ਸਿੰਗਾਪੁਰ—ਪਿਛਲੇ ਸਾਲ ਘੱਟ ਉਤਪਾਦਨ ਦੇ ਕਾਰਨ ਘਰੇਲੂ ਸਪਲਾਈ ਘੱਟ ਹੋਣ ਨਾਲ ਇਸ ਸਾਲ ਭਾਰਤ ਦੀ ਸੋਇਆਬੀਨ ਦਰਾਮਦ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਕਾਰੋਬਾਰੀਆਂ ਮੁਤਾਬਕ ਵਪਾਰੀਆਂ ਨੇ ਦਸੰਬਰ ਤੋਂ ਹੁਣ ਤੱਕ ਭਾਰਤ 'ਚ ਇਕ ਲੱਖ ਟਨ ਸੋਇਆਬੀਨ ਬਰਾਮਦ ਕਰਨ ਦਾ ਸਮਝੌਤਾ ਕੀਤਾ ਹੈ ਅਤੇ ਆਉਣ ਵਾਲੇ ਸਮੇਂ 'ਚ ਇਹ ਅੰਕੜਾ ਜ਼ਿਆਦਾ ਵਧ ਸਕਦਾ ਹੈ।
ਭਾਰਤ ਨੇ ਇਸ ਤੋਂ ਪਹਿਲਾਂ ਕਦੇ ਵੀ ਇਕ ਲੱਖ ਟਨ ਦਾ ਅੰਕੜਾ ਨਹੀਂ ਛੂਹਿਆ ਸੀ। ਭਾਰਤ ਨੂੰ ਅਧਿਕਤਰ ਸੋਇਆਬੀਨ ਦੀ ਬਰਾਮਦ ਇਥੀਓਪੀਆ ਅਤੇ ਬੇਨਿਨ ਵਰਗੇ ਦੱਖਣੀ ਅਫਰੀਕੀ ਦੇਸ਼ ਕਰ ਰਹੇ ਹਨ। ਇਨ੍ਹਾਂ ਦੇਸ਼ਾਂ ਦੇ ਨਾਲ ਭਾਰਤ ਨੇ ਦਰਾਮਦ ਟੈਕਸ 'ਚ ਛੂਟ ਸੰਬੰਧੀ ਸਮਝੌਤਾ ਕੀਤਾ ਹੋਇਆ ਹੈ।
ਸੂਤਰਾਂ ਨੇ ਦੱਸਿਆ ਕਿ ਘੱਟ ਉਤਪਾਦਨ ਦੇ ਕਾਰਨ ਸਪਲਾਈ ਬੰਦ ਹੋਣ ਕਾਰਨ ਪਿਛਲੇ ਦਸੰਬਰ ਤੋਂ ਭਾਰਤ ਦੇ ਸੋਇਆਬੀਨ ਦਰਾਮਦ 'ਚ ਤੇਜ਼ੀ ਆਈ ਹੈ। ਭਾਰਤ 'ਚ ਪਿਛਲੇ ਸਾਲ ਦੇ ਅੰਤ ਤੱਕ 83 ਤੋਂ 85 ਲੱਖ ਟਨ ਸੋਇਆਬੀਨ ਦਾ ਉਤਪਾਦਨ ਛੂਹਿਆ ਜਦਕਿ ਸਾਲ 2016 'ਚ ਇਹ ਅੰਕੜਾ 1.1 ਕਰੋੜ ਟਨ ਰਿਹਾ ਸੀ।
ਮਹਿੰਗਾਈ ਦਰ 'ਚ ਕਮੀ ਦੇ ਬਾਵਜੂਦ 2018 'ਚ ਨੀਤੀਗਤ ਦਰ ਨੂੰ ਸਥਿਰ ਰੱਖ ਸਕਦੈ ਰਿਜ਼ਰਵ ਬੈਂਕ
NEXT STORY