ਬਿਜ਼ਨੈੱਸ ਡੈਸਕ- ਬਾਇਓਟੈਕ ਉਦਯੋਗ ਦੀ ਨਵੀਂ ਰਿਪੋਰਟ ਅਨੁਸਾਰ, ਭਾਰਤ ਦੀ ਜੈਵਿਕ ਅਰਥਵਿਵਸਥਾ (Bio Economy) ਅਗਲੇ 5 ਸਾਲਾਂ 'ਚ 300 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ, ਜੋ 2024 'ਚ 165.7 ਅਰਬ ਡਾਲਰ ਤੋਂ ਲਗਭਗ ਦੁੱਗਣੀ ਹੈ। ਜੈਵ ਤਕਨਾਲੋਜੀ ਸੰਚਾਲਿਤ ਅਰਥਵਿਵਸਥਾ 'ਚ ਪਿਛਲੇ 10 ਸਾਲਾਂ 'ਚ ਜ਼ਿਕਰਯੋਗ 16 ਗੁਣਾ ਵਾਧਾ ਹੋਇਆ ਹੈ, ਜੋ 2014 'ਚ 10 ਅਰਬ ਡਾਲਰ ਤੋਂ ਵਧ ਕੇ 2024 'ਚ 165.7 ਅਰਬ ਡਾਲਰ ਹੋ ਗਈ ਹੈ, ਜਿਸ 'ਚ ਮਹਾਰਾਸ਼ਟਰ ਅਤੇ ਕਰਨਾਟਕ ਉਭਰਦੇ ਖੇਤਰ 'ਚ ਚੋਟੀ ਦੇ 2 ਰਾਜ ਹਨ। ਬਾਇਓਟੈਕਨਾਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ ਲਈ ਐਸੋਸੀਏਸ਼ਨ ਆਫ ਬਾਇਓਟੈਕਨਾਲੋਜੀ-ਲੇਡ ਐਂਟਰਪ੍ਰਾਈਜ਼ਿਜ਼ (ਏਬੀਐਲ) ਦੁਆਰਾ ਤਿਆਰ ਕੀਤੀ ਗਈ ਇੰਡੀਆ ਬਾਇਓਇਕਾਨਮੀ ਰਿਪੋਰਟ, 2025 'ਚ ਕਿਹਾ ਗਿਆ ਹੈ ਕਿ ਇਹ ਖੇਤਰ ਕੁੱਲ ਜੀਡੀਪੀ ਘਰੇਲੂ ਉਤਪਾਦ 'ਚ 4.25 ਫੀਸਦੀ ਦਾ ਯੋਗਦਾਨ ਦਿੰਦਾ ਹੈ ਅਤੇ ਪਿਛਲੇ 4 ਸਾਲਾਂ 'ਚ ਇਸ ਨੇ 17.9 ਫੀਸਦੀ ਦੀ ਸਾਲਾਨਾ ਵਾਧਾ ਦਰ ਦਿਖਾਈ ਹੈ ਜੋ ਅਮਰੀਕਾ ਅਤੇ ਚੀਨ ਦੀ ਤਰ੍ਹਾਂ ਗਲੋਬਲ ਜੈਵ ਤਕਨਾਲੋਜੀ ਮਹਾਸ਼ਕਤੀ ਵਜੋਂ ਭਾਰਤ ਦੀ ਸਮਰੱਥਾ ਨੂੰ ਦਰਸਾਉਂਦਾ ਹੈ। ਬਾਇਓਟੈਕਨਾਲੋਜੀ ਵਿਭਾਗ ਦੇ ਸਕੱਤਰ ਰਾਜੇਸ਼ ਗੋਖਲੇ ਨੇ ਕਿਹਾ,"ਇਹ ਤਾਂ ਸਿਰਫ਼ ਸ਼ੁਰੂਆਤ ਹੈ। ਭਾਰਤ ਦੀ ਜੈਵਿਕ ਅਰਥਵਿਵਸਥਾ ਅਗਲੇ ਦਹਾਕੇ 'ਚ ਜੀਡੀਪੀ ਦਾ 10-12 ਫੀਸਦੀ ਯੋਗਦਾਨ ਦੇ ਸਕਦੀ ਹੈ, ਜਿਸ ਨਾਲ ਭਾਰਤ ਦੁਨੀਆ ਦੀਆਂ ਚੋਟੀ ਦੀਆਂ ਜੈਵਿਕ-ਅਧਾਰਿਤ ਅਰਥਵਿਵਸਥਾਵਾਂ 'ਚ ਸ਼ਾਮਲ ਹੋ ਸਕਦਾ ਹੈ।"
