ਨਵੀਂ ਦਿੱਲੀ—ਭਾਰਤ ਅਤੇ ਚੀਨ ਦੇ ਵਿਚਕਾਰ ਦੋ-ਪੱਖੀ ਵਪਾਰ 'ਚ ਇਸ ਸਾਲ ਦੇ ਪਹਿਲਾਂ ਪੰਜ ਮਹੀਨਿਆਂ ਦੇ ਦੌਰਾਨ 3.59 ਫੀਸਦੀ ਦੀ ਗਿਰਾਵਟ ਆਈ ਹੈ। ਇਹ ਕਰੀਬ 3687 ਕਰੋੜ ਡਾਲਰ ਦੇ ਬਰਾਬਰ ਹੈ। ਇਸ ਤੋਂ 2019 'ਚ ਇਸ ਵਪਾਰ ਦਾ 10,000 ਕਰੋੜ ਡਾਲਰ ਪਹੁੰਚਣ ਦੀਆਂ ਉਮੀਦਾਂ ਨੂੰ ਜ਼ੋਰਦਾਰ ਧੱਕਾ ਲੱਗਿਆ ਹੈ।
ਜਦੋਂਕਿ ਬੀਤੇ ਸਾਲ ਦੋਵਾਂ ਦੇਸ਼ਾਂ ਦੇ ਵਿਚਕਾਰ ਹੋਣ ਵਾਲਾ ਵਪਾਰ 9,500 ਕਰੋੜ ਦੇ ਨਾਲ ਨਵੀਂਆਂ ਉੱਚਾਈਆਂ 'ਤੇ ਪਹੁੰਚ ਗਿਆ ਸੀ। ਇਸ ਦੇ ਬਾਅਦ ਤੋਂ ਉਮੀਦਾਂ ਜਤਾਈਆਂ ਜਾ ਰਹੀਆਂ ਸਨ ਕਿ ਇਸ ਸਾਲ ਦੇ ਅੰਤ ਤੱਕ ਇਹ ਦਸ ਹਜ਼ਾਰ ਦਾ ਅੰਕੜਾ ਛੂਹ ਲਵੇਗਾ। ਉੱਧਰ ਇਸ ਦੋ-ਪੱਖੀ ਵਪਾਰ 'ਚ ਭਾਰਤ ਦਾ ਵਪਾਰ ਘਾਟਾ ਲਗਾਤਾਰ ਵੱਧਦਾ ਜਾ ਰਿਹਾ ਹੈ। ਚੀਨ ਦੇ ਅਧਿਕਾਰਿਕ ਅੰਕੜਿਆਂ ਮੁਤਾਬਕ 2017 'ਚ ਇਹ ਘਾਟਾ 5172 ਕਰੋੜ ਡਾਲਰ ਸੀ ਜੋ ਕਿ 2018 'ਚ ਵਧ ਕੇ 5786 ਕਰੋੜ ਡਾਲਰ ਹੋ ਗਿਆ।
ਇਸ ਸਾਲ ਚੀਨ ਨੂੰ ਭਾਰਤ ਦਾ ਨਿਰਯਾਤ 1.62 ਫੀਸਦੀ ਡਿੱਗ ਕੇ 770 ਕਰੋੜ ਡਾਲਰ 'ਤੇ ਆ ਗਿਆ। ਉੱਧਰ ਚੀਨ ਦਾ ਭਾਰਤ ਨੂੰ ਨਿਰਯਾਤ 4.10 ਫੀਸਦੀ ਡਿੱਗ ਕੇ 2,917 ਕਰੋੜ ਡਾਲਰ ਰਿਹਾ। ਦੋ-ਪੱਖੀ ਵਪਾਰ 'ਚ ਮਈ ਦੇ ਮਹੀਨੇ 'ਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਜਦੋਂ ਇਹ 5.04 ਫੀਸਦੀ ਡਿੱਗਿਆ। ਇਸ ਦੌਰਾਨ ਭਾਰਤ ਦਾ ਨਿਰਯਾਤ 152 ਕਰੋੜ ਡਾਲਰ ਰਿਹਾ ਜਦੋਂਕਿ ਚੀਨ ਦਾ ਭਾਰਤ ਨੂੰ 666 ਕਰੋੜ ਡਾਲਰ ਰਿਹਾ।
ਪਿਛਲੇ ਸਾਲ ਜਦੋਂ ਦੋਵਾਂ ਦੇਸ਼ਾਂ ਦੇ ਵਿਚਕਾਰ ਵਪਾਰ 9,500 ਕਰੋੜ ਡਾਲਰ ਜਾ ਪਹੁੰਚਿਆ ਸੀ ਉਦੋਂ ਜਾਣਕਾਰਾਂ ਨੇ ਇਸ 10,000 ਕਰੋੜ ਤੱਕ ਪਹੁੰਚਣ ਦੀ ਉਮੀਦ ਜਤਾਈ ਸੀ ਪਰ ਫਿਲਹਾਲ ਅਜਿਹਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਇਹ ਉਦੋਂ ਸੰਭਵ ਹੈ ਜਦੋਂਕਿ ਸਾਲ ਦੇ ਅੰਤ ਤੱਕ ਇਹ ਵਪਾਰ ਜ਼ੋਰ ਫੜੇਗਾ।
ਭਾਰਤ ਆਮ ਤੌਰ 'ਤੇ ਚੀਨ ਨੂੰ ਕੌਫੀ, ਚਾਹ ਅਤੇ ਮਸਾਲੇ ਨਿਰਯਾਤ ਕਰਦਾ ਹੈ। ਮਈ 2019 ਦੌਰਾਨ ਨਿਰਯਾਤ 'ਚ ਇਨ੍ਹਾਂ ਦੀ ਹਿੱਸੇਦਾਰੀ 46.97 ਫੀਸਦੀ ਹੈ ਜਿਸ 'ਚ ਮਸਾਲਿਆਂ ਦੀ ਹਿੱਸੇਦਾਰੀ ਸਭ ਤੋਂ ਜ਼ਿਆਦਾ ਹੈ। ਜਦੋਂਕਿ ਚੀਨ ਭਾਰਤ ਨੂੰ ਅਧਿਕਤਰ ਇਲੈਕਟ੍ਰਾਨਿਕ ਸਮਾਨ ਨਿਰਯਾਤ ਕਰਦਾ ਹੈ। ਮਈ 2019 'ਚ ਹੋਏ ਕੁੱਲ ਚੀਨ ਆਯਾਤ 'ਚ ਇਨ੍ਹਾਂ ਦੀ ਹਿੱਸੇਦਾਰੀ 26.12 ਫੀਸਦੀ ਰਹੀ।
ਕਿਸਾਨਾਂ ਦੇ ਲਈ 1000 ਕਰੋੜ ਰੁਪਏ ਦਾ ਕਲਿਆਣ ਫੰਡ
NEXT STORY