ਬਿਜਨੈੱਸ ਡੈਸਕ- ਭਾਰਤ ਨੇ ਅਮਰੀਕਾ ਤੋਂ ਸੂਰ ਦੇ ਮਾਸ (ਪੋਰਕ) ਅਤੇ ਉਸ ਨਾਲ ਬਣੇ ਉਤਪਾਦਾਂ ਦੇ ਆਯਾਤ ਦੀ ਸਹਿਮਤੀ ਦੇ ਦਿੱਤੀ ਹੈ। ਇਹ ਪਹਿਲਾਂ ਮੌਕਾ ਹੈ ਜਦੋਂ ਭਾਰਤ ਅਮਰੀਕਾ ਤੋਂ ਪੋਰਕ ਦੇ ਆਯਾਤ ਦੇ ਲਈ ਤਿਆਰ ਹੋਇਆ ਹੈ।
ਅਮਰੀਕਾ ਦੀ ਵਪਾਰ ਪ੍ਰਤੀਨਿਧੀ ਕੈਥਰੀਨ ਤਾਈ ਅਤੇ ਖੇਤੀਬਾੜੀ ਮੰਤਰੀ ਟਾਮ ਵਿਲਸੈਕ ਨੇ ਸੋਮਵਾਰ ਨੂੰ ਜਾਰੀ ਇਕ ਬਿਆਨ 'ਚ ਇਸ ਫ਼ੈਸਲੇ ਦੀ ਜਾਣਕਾਰੀ ਦਿੱਤੀ। ਬਿਆਨ ਮੁਤਾਬਕ ਭਾਰਤ ਸਰਕਾਰ ਅਮਰੀਕੀ ਪੋਰਕ ਅਤੇ ਉਸ ਦੇ ਉਤਪਾਦਾਂ ਦੇ ਆਯਾਤ ਨੂੰ ਮਨਜ਼ੂਰੀ ਦੇਣ ਲਈ ਤਿਆਰ ਹੋ ਗਈ ਹੈ। ਇਸ ਨਾਲ ਅਮਰੀਕੀ ਖੇਤੀ ਵਪਾਰ ਦੀ ਇਕ ਪੁਰਾਣੀ ਰੋਕ ਦੂਰ ਹੋਈ ਹੈ।
ਕੈਥਰੀਨ ਨੇ ਅਮਰੀਕੀ ਪੋਰਕ ਦੇ ਆਯਾਤ ਦਾ ਮਸਲਾ ਪਿਛਲੇ ਸਾਲ ਨਵੰਬਰ 'ਚ ਆਯੋਜਿਤ ਅਮਰੀਕਾ-ਭਾਰਤ ਵਪਾਰ ਨੀਤੀ ਮੰਚ ਦੀ ਮੀਟਿੰਗ 'ਚ ਚੁੱਕਿਆ ਸੀ। ਉਨ੍ਹਾਂ ਨੇ ਇਸ ਮੁੱਦੇ 'ਤੇ ਵਪਾਰ ਅਤੇ ਵਣਜ ਮੰਤਰੀ ਪੀਊਸ਼ ਗੋਇਲ ਨਾਲ ਗੱਲ ਕੀਤੀ ਸੀ।
ਉਧਰ ਵਿਲਸੈਕ ਨੇ ਕਿਹਾ ਕਿ ਇਹ ਭਾਰਤੀ ਬਾਜ਼ਾਰ 'ਚ ਪੋਰਕ ਦੀ ਪਹੁੰਚ ਬਣਾਉਣ ਲਈ ਦੋ ਦਹਾਕੇ ਤੋਂ ਪੁਰਾਣੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਇਸ ਦਿਸ਼ਾ 'ਚ ਭਾਰਤ ਦੇ ਨਾਲ ਮਿਲ ਕੇ ਕੰਮ ਕਰੇਗਾ।
ਬਿਆਨ ਮੁਤਾਬਕ ਸਾਲ 2020 'ਚ ਅਮਰੀਕਾ ਪੋਰਕ ਦਾ ਤੀਜਾ ਵੱਡਾ ਉਤਪਾਦਨ ਅਤੇ ਦੂਜਾ ਵੱਡਾ ਨਿਰਯਾਤਕ ਦੇਸ਼ ਸੀ। ਵਿੱਤੀ ਸਾਲ 2020-21 'ਚ ਅਮਰੀਕਾ ਨੇ ਭਾਰਤ ਨੂੰ 1.6 ਅਰਬ ਡਾਲਰ ਤੋਂ ਜ਼ਿਆਦਾ ਮੁੱਲ ਦੇ ਖੇਤੀ ਉਤਪਾਦਾਂ ਦਾ ਨਿਰਯਾਤ ਕੀਤਾ ਹੈ।
ਕੋਵਿਡ-19 ਦੀਆਂ ਪਾਬੰਦੀਆਂ ਨੂੰ ਲੈ ਕੇ ਮੁਸ਼ਕਿਲ 'ਚ ਰੈਸਟੋਰੈਂਟ
NEXT STORY