ਸਿਏਟਲ/ਨਿਊਯਾਰਕ - ਅਰਬਪਤੀ ਕਾਰੋਬਾਰੀ ਬਿਲ ਗੇਟਸ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਸਮਾਨਤਾ ਅਤੇ ਗਰਿਮਾ ਦੇ ਆਦਰਸ਼ ਗੇਟਸ ਫਾਊਂਡੇਸ਼ਨ ਦੇ ਕਾਰਜਾਂ ਦੀ ਨੀਂਹ ਹੈ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਭਾਰਤ ਨੇ ਅਜਿਹੀਆਂ ਅਨੇਕ ਪਹਿਲਾਂ ਅਤੇ ਹੱਲ ਵਿਕਸਿਤ ਕੀਤੇ ਹਨ, ਜੋ ‘ਗਲੋਬਲ ਸਾਊਥ ਵਿੱਚ ਲੱਖਾਂ ਲੋਕਾਂ ਦੀ ਜਾਨ ਬਚਾਅ ਸਕਦੇ ਹਨ ਅਤੇ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾ ਸਕਦੇ ਹਨ।
‘ਗਲੋਬਲ ਸਾਊਥ’ ਸ਼ਬਦ ਦੀ ਵਰਤੋਂ ਆਮ ਤੌਰ ’ਤੇ ਆਰਥਿਕ ਤੌਰ ’ਤੇ ਘੱਟ ਵਿਕਸਿਤ ਦੇਸ਼ਾਂ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ। ਗੇਟਸ ਸਿਏਟਲ ’ਚ ਭਾਰਤ ਦੇ ਕੌਂਸਲੇਟ ਜਨਰਲ ਅਤੇ ਗੇਟਸ ਫਾਊਂਡੇਸ਼ਨ ਵੱਲੋਂ ਆਯੋਜਿਤ ਇਕ ਵਿਸ਼ੇਸ਼ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਹ ਪ੍ਰੋਗਰਾਮ ਮਹਾਤਮਾ ਗਾਂਧੀ ਦੀ 156ਵੀਂ ਜਯੰਤੀ ਮੌਕੇ ਭਾਰਤੀ ਸੰਸਕ੍ਰਿਤੀ, ਕਲਾ ਅਤੇ ਖਾਣ-ਪੀਣ ਨੂੰ ਦਰਸਾਉਣ ਲਈ ਆਯੋਜਿਤ ਕੀਤਾ ਗਿਆ ਸੀ।
ਸਰਕਾਰ ਨੇ ਤੇਲ ਰਹਿਤ ਚੌਲਾਂ ਦੀ ਫੱਕ ਬਰਾਮਦ ਤੋਂ ਪਾਬੰਦੀ ਹਟਾਈ
NEXT STORY