ਨਵੀਂ ਦਿੱਲੀ (ਬਿਊਰੋ) — ਕੇਂਦਰ ਸਰਕਾਰ ਨੇ ਇਕ ਵੱਡਾ ਫ਼ੈਸਲਾ ਲੈਂਦੇ ਹੋਏ ਦੇਸ਼ 'ਚ ਸੈਨਾ ਦੀ ਕਰੀਬ 4000 ਦੁਕਾਨਾਂ/ਕੰਟੀਨਾਂ ਲਈ ਹੁਕਮ ਜ਼ਾਰੀ ਕੀਤੇ ਹਨ ਕਿ ਉਹ ਹੁਣ ਵਿਦੇਸ਼ੀ ਸਾਮਾਨ ਦੀ ਖਰੀਦ ਨਾ ਕਰੇ। ਖ਼ਬਰਾਂ ਮੁਤਾਬਕ, ਇਸ ਸੂਚੀ 'ਚ ਵਿਦੇਸ਼ੀ ਸ਼ਰਾਬ ਦਾ ਨਾਂ ਵੀ ਸ਼ਾਮਲ ਹੋ ਸਕਦਾ ਹੈ। ਸਰਕਾਰ ਦੇ ਇਸ ਹੁਕਮ ਤੋਂ ਬਾਅਦ ਵਿਦੇਸ਼ੀ ਸ਼ਰਾਬ ਕੰਪਨੀਆਂ ਦੇ ਕਾਰੋਬਾਰੀ ਰਿਸ਼ਤਿਆਂ 'ਤੇ ਅਸਰ ਪੈ ਸਕਦਾ ਹੈ।
ਇਹ ਵੀ ਪੜ੍ਹੋ: ਹਰੀਸ਼ ਰਾਵਤ ਦਾ ਵੱਡਾ ਬਿਆਨ, ਈ.ਡੀ. ਦਾ ਸੰਮਨ ਕੈਪਟਨ ਦੀ ਆਵਾਜ਼ ਨਹੀਂ ਦਬਾਅ ਸਕਦਾ
ਸਮਾਚਾਰ ਏਜੰਸੀ ਰਾਈਟਰਸ ਮੁਤਾਬਕ, ਸਰਕਾਰ ਵਲੋਂ ਫੌਜੀ ਕੰਟੀਨ ਲਈ ਜਾਰੀ ਹੁਕਮਾਂ 'ਚ ਇਹ ਨਹੀਂ ਸਾਫ਼ ਕੀਤਾ ਗਿਆ ਹੈ ਕਿ ਕਿਹੜਾ ਉਤਪਾਦ ਇਸ ਦੇ ਦਾਇਰੇ 'ਚ ਆਉਣਗੇ। ਹਾਲਾਂਕਿ ਵਿਦੇਸ਼ੀ ਸ਼ਰਾਬ ਵੀ ਇਸ ਦਾਇਰੇ 'ਚ ਹੋ ਸਕਦੀ ਹੈ। ਫੌਜੀਆਂ ਦੀ ਕੰਟੀਨ 'ਚ ਸ਼ਰਾਬ, ਇਲੈਕਟ੍ਰੋਨਿਕਸ ਅਤੇ ਹੋਰ ਸਾਮਾਨ ਨੂੰ ਸੈਨਿਕਾਂ, ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰਿਵਾਇਤੀ ਕੀਮਤਾਂ 'ਤੇ ਵੇਚਿਆ ਜਾਂਦਾ ਹੈ। ਇਨ੍ਹਾਂ ਕੰਟੀਨਾਂ 'ਚ ਸਾਲਾਨਾ ਕਰੀਬ 2 ਅਰਬ ਡਾਲਰ ਤੋਂ ਜ਼ਿਆਦਾ ਮੁੱਲ ਦੀ ਵਿਕਰੀ ਹੁੰਦੀ ਹੈ।
ਇਹ ਵੀ ਪੜ੍ਹੋ: ਵਿਆਹ ਵਾਲੇ ਘਰ 'ਚ ਪਏ ਕੀਰਨੇ, ਭੈਣ ਦੇ ਵਿਆਹ ਲਈ ਪੈਲੇਸ ਦੀ ਗੱਲ ਕਰਨ ਗਿਆ ਭਰਾ ਲਾਸ਼ ਬਣ ਪਰਤਿਆ
