ਨਵੀਂ ਦਿੱਲੀ–ਪਿਛਲੇ ਕੁੱਝ ਮਹੀਨਿਆਂ ’ਚ ਇਲੈਕਟ੍ਰਿਕ ਵਾਹਨ ਭਾਰਤ ’ਚ ਬਹੁਤ ਲੋਕਪ੍ਰਿਯ ਹੋ ਗਏ ਹਨ। ਈਂਧਨ ਦੀਆਂ ਕੀਮਤਾਂ ਵਧ ਰਹੀਆਂ ਹਨ, ਇਸ ਲਈ ਆਵਾਜਾਈ ਦੇ ਗ੍ਰੀਨ ਸਾਧਨਾਂ ਦੀ ਲੋੜ ਅਤੇ ਇਲੈਕਟ੍ਰੀਫਿਕੇਸ਼ਨ ’ਤੇ ਸਰਕਾਰ ਵਲੋਂ ਦਿੱਤੇ ਜਾ ਰਹੇ ਬਲ ਕਾਰਣ ਲੋਕ ਵੱਡੀ ਗਿਣਤੀ ’ਚ ਇਲੈਕਟ੍ਰਿਕ ਵਾਹਨ ਖਰੀਦਣ ’ਤੇ ਵਿਚਾਰ ਕਰਨ ਲੱਗੇ ਹਨ।
ਇਲੈਕਟ੍ਰਿਕ ਵਾਹਨਾਂ ਦੇ ਮਾਮਲੇ ’ਚ ਦੇਸ਼ ’ਚ ਇਲੈਕਟ੍ਰਿਕ ਸਕੂਟਰ ਸੈਗਮੈਂਟ ਈ-ਮੋਬਿਲਿਟੀ ਵੱਲ ਹੋ ਰਹੇ ਬਦਲਾਅ ਦੀ ਅਗਵਾਈ ਕਰ ਰਿਹਾ ਹੈ। ਵਿੱਤੀ ਸਾਲ 2022 ’ਚ ਸਿਰਫ 3 ਫੀਸਦੀ ਜਾਂ 4 ਫੀਸਦੀ ਬਾਜ਼ਾਰ ਅੰਸ਼ ਦੇ ਨਾਲ ਇਹ ਵਿੱਤੀ ਸਾਲ 2023 ’ਚ 16 ਫੀਸਦੀ ਤੱਕ ਪਹੁੰਚ ਗਿਆ ਜੋ ਕਿਸੇ ਵੀ ਨਵੀਂ ਸ਼੍ਰੇਣੀ ਲਈ ਇਕ ਬਹੁਤ ਵੱਡਾ ਉਛਾਲ ਹੈ।
ਇਹ ਵੀ ਪੜ੍ਹੋ- ਕੱਚੇ ਤੇਲ ਦੇ ਉਤਪਾਦਨ ’ਚ ਰੋਜ਼ਾਨਾ ਹੋਵੇਗੀ 1.16 ਮਿਲੀਅਨ ਬੈਰਲ ਉਤਪਾਦਨ ਦੀ ਕਟੌਤੀ, ਭੜਕੇਗੀ ਮਹਿੰਗਾਈ ਦੀ ਅੱਗ
ਬਲੂਮਬਰਗ ਐੱਨ. ਈ. ਐੱਫ. ਦੀ ਇਕ ਰਿਪੋਰਟ ਮੁਤਾਬਕ ਭਾਰਤ ’ਚ ਸਾਲ 2040 ਤੱਕ 50 ਕਰੋੜ ਤੋਂ ਵੱਧ ਇਲੈਕਟ੍ਰਿਕ ਦੋਪਹੀਆ ਸੜਕਾਂ ’ਤੇ ਦੌੜ ਰਹੇ ਹੋਣਗੇ। ਇਹ ਟੀਚਾ ਪ੍ਰਾਪਤ ਕਰਨ ਲਈ ਦੇਸ਼ ਨੂੰ ਇਕ ਮਜ਼ਬੂਤ ਚਾਰਜਿੰਗ ਬੁਨਿਆਦੀ ਢਾਂਚੇ ਦੀ ਲੋੜ ਹੈ ਜੋ ਸੌਖਾਲਾ ਮੁਹੱਈਆ ਹੋਵੇ, ਰਿਆਇਤੀ ਹੋਵੇ ਅਤੇ ਭਰੋਸੇਮੰਦ ਹੋਵੇ। ਉਚਿੱਤ ਚਾਰਜਿੰਗ ਬੁਨਿਆਦੀ ਢਾਂਚੇ ਦੀ ਕਮੀ ਭਾਰਤ ’ਚ ਇਲੈਕਟ੍ਰਿਕ ਸਕੂਟਰਸ ਨੂੰ ਅਪਣਾਉਣ ਦੀ ਦਿਸ਼ਾ ’ਚ ਇਕ ਬਹੁਤ ਵੱਡੀ ਰੁਕਾਵਟ ਬਣੀ ਹੋਈ ਹੈ। ਸਰਕਾਰ ਦੇਸ਼ ’ਚ ਇਲੈਕਟ੍ਰਿਕ ਵਾਹਨ ਅਪਣਾਉਣ ’ਚ ਤੇਜ਼ੀ ਲਿਆਉਣ ਦੇ ਟੀਚੇ ਨਾਲ ਚਾਰਜਿੰਗ ਬੁਨਿਆਦੀ ਢਾਂਚਾ ਸਥਾਪਿਤ ਕਰਨ ਲਈ ਨਿੱਜੀ ਖੇਤਰ ਦੀ ਸਰਗਰਮ ਭਾਈਵਾਲ ਲੱਭ ਰਹੀ ਹੈ, ਜਿੱਥੇ ਅਨੇਕਾਂ ਸਟਾਰਟਅਪ ਅਤੇ ਐਨਰਜੀ ਕੰਪਨੀਆਂ ਨੇ ਇਸ ’ਚ ਰੁਚੀ ਦਿਖਾਈ ਹੈ ਅਤੇ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨ ਸਥਾਪਿਤ ਕਰਨਾ ਸ਼ੁਰੂ ਕੀਤਾ ਹੈ।
ਇਹ ਵੀ ਪੜ੍ਹੋ- ਸੁਆਦ ’ਚ ਮਹਿੰਗਾਈ ਦਾ ਤੜਕਾ, ਥੋਕ ਦੇ ਮੁਕਾਬਲੇ ਪ੍ਰਚੂਨ ’ਚ ਮਸਾਲਿਆਂ ਦੇ ਰੇਟ ਦੁੱਗਣੇ
ਇਨ੍ਹਾਂ ’ਚੋਂ ਇਕ ਦੋਪਹੀਆ ਬ੍ਰਾਂਡ ਈਥਰ ਐਨਰਜੀ ਹੈ। ਭਾਰਤ ਦਾ ਇਹ ਪ੍ਰੀਮੀਅਰ ਇਲੈਕਟ੍ਰਿਕ ਸਕੂਟਰ ਨਿਰਮਾਤਾ ਆਪਣੇ 450ਐਕਸ ਸਕੂਟਰ ਲਈ ਮਸ਼ਹੂਰ ਹੈ ਅਤੇ ਚਾਰਜਿੰਗ ਸਟੇਸ਼ਨਾਂ ਦੇ ਇਕ ਵਿਸਤ੍ਰਿਤ ਨੈੱਟਵਰਕ ਦੀ ਸਥਾਪਨਾ ਦੇ ਮਾਮਲੇ ’ਚ ਭਾਰਤ ’ਚ ਅਗਵਾਈ ਕਰਨ ਦੀ ਸਥਿਤੀ ’ਚ ਹੈ। ਇਸ ਕੰਪਨੀ ਦਾ ਚਾਰਜਿੰਗ ਬੁਨਿਆਦੀ ਢਾਂਚਾ ਨੈੱਟਵਰਕ ਈਥਰ ਗ੍ਰਿਡ ਕਹਾਉਂਦਾ ਹੈ ਅਤੇ ਇਲੈਕਟ੍ਰਿਕ ਸਕੂਟਰ ਦੇ ਮਾਲਕਾਂ ਨੂੰ ਚਾਰਜਿੰਗ ਨੂੰ ਸੌਖਾਲਾ ਅਤੇ ਸਹੂਲਤ ਭਰਪੂਰ ਤਜ਼ਰਬਾ ਮੁਹੱਈਆ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਸਸਤੇ ਰੇਟਾਂ ’ਤੇ ਫਲਾਈਟ ਬੁੱਕ ਕਰਵਾਏਗਾ ਗੂਗਲ, ਟਿਕਟ ਦੀ ਕੀਮਤ ਘਟਣ ’ਤੇ ਬਕਾਇਆ ਵਾਪਸ!
NEXT STORY