ਬਾਇਓ ਇਕੋਨਾਮੀ 2027 ਤੱਕ 200 ਅਰਬ ਡਾਲਰ ਪਾਰ ਹੋਵੇਗੀ
ਕੇਂਦਰੀ ਵਿਗਿਆਨ ਮੰਤਰੀ ਜਤਿੰਦਰ ਸਿੰਘ ਵੱਲੋਂ 21 ਮਾਰਚ ਨੂੰ ਜਾਰੀ ਕੀਤੀ ਗਈ ਰਿਪੋਰਟ 'ਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਭਾਰਤ ਦੀ ਜੈਵਿਕ-ਅਰਥਵਿਵਸਥਾ ਦਾ ਆਕਾਰ 2027 ਤੱਕ 200 ਬਿਲੀਅਨ ਡਾਲਰ ਦੇ ਅੰਕੜੇ ਨੂੰ ਪਾਰ ਕਰ ਜਾਵੇਗਾ ਅਤੇ 2030 ਤੱਕ 300 ਬਿਲੀਅਨ ਡਾਲਰ ਤੱਕ ਪਹੁੰਚ ਜਾਵੇਗਾ। ਵਿੱਤੀ ਸਾਲ 2026 ਤੋਂ ਵਿਕਾਸ ਦਰ 10 ਫੀਸਦੀ ਤੋਂ ਵੱਧ ਹੋਣ ਦੀ ਉਮੀਦ ਹੈ। ਇਹ ਵਿੱਤੀ ਸਾਲ 2023 'ਚ 150 ਮਿਲੀਅਨ ਡਾਲਰ ਦਾ ਅੰਕੜਾ ਛੂਹ ਲਵੇਗਾ। ਪਿਛਲੇ 9 ਸਾਲਾਂ 'ਚ ਸਟਾਰਟ-ਅੱਪ ਦੀ ਗਿਣਤੀ ਲਗਭਗ 10 ਗੁਣਾ ਵਧੀ ਹੈ। ਵਿਕਾਸ ਦੇ ਦੋ ਸਭ ਤੋਂ ਵੱਡੇ ਖੇਤਰ ਬਾਇਓਮੈਡੀਕਲ ਅਤੇ ਬਾਇਓਇੰਡਸਟ੍ਰੀਅਲ ਸੈਕਟਰ ਹੋਣਗੇ, ਜੋ ਕਿ 2030 ਤੱਕ ਕ੍ਰਮਵਾਰ 128 ਅਰਬ ਡਾਲਰ ਅਤੇ 121 ਅਰਬ ਡਾਲਰ ਤੱਕ ਵਧ ਸਕਦੇ ਹਨ। ਇਸ ਤੋਂ ਬਾਅਦ ਬਾਇਓਸਰਵਿਸਿਜ਼ (42.2 ਅਰਬ ਡਾਲਰ) ਅਤੇ ਬਾਇਓਐਗਰੀਕਲਚਰ (39.3 ਅਰਬ ਡਾਲਰ) ਦਾ ਨੰਬਰ ਆਉਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਫਰਵਰੀ ਵਿੱਚ 11% ਵਧ ਕੇ 140.44 ਲੱਖ ਹੋਈ: ਡੀਜੀਸੀਏ
NEXT STORY