ਜਲੰਧਰ, (ਇੰਟ.)– ਘੱਟੋ-ਘੱਟ ਦੂਰੀ ਤੋਂ ਲੈ ਕੇ ਵੱਧ ਤੋਂ ਵੱਧ ਦੂਰੀ ਤੱਕ ਜਦੋਂ ਫਲਾਈਟ ਟਿਕਟ ਬੁੱਕ ਕਰਨ ਲਈ ਕਿਸੇ ਵੈੱਬਸਾਈਟ ’ਤੇ ਜਾਂਦੇ ਹਾਂ ਤਾਂ ਕੀਮਤਾਂ ਸਭ ’ਚ ਵੱਖ-ਵੱਖ ਹੁੰਦੀਆਂ ਹਨ। ਅਕਸਰ ਜਹਾਜ਼ ਰਾਹੀਂ ਕਿਸੇ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣ ਦਾ ਕਿਰਾਇਆ 9 ਤੋਂ 10 ਹਜ਼ਾਰ ਦਰਮਿਆਨ ਹੁੰਦਾ ਹੈ, ਉੱਥੇ ਹੀ ਹੁਣ ਇਸ ਦਿੱਕਤ ਦਾ ਹੱਲ ਕੱਢਣ ਲਈ ਗੂਗਲ ਫਲਾਈਟਸ ਨੂੰ ਪੇਸ਼ ਕੀਤਾ ਹੈ।
ਜੇ ਤੁਸੀਂ ਵੀ ਫਲਾਈਟ ਰਾਹੀਂ ਸਫਰ ਕਰਨ ਦਾ ਪਲਾਨ ਕਰ ਰਹੇ ਹੋ ਤਾਂ ਗੂਗਲ ਦੇ ਪਲੇਅ ਪਾਇਲਟ ਪ੍ਰੋਗਰਾਮ ਫੀਚਰ ਰਾਹੀਂ ਸਸਤੀ ਫਲਾਈਟ ਟਿਕਟ ਬੁੱਕ ਕਰ ਸਕਦੇ ਹੋ। ਫਿਲਹਾਲ ਗੂਗਲ ਨੇ ਇਸ ਫੀਚਰ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਮਦਦ ਨਾਲ ਯੂਜ਼ਰਸ ਆਪਣੀ ਪਸੰਦ ਅਤੇ ਰੁਚੀ ਦੇ ਹਿਸਾਬ ਨਾਲ ਫਲਾਈਟ ਟਿਕਟ ਬੁੱਕ ਕਰ ਸਕਦੇ ਹਨ।
ਇਹ ਵੀ ਪੜ੍ਹੋ– 5,000 ਰੁਪਏ ਸਸਤਾ ਹੋਇਆ 256GB ਸਟੋਰੇਜ ਵਾਲਾ ਇਹ ਫਲੈਗਸ਼ਿਪ ਸਮਾਰਟਫੋਨ
ਟਿਕਟ ਦੀ ਕੀਮਤ ਘਟਣ ’ਤੇ ਪੈਸੇ ਹੋਣਗੇ ਵਾਪਸ
ਗੂਗਲ ਦੇ ਟਿਕਟ ਬੁੱਕ ਕਰਨ ਤੋਂ ਇਕ ਦਿਨ ਬਾਅਦ ਜੇ ਟਿਕਟ ਦੀ ਕੀਮਤ ਘੱਟ ਹੋ ਜਾਂਦੀ ਹੈ ਤਾਂ ਗੂਗਲ ਤੁਹਾਨੂੰ ਉਹ ਅਮਾਊਂਟ ਵਾਪਸ ਕਰ ਦੇਵੇਗਾ, ਇਹ ਤੁਹਾਡੇ ਲਈ ਕਾਫੀ ਬਿਹਤਰੀਨ ਡੀਲ ਹੋ ਸਕਦੀ ਹੈ।
ਫਿਲਹਾਲ ਇਹ ਫੀਚਰ ਗੂਗਲ ਦੇ ਪਾਇਲਟ ਪ੍ਰੋਗਰਾਮ ਦਾ ਹਿੱਸਾ ਹਨ ਅਤੇ ਅਮਰੀਕਾ ’ਚ ਇਸ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਹ ਸਹੂਲਤ ਚੋਣਵੀਆਂ ਉਡਾਣਾਂ ਲਈ ਕਦੋਂ ਮੁਹੱਈਆ ਹੋਵੇਗੀ।
ਕਿਉਂਕਿ ਇਸ ਐਪ ’ਚ ਟਿਕਟ ਬੁੱਕ ਕਰਨ ਵਾਲੇ ਦਿਨ ਤੋਂ ਲੈ ਕੇ ਉਡਾਣ ਤੋਂ ਇਕ ਦਿਨ ਤੱਕ ਕੰਪਨੀ ਟਿਕਟ ਦੀਆਂ ਕੀਮਤਾਂ ਨੂੰ ਚੈੱਕ ਕਰੇਗੀ। ਜੇ ਕਿਸੇ ਦਿਨ ਕੀਮਤ ਡਿਗਦੀ ਹੈ ਤਾਂ ਤੁਹਾਨੂੰ ਪ੍ਰਾਪਤ ਦਰ ਅਤੇ ਨਵੀਂ ਦਰ ਦੇ ਦਰਮਿਆਨ ਦਾ ਫਰਕ ਤੁਹਾਡੇ ਅਕਾਊਂਟ ’ਚ ਜਮ੍ਹਾ ਕਰ ਦਿੱਤਾ ਜਾਏਗਾ।
ਇਹ ਵੀ ਪੜ੍ਹੋ– 15000 ਰੁਪਏ ਤੋਂ ਵੀ ਘੱਟ ਕੀਮਤ 'ਚ ਆਉਂਦੇ ਹਨ ਇਹ ਸ਼ਾਨਦਾਰ 5ਜੀ ਸਮਾਰਟਫੋਨ, ਜਾਣੋ ਹੋਰ ਵੀ ਖ਼ੂਬੀਆਂ
ਗੂਗਲ ਨੇ ਬਣਾਇਆ ਸਭ ਤੋਂ ਤੇਜ਼ ਮਸ਼ੀਨ ਲਰਨਿੰਗ ਟ੍ਰੇਨਿੰਗ ਸੁਪਰ ਕੰਪਿਊਟਰ, 90 ਫ਼ੀਸਦੀ ਸਵਾਲਾਂ ਦੇ ਦੇਵੇਗਾ ਜਵਾਬ
NEXT STORY