ਬਿਜ਼ਨੈੱਸ ਡੈਸਕ - ਦੁਨੀਆ ਦੀਆਂ ਵੱਡੀਆਂ ਅਰਥਵਿਵਸਥਾਵਾਂ ਜਿੱਥੇ ਮੰਦੀ ਦੀ ਦਸਤਕ ਤੋਂ ਪ੍ਰੇਸ਼ਾਨ ਦਿਸ ਰਹੀਆਂ ਹਨ ਪਰ ਭਾਰਤ ਦੀ ਕਹਾਣੀ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਦੇਸ਼ ਗਲੋਬਲ ਬੇਯਕੀਨੀਆਂ ਵਿਚਾਲੇ ਚੱਟਾਨ ਵਾਂਗ ਡਟਿਆ ਰਿਹਾ।
ਇਹ ਵੀ ਪੜ੍ਹੋ : ਆਧਾਰ ਕਾਰਡ ਧਾਰਕਾਂ ਨੂੰ ਤੁਰੰਤ ਮਿਲਣਗੇ 90,000 ਰੁਪਏ, ਜਾਣੋ ਕਿਵੇਂ
ਤਾਜ਼ਾ ਅੰਕੜਿਆਂ ਨੇ ਉਨ੍ਹਾਂ ਤਮਾਮ ਖਦਸ਼ਿਆਂ ਨੂੰ ਖਾਰਿਜ ਕਰ ਦਿੱਤਾ ਹੈ, ਜਿਨ੍ਹਾਂ ’ਚ ਕਿਹਾ ਜਾ ਰਿਹਾ ਸੀ ਕਿ ਡੋਨਾਲਡ ਟਰੰਪ ਦੀਆਂ ਟੈਰਿਫ ਨੀਤੀਆਂ ਨਾਲ ਭਾਰਤ ਦੇ ਵਪਾਰ ਨੂੰ ਡੂੰਘਾ ਝਟਕਾ ਲੱਗੇਗਾ। ਨਵੰਬਰ ਤੋਂ ਬਾਅਦ ਹੁਣ ਦਸੰਬਰ ’ਚ ਵੀ ਭਾਰਤ ਦੀ ਬਰਾਮਦ ’ਚ ਸ਼ਾਨਦਾਰ ਵਾਧਾ ਦਰਜ ਕੀਤਾ ਗਿਆ ਹੈ।
ਵਣਜ ਮੰਤਰਾਲਾ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਨੇ ਬਾਜ਼ਾਰ ’ਚ ਨਵੀਂ ਜਾਨ ਫੂਕ ਦਿੱਤੀ ਹੈ। ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਜਾਣਕਾਰੀ ਦਿੱਤੀ ਕਿ ਦਸੰਬਰ ਮਹੀਨੇ ’ਚ ਦੇਸ਼ ਦੀ ਵਸਤੂ ਬਰਾਮਦ 1.87 ਫੀਸਦੀ ਵਧ ਕੇ 38.5 ਅਰਬ ਡਾਲਰ ’ਤੇ ਪਹੁੰਚ ਗਈ ਹੈ। ਇਹ ਅੰਕੜਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਸਮੇਂ ਗਲੋਬਲ ਮਾਰਕੀਟ ’ਚ ਡਿਮਾਂਡ ਘੱਟ ਹੈ।
ਇਹ ਵੀ ਪੜ੍ਹੋ : ਭਾਰਤੀਆਂ ਲਈ ਧਮਾਕੇਦਾਰ ਆਫ਼ਰ, ਹਵਾਈ ਟਿਕਟਾਂ 'ਤੇ ਮਿਲ ਰਹੀ 30% ਦੀ ਛੋਟ
ਭਾਵ ਜਦੋਂ ਦੁਨੀਆ ਸਾਮਾਨ ਖਰੀਦਣ ਤੋਂ ਕਤਰਾ ਰਹੀ ਹੈ, ਉਦੋਂ ਵੀ ‘ਮੇਡ ਇਨ ਇੰਡੀਆ’ ਉਤਪਾਦਾਂ ਦੀ ਮੰਗ ਬਣੀ ਹੋਈ ਹੈ। ਹਾਲਾਂਕਿ, ਦਰਾਮਦ ਦੇ ਮੋਰਚੇ ’ਤੇ ਵੀ ਵਾਧਾ ਹੋਇਆ ਹੈ। ਦਸੰਬਰ 2025 ’ਚ ਦਰਾਮਦ ਵਧ ਕੇ 63.55 ਅਰਬ ਡਾਲਰ ਹੋ ਗਈ, ਜੋ ਪਿਛਲੇ ਸਾਲ ਇਸੇ ਮਹੀਨੇ ’ਚ 58.43 ਅਰਬ ਡਾਲਰ ਸੀ। ਇਸ ਦੌਰਾਨ ਵਪਾਰ ਘਾਟਾ 25 ਅਰਬ ਡਾਲਰ ਰਿਹਾ ਹੈ।
ਇਹ ਵੀ ਪੜ੍ਹੋ : 1499 ਰੁਪਏ 'ਚ ਭਰ ਸਕੋਗੇ ਉਡਾਣ ਤੇ ਬੱਚੇ 1 ਰੁਪਏ 'ਚ ਕਰ ਸਕਣਗੇ ਸਫ਼ਰ, ਮਿਲੇਗੀ ਖ਼ਾਸ ਆਫ਼ਰ!