ਇਸ ਦੇ ਨਾਲ ਹੀ ਇਹ ਦੇਸ਼ ਦੀ ਸਭ ਤੋਂ ਵੱਡੀ ਰਿਟੇਲ ਚੈਨ 'ਚੋਂ ਇਕ ਹੈ। ਖ਼ਬਰਾਂ ਮੁਤਾਬਕ, ਰੱਖਿਆ ਮੰਤਰਾਲੇ ਦੇ 19 ਅਕਤੂਬਰ ਨੂੰ ਦਿੱਤੇ ਹੁਕਮਾਂ 'ਚ ਕਿਹਾ ਹੈ ਕਿ ਭੱਵਿਖ 'ਚ ਵਿਦੇਸ਼ੀ ਚੀਜ਼ਾਂ ਖਰੀਦੀਆਂ ਨਹੀਂ ਜਾਣਗੀਆਂ। ਹੁਕਮਾਂ 'ਚ ਕਿਹਾ ਗਿਆ ਹੈ ਕਿ ਇਸ ਮੁੱਦੇ 'ਤੇ ਮਈ ਤੇ ਜੁਲਾਈ 'ਚ ਫੌਜ, ਹਵਾਈ ਫੌਜ ਤੇ ਨੇਵੀ ਫੌਜ ਨਾਲ ਵਿਚਾਰ ਵਟਾਂਦਰੇ ਕੀਤੇ ਗਏ ਸਨ। ਇਸ ਦਾ ਉਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਘਰੇਲੂ ਚੀਜ਼ਾਂ ਨੂੰ ਉਤਸ਼ਾਹਤ ਕਰਨ ਦੀ ਮੁਹਿੰਮ ਦੀ ਹਮਾਇਤ ਕਰਨਾ ਸੀ। ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਮੁਤਾਬਕ 'ਰੱਖਿਆ ਮੰਤਰਾਲੇ' ਦੇ ਇਕ ਬੁਲਾਰੇ ਨੇ ਇਸ ਮਾਮਲੇ 'ਚ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਸਾਊਦੀ ਅਰਬ 'ਚ ਬੰਧੂਆ ਮਜ਼ਦੂਰੀ ਕਰ ਘਰ ਪਰਤਿਆ ਨੌਜਵਾਨ, ਦਰਦ ਭਰੀ ਦਾਸਤਾਨ ਸੁਣ ਅੱਖਾਂ 'ਚ ਆ ਜਾਣਗੇ ਹੰਝੂ
ਸਰਕਾਰ ਵਲੋਂ ਵੰਡ ਪ੍ਰਾਪਤ ਸੰਸਥਾ ਦੇ ਰੱਖਿਆ ਅਧਿਐਨ ਅਤੇ ਵਿਸ਼ਲੇਸ਼ਣ (ਆਈ. ਡੀ. ਐੱਸ. ਏ) ਦੇ 1 ਅਗਸਤ ਦੇ ਖੋਜ ਕਲਮ ਮੁਤਾਬਕ, ਕੁਝ ਵਿਕਰੀ ਮੁੱਲ ਦਾ ਲਗਭਗ 6-7 ਪ੍ਰਤੀਸ਼ਤ ਰੱਖਿਆ ਦੁਕਾਨਾਂ ਜਾਂ ਮਿਲਟਰੀ ਕੰਟੀਨਾਂ 'ਚ ਆਯਾਤ ਕੀਤਾ ਜਾਂਦਾ ਹੈ। ਇਨ੍ਹਾਂ 'ਚ ਚੀਨੀ ਉਤਪਾਦ ਜਿਵੇਂ ਕਿ ਡਾਇਪਰ, ਵੈਕਕਿਊਮ ਕਲੀਨਰ, ਹੈਂਡਬੈਗ ਤੇ ਲੈਪਟੌਪ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਪੰਜਾਬ 'ਤੇ ਕਾਂਗਰਸ ਹਾਈ ਕਮਾਨ ਦੀ ਤਿੱਖੀ ਨਜ਼ਰ, ਸਿੱਧੂ ਤੋਂ ਬਾਅਦ ਹੁਣ ਬਾਜਵਾ ਵੱਲ ਤੁਰੇ ਰਾਵਤ
ਭਾੜੇ ਵਿਚ ਰਿਕਾਰਡ ਵਾਧੇ ਨਾਲ ਵਪਾਰ ਨੂੰ ਵੱਜੀ ਵੱਡੀ ਢਾਹ, ਕੰਟੇਨਰਾਂ ਦੀ ਕਮੀ ਬਣੀ ਭਾਰੀ ਮੁਸ਼ਕਲਾਂ ਦਾ ਕਰਨਾ
NEXT STORY