ਨਵੀਂ ਦਿੱਲੀ - ਪਿਛਲੇ ਕਰੀਬ ਦੋ ਸਾਲਾਂ ਤੋਂ ਅਮਰੀਕਾ ਮਹਿੰਗਾਈ ਨੂੰ ਘੱਟ ਅਤੇ ਡਾਲਰ ਨੂੰ ਮਜ਼ਬੂਤ ਕਰਨ ਲਈ ਵਿਆਜ ਦਰਾਂ ਵਿੱਚ ਵਾਧਾ ਕਰ ਰਿਹਾ ਹੈ। ਗਲੋਬਲ ਆਰਥਿਕਤਾ ਵਿੱਚ ਇੱਕ ਵੱਖਰਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਉਹ ਇਹ ਹੈ ਕਿ ਡਾਲਰ ਦੀ ਥਾਂ ਬਾਕੀ ਦੁਨੀਆਂ ਵੀ ਆਪਣੀ ਕਰੰਸੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇ। ਇਸ ਸਬੰਧ ਵਿੱਚ ਭਾਰਤ ਅਤੇ ਯੂਏਈ ਅੱਗੇ ਆਏ ਹਨ। ਭਾਰਤ ਨੇ ਯੂਏਈ ਤੋਂ 10 ਲੱਖ ਬੈਰਲ ਕੱਚਾ ਤੇਲ ਖਰੀਦ ਕੇ ਰੁਪਏ ਵਿੱਚ ਇਸ ਦਾ ਭੁਗਤਾਨ ਕੀਤਾ ਹੈ।
ਇਹ ਵੀ ਪੜ੍ਹੋ : McDonald's ਤੇ Subway ਮਗਰੋਂ ਟਮਾਟਰਾਂ ਦੀ ਵਧਦੀ ਕੀਮਤ ਨੇ ਚਿੰਤਾ 'ਚ ਪਾਇਆ ਬਰਗਰ ਕਿੰਗ, ਲਿਆ ਇਹ ਫ਼ੈਸਲਾ
ਇਹ ਖਰੀਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੁਲਾਈ ਵਿੱਚ ਯੂਏਈ ਦੇ ਕੀਤੇ ਗਏ ਦੌਰੇ ਤੋਂ ਬਾਅਦ ਹੁੰਦੀ ਹੋਈ ਵੇਖੀ ਗਈ ਹੈ। ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਤੇਲ ਖਰੀਦਣ 'ਤੇ ਡਾਲਰ 'ਚ ਭੁਗਤਾਨ ਕੀਤਾ ਜਾਂਦਾ ਸੀ। ਸੂਤਰਾਂ ਅਨੁਸਾਰ ਦੇਸ਼ ਦੀਆਂ ਬਾਕੀ ਤੇਲ ਕੰਪਨੀਆਂ ਆਉਣ ਵਾਲੇ ਦਿਨਾਂ ਵਿੱਚ ਯੂਏਈ ਤੋਂ ਭਾਰਤੀ ਕਰੰਸੀ ਵਿੱਚ ਹੋਰ ਕੱਚਾ ਤੇਲ ਖਰੀਦਣ ਦੀ ਤਿਆਰੀ ਕਰ ਰਹੀਆਂ ਹਨ ਅਤੇ ਨਾਲ ਹੀ ਕੁਝ ਹੋਰ ਦੇਸ਼ਾਂ ਤੋਂ ਦਰਾਮਦ ਕੀਤੇ ਜਾਣ ਵਾਲੇ ਕੱਚੇ ਤੇਲ ਦਾ ਭੁਗਤਾਨ ਰੁਪਏ ਵਿੱਚ ਕਰਨ ਦੀ ਗੱਲ ਵੀ ਚੱਲ ਰਹੀ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦੇਸ਼ ਦੇ 100 ਸ਼ਹਿਰਾਂ 'ਚ ਚਲਾਈਆਂ ਜਾਣਗੀਆਂ 10,000 ਇਲੈਕਟ੍ਰਿਕ ਬੱਸਾਂ
ਅੰਗੋਲਾ ਭਾਰਤ ਨੂੰ ਸਭ ਤੋਂ ਵੱਧ ਤੇਲ ਸਪਲਾਈ ਕਰਨ ਵਾਲੇ 10 ਦੇਸ਼ਾਂ ਵਿੱਚ ਸ਼ਾਮਲ ਹੈ। ਕੁਝ ਸਮੇਂ ਵਿੱਚ ਭਾਰਤੀ ਕੰਪਨੀਆਂ ਨੇ ਗੈਬੋਨ ਅਤੇ ਕਾਂਗੋ ਵਰਗੇ ਛੋਟੇ ਦੇਸ਼ਾਂ ਤੋਂ ਵੀ ਕੱਚੇ ਤੇਲ ਦੀ ਸਪਲਾਈ ਕਰਨੀ ਸ਼ੁਰੂ ਕੀਤੀ ਹੈ। ਹਾਲ ਹੀ 'ਚ ਸਰਕਾਰੀ ਤੇਲ ਕੰਪਨੀ ਇੰਡੀਆ ਆਈਲ ਕਾਰਪੋਰੇਸ਼ਨ ਨੇ ਯੂਏਈ ਦੇ ਨਾਲ ਰੁਪਏ 'ਚ ਭੁਗਤਾਨ ਕਰਨ ਦਾ ਪਹਿਲਾਂ ਤੇਲ ਕਾਰੋਬਾਰ ਕੀਤਾ ਹੈ। ਜੇਕਰ ਭਾਰਤ ਆਪਣੇ ਕੁੱਲ ਦਰਾਮਦ ਕੀਤੇ ਤੇਲ ਦਾ ਇੱਕ ਛੋਟਾ ਜਿਹਾ ਹਿੱਸਾ ਵੀ ਗੈਰ-ਡਾਲਰ ਵਿੱਚ ਦੇਣਾ ਸ਼ੁਰੂ ਕਰ ਦਿੰਦਾ ਹੈ, ਤਾਂ ਇਸ ਦਾ ਦੇਸ਼ ਦੀ ਆਰਥਿਕਤਾ 'ਤੇ ਕਈ ਤਰੀਕਿਆਂ ਨਾਲ ਸਕਾਰਾਤਮਕ ਪ੍ਰਭਾਵ ਪਵੇਗਾ।
ਇਹ ਵੀ ਪੜ੍ਹੋ : ਮਾਨਸੂਨ ਕਮਜ਼ੋਰ ਹੋਣ ਤੋਂ ਬਾਅਦ ਵੀ ਸਸਤੇ ਨਹੀਂ ਹੋਏ ਮਸਾਲੇ, 1400 ਰੁਪਏ ਪ੍ਰਤੀ ਕਿਲੋ ਹੋਇਆ ਜੀਰਾ
ਸੂਤਰਾਂ ਅਨੁਸਾਰ ਭਾਰਤ ਸਭ ਤੋਂ ਵੱਧ ਸਿਰਫ਼ ਕੱਚੇ ਤੇਲ ਦੀ ਦਰਾਮਦ 'ਤੇ ਹੀ ਡਾਲਰ ਦਾ ਭੁਗਤਾਨ ਕਰਦਾ ਹੈ। ਸਾਲ 2022-23 ਵਿੱਚ ਭਾਰਤੀ ਕੰਪਨੀਆਂ ਨੇ ਤੇਲ ਦਰਾਮਦ ਲਈ 157.59 ਬਿਲੀਅਨ ਡਾਲਰ ਦਾ ਭੁਗਤਾਨ ਕੀਤਾ ਸੀ। ਇਸ ਤੋਂ ਇਲਾਵਾ ਜਦੋਂ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚਾ ਤੇਲ ਮਹਿੰਗਾ ਹੁੰਦਾ ਹੈ ਤਾਂ ਭਾਰਤ ਨੂੰ ਹੋਰ ਜ਼ਿਆਦਾ ਡਾਲਰ ਖ਼ਰਚਣੇ ਪੈਂਦੇ ਹਨ। ਮੌਜੂਦਾ ਸਮੇਂ 'ਚ ਸਾਊਦੀ ਅਰਬ, ਇਰਾਕ, ਨਾਈਜੀਰੀਆ ਵਰਗੇ ਵੱਡੇ ਤੇਲ ਸਪਲਾਇਰ ਦੇਸ਼ਾਂ ਤੋਂ ਸਥਾਨਕ ਕਰੰਸੀ 'ਚ ਕਾਰੋਬਾਰ ਦਾ ਰਾਹ ਥੋੜ੍ਹਾ ਮੁਸ਼ਕਿਲ ਹੈ।
ਇਹ ਵੀ ਪੜ੍ਹੋ : ਟਮਾਟਰ ਦੀਆਂ ਕੀਮਤਾਂ ਨੂੰ ਨੱਥ ਪਾਉਣ ਲਈ ਭਾਰਤ ਦਾ ਅਹਿਮ ਕਦਮ, ਭਲਕੇ ਤੋਂ ਵਿਕਣਗੇ 50 ਰੁ. ਕਿਲੋ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਪਣੀ ਪੂਰੀ ਤਿਆਰੀ ਤੇ ਤੈਅ ਪ੍ਰੋਗਰਾਮ ਦੇ ਮੁਤਾਬਕ ਯਾਤਰਾ ਕਰਨ 'ਚ ਵਿਸ਼ਵਾਸ ਰੱਖਦੇ ਨੇ ਭਾਰਤੀ ਲੋਕ
NEXT STORY