ਟਰੰਪ ਦੀ ਸਖਤੀ ਬੇਅਸਰ, ਭਾਰਤ ਨੇ ਲੱਭੇ ਨਵੇਂ ਰਾਹ
ਕੁਝ ਮਹੀਨੇ ਪਹਿਲਾਂ ਜਦੋਂ ਅਮਰੀਕਾ ’ਚ ਡੋਨਾਲਡ ਟਰੰਪ ਨੇ ਦਰਾਮਦ ਡਿਊਟੀ (ਟੈਰਿਫ) ਵਧਾਉਣ ਦਾ ਫੈਸਲਾ ਕੀਤਾ ਸੀ ਤਾਂ ਕਈ ਆਰਥਿਕ ਮਾਹਿਰਾਂ ਨੇ ਭਾਰਤ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਸੀ। ਅਗਸਤ ਦੇ ਆਖਿਰ ’ਚ ਟੈਰਿਫ ਵਧਣ ਤੋਂ ਬਾਅਦ ਚਿੰਤਾ ਸੀ ਕਿ ਭਾਰਤੀ ਸਾਮਾਨ ਮਹਿੰਗਾ ਹੋ ਜਾਵੇਗਾ ਅਤੇ ਵਿਕਰੀ ਡਿੱਗ ਜਾਵੇਗੀ ਪਰ ਭਾਰਤ ਨੇ ਬੜੀ ਹੁਸ਼ਿਆਰੀ ਨਾਲ ਆਪਣੀ ਰਣਨੀਤੀ ਬਦਲ ਲਈ।
ਇਹ ਵੀ ਪੜ੍ਹੋ : ਬੱਚਿਆਂ ਲਈ 1 ਰੁਪਏ 'ਚ ਫਲਾਈਟ ਦੀ ਟਿਕਟ, Indigo ਦੇ ਰਿਹਾ ਕਮਾਲ ਦਾ ਆਫ਼ਰ
ਭਾਰਤ ਨੇ ਸਿਰਫ ਅਮਰੀਕਾ ਦੇ ਭਰੋਸੇ ਰਹਿਣ ਦੀ ਬਜਾਏ ਆਪਣੇ ਬਾਜ਼ਾਰ ਨੂੰ ‘ਡਾਇਵਰਸੀਫਾਈ’ ਕੀਤਾ। ਭਾਵ ਆਪਣਾ ਸਾਮਾਨ ਚੀਨ, ਰੂਸ ਅਤੇ ਮਿਡਲ ਈਸਟ (ਮੱਧ ਪੂਰਬ) ਦੇ ਦੇਸ਼ਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ।
ਸਰਕਾਰ ਨੇ ਇਸ ਲਈ ਕਈ ਇਨਸੈਂਟਿਵ ਦਿੱਤੇ ਅਤੇ ਯੂਰਪੀਅਨ ਯੂਨੀਅਨ ਸਮੇਤ ਕਈ ਥਾਵਾਂ ’ਤੇ ਟ੍ਰੇਡ ਪੈਕੇਟਸ ਦੀ ਯੋਜਨਾ ਬਣਾਈ, ਜਿਸ ਦੀ ਵਜ੍ਹਾ ਨਾਲ ਭਾਰਤੀ ਸ਼ਿਪਮੈਂਟ ਨੇ ਰਫਤਾਰ ਫੜ ਲਈ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ, ਸਾਲ ਦੇ ਅੰਤ ਤੱਕ ਕੀਮਤਾਂ 'ਤੇ ਮਾਹਰਾਂ ਦਾ ਖੁਲਾਸਾ
ਅਮਰੀਕਾ ਤੋਂ ਥੋੜ੍ਹੀ ਦੂਰੀ ਪਰ ਗੱਲਬਾਤ ਜਾਰੀ
