਜ਼ਾਰ ਪੂੰਜੀਕਰਣ 79,929 ਕਰੋੜ ਵਧਿਆ
NEXT STORY