ਨਵੀਂ ਦਿੱਲੀ- ਭਾਰਤ ਨੇ ਇਟਲੀ ਨਾਲ ਆਰਥਿਕ ਸਹਿਯੋਗ ਬੈਠਕ ਦੌਰਾਨ ਕੋਵਿਨ ਟੀਕਾ ਸਰਟੀਫਿਕੇਟ