ਅੰਕੜਿਆਂ ’ਚ ਇਕ ਦਿਲਚਸਪ ਗੱਲ ਇਹ ਸਾਹਮਣੇ ਆਈ ਕਿ ਦਸੰਬਰ ’ਚ ਅਮਰੀਕਾ ਨੂੰ ਹੋਣ ਵਾਲੀ ਬਰਾਮਦ ’ਚ ਮਾਮੂਲੀ ਗਿਰਾਵਟ ਆਈ ਹੈ। ਇਹ ਨਵੰਬਰ ਦੇ 6.92 ਅਰਬ ਡਾਲਰ ਤੋਂ ਘਟ ਕੇ 6.89 ਅਰਬ ਡਾਲਰ ਰਹਿ ਗਈ ਪਰ ਜੇਕਰ ਅਸੀਂ ਪੂਰੇ ਵਿੱਤੀ ਸਾਲ ਦੀ ਵੱਡੀ ਤਸਵੀਰ ਦੇਖੀਏ, ਤਾਂ ਪਹਿਲੇ 9 ਮਹੀਨਿਆਂ ’ਚ ਅਮਰੀਕਾ ਨੂੰ ਹੋਣ ਵਾਲੀ ਬਰਾਮਦ ਲੱਗਭਗ 10 ਫੀਸਦੀ ਵਧ ਕੇ 65.88 ਅਰਬ ਡਾਲਰ ਹੋ ਗਈ ਹੈ।
ਉੱਥੇ ਹੀ ਭਾਰਤ ਅਤੇ ਅਮਰੀਕਾ ਵਿਚਾਲੇ ਰੁਕ ਗਈ ‘ਟ੍ਰੇਡ ਡੀਲ’ ’ਤੇ ਵੀ ਫਿਰ ਤੋਂ ਹਲਚਲ ਸ਼ੁਰੂ ਹੋ ਗਈ ਹੈ। ਵਣਜ ਸਕੱਤਰ ਨੇ ਸਪੱਸ਼ਟ ਕੀਤਾ ਹੈ ਕਿ ਗੱਲਬਾਤ ਟੁੱਟੀ ਨਹੀਂ ਹੈ, ਬਲਕਿ ਦੋਵਾਂ ਦੇਸ਼ਾਂ ਦੀਆਂ ਟੀਮਾਂ ਵਰਚੁਅਲੀ ਸੰਪਰਕ ’ਚ ਹਨ।
ਭਾਰਤ ਦਾ 850 ਅਰਬ ਡਾਲਰ ਦਾ ਟੀਚਾ
ਸਰਕਾਰ ਦਾ ਆਤਮ-ਵਿਸ਼ਵਾਸ ਇੰਨਾ ਉੱਚਾ ਹੈ ਕਿ ਚਾਲੂ ਵਿੱਤੀ ਸਾਲ 2025-26 ਲਈ ਇਕ ਵੱਡਾ ਟੀਚਾ ਰੱਖਿਆ ਗਿਆ ਹੈ। ਅੰਦਾਜ਼ਾ ਹੈ ਕਿ ਇਸ ਸਾਲ ਭਾਰਤ ਦੀ ਕੁੱਲ ਬਰਾਮਦ (ਵਸਤੂ ਅਤੇ ਸੇਵਾ ਮਿਲਾ ਕੇ) 850 ਅਰਬ ਡਾਲਰ ਤੋਂ ਪਾਰ ਜਾ ਸਕਦੀ ਹੈ। ਅਪ੍ਰੈਲ ਤੋਂ ਦਸੰਬਰ ਦੇ ਵਿਚਾਲੇ ਹੀ ਬਰਾਮਦ 2.44 ਫੀਸਦੀ ਵਧ ਕੇ 330.29 ਅਰਬ ਡਾਲਰ ਹੋ ਚੁੱਕੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
Tax Slab ਬਦਲਣਗੇ ਜਾਂ ਵਧੇਗੀ ਛੋਟ ਦੀ ਹੱਦ? 1 ਅਪ੍ਰੈਲ ਤੋਂ ਲਾਗੂ ਹੋਵੇਗਾ ਨਵਾਂ ਇਨਕਮ ਟੈਕਸ ਐਕਟ
NEXT STORY