ਨਵੀਂ ਦਿੱਲੀ — ਭਾਰਤ ਅਤੇ ਬੰਗਲਾਦੇਸ਼ (ਉਸ ਸਮੇਂ ਪੂਰਬੀ ਪਾਕਿਸਤਾਨ) ਵਿਚਕਾਰ ਰੇਲ ਸੇਵਾ 55 ਸਾਲ ਬਾਅਦ ਇਕ ਵਾਰ ਫਿਰ ਤੋਂ ਸ਼ੁਰੂ ਕੀਤੀ ਜਾ ਰਹੀ ਸੀ। ਜਿਸਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ 17 ਦਸੰਬਰ ਨੂੰ ਕਰਨਗੇ। ਉੱਤਰ ਪੂਰਬ ਸਰਹੱਦੀ ਰੇਲਵੇ ਦੇ ਅਧਿਕਾਰੀਆਂ ਵਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਇਹ ਰੇਲ ਸੇਵਾ ਪੱਛਮੀ ਬੰਗਾਲ ਵਿਚ ਹਲਦੀਬਾਰੀ ਅਤੇ ਗੁਆਂਢੀ ਬੰਗਲਾਦੇਸ਼ ਵਿਚ ਚਿਲਹਟੀ ਵਿਚਕਾਰ ਸ਼ੁਰੂ ਹੋਣ ਜਾ ਰਹੀ ਹੈ। ਮਹੱਤਵਪੂਰਣ ਗੱਲ ਇਹ ਹੈ ਕਿ 1965 ਵਿਚ ਭਾਰਤ ਅਤੇ ਉਸ ਸਮੇਂ ਦੇ ਪੂਰਬੀ ਪਾਕਿਸਤਾਨ ਵਿਚਾਲੇ ਰੇਲ ਸੰਪਰਕ ਟੁੱਟਣ ਤੋਂ ਬਾਅਦ ਰੇਲਵੇ ਲਾਈਨ ਬੰਦ ਕਰ ਦਿੱਤੀ ਗਈ ਸੀ।
ਐਨ.ਐਫ.ਆਰ. ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸੁਭਾਨ ਚੰਦਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਬੰਗਲਾਦੇਸ਼ ਦੀ ਹਮਰੁਤਬਾ ਸ਼ੇਖ ਹਸੀਨਾ 17 ਦਸੰਬਰ ਨੂੰ ਹਲਦੀਬਾਰੀ ਚਿਲਹਾਟੀ ਰੇਲ ਮਾਰਗ ਦਾ ਉਦਘਾਟਨ ਕਰਨਗੇ। ਸੁਭਾਨ ਚੰਦਾ ਨੇ ਦੱਸਿਆ ਕਿ ਚਿਲਹਟੀ ਤੋਂ ਹਲਦੀਬਾੜੀ ਲਈ ਇਕ ਮਾਲ ਗੱਡੀ ਚੱਲੇਗੀ, ਜੋ ਐਨਆਰਐਫ ਦੇ ਕਟਿਹਾਰ ਡਵੀਜ਼ਨ ਅਧੀਨ ਆਉਂਦੀ ਹੈ। ਕਟਿਹਾਰ ਡਵੀਜ਼ਨ ਦੇ ਰੇਲਵੇ ਮੈਨੇਜਰ ਰਵਿੰਦਰ ਕੁਮਾਰ ਵਰਮਾ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਅਧਿਕਾਰੀਆਂ ਨੂੰ ਰੇਲ ਮਾਰਗ ਨੂੰ ਮੁੜ ਚਾਲੂ ਕਰਨ ਦੀ ਜਾਣਕਾਰੀ ਦਿੱਤੀ ਹੈ।
ਅੰਤਰਰਾਸ਼ਟਰੀ ਸਰਹੱਦ
ਐਨਐਫਆਰ ਦੇ ਸੂਤਰਾਂ ਨੇ ਦੱਸਿਆ ਕਿ ਅੰਤਰਰਾਸ਼ਟਰੀ ਸਰਹੱਦ ਤੋਂ ਹਲਦੀਬਾਰੀ ਰੇਲਵੇ ਸਟੇਸ਼ਨ ਦੀ ਦੂਰੀ ਸਾਢੇ ਚਾਰ ਕਿਲੋਮੀਟਰ ਹੈ, ਜਦੋਂਕਿ ਬੰਗਲਾਦੇਸ਼ ਵਿਚ ਚਿਲਹਟੀ ਦੀ ਦੂਰੀ ਜ਼ੀਰੋ ਪੁਆਇੰਟ ਤੋਂ ਲਗਭਗ 7.5 ਕਿਲੋਮੀਟਰ ਹੈ। ਹਲਦੀਬਾੜੀ ਅਤੇ ਚਿਲਹਟੀ ਦੋਵੇਂ ਸਟੇਸ਼ਨ ਸਿਲੀਗੁੜੀ ਅਤੇ ਕੋਲਕਾਤਾ ਦੇ ਵਿਚਕਾਰ ਪੁਰਾਣੇ ਬ੍ਰਾਡ ਗੇਜ ਰੇਲਵੇ ਮਾਰਗ 'ਤੇ ਸਨ , ਜਿਹੜੇ ਮੌਜੂਦਾ ਬੰਗਲਾਦੇਸ਼ ਦੇ ਖੇਤਰਾਂ ਵਿਚੋਂ ਹੋ ਕੇ ਲੰਘਦੇ ਸਨ।
ਇਹ ਵੀ ਪੜ੍ਹੋ : ਦੇਸ਼ ਦੇ ਆਰਥਿਕ ਸੰਕੇਤ ਉਤਸ਼ਾਹਜਨਕ ਹਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ
12 ਦੀ ਜਗ੍ਹਾ 7 ਘੰਟਿਆਂ 'ਚ ਹੋਵੇਗਾ ਸਫ਼ਰ
ਇਸ ਮਾਰਗ 'ਤੇ ਯਾਤਰੀ ਰੇਲ ਸੇਵਾ ਦੇ ਸ਼ੁਰੂ ਹੋਣ ਨਾਲ ਕੋਲਕਾਤਾ ਤੋਂ ਜਲਪਾਈਗੁੜੀ ਜਾਣ ਵਾਲੇ ਲੋਕਾਂ ਨੂੰ ਸਫਰ ਲਈ ਸਿਰਫ ਸੱਤ ਘੰਟੇ ਲੱਗਣਗੇ। ਪਹਿਲਾਂ ਇਸ ਲਈ 12 ਘੰਟੇ ਲੱਗਦੇ ਸਨ ਅਰਥਾਤ 5 ਘੰਟਿਆਂ ਦੀ ਬਚਤ ਹੋਵੇਗੀ।
ਇਹ ਵੀ ਪੜ੍ਹੋ : ਹੁਣ ਗੁਆਂਢ ਦੀ ਦੁਕਾਨ ਤੋਂ ਵੀ ਮਿਲੇਗਾ 'ਛੋਟੂ' ਸਿਲੰਡਰ, ਇੰਡੀਅਨ ਆਇਲ ਨੇ ਸ਼ੁਰੂ ਕੀਤੀ ਇਹ ਸਰਵਿਸ
ਨੋਟ : ਕੀ ਤੁਹਾਨੂੰ ਲੱਗਦਾ ਹੈ ਕਿ ਇਸ ਟ੍ਰੇਨ ਸੇਵਾ ਦੇ ਸ਼ੁਰੂ ਨਾਲ ਦੇਸ਼ ਦੇ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਸਾਵਧਾਨ, ਇਸ ਤਾਰੀਖ਼ ਤੋਂ ਪਹਿਲਾਂ ਕਰ ਲਓ PAN ਨੂੰ Aadhaar ਨਾਲ ਲਿੰਕ, ਨਹੀਂ ਤਾਂ ਲੱਗੇਗਾ ਭਾਰੀ ਜੁਰਮਾਨਾ
NEXT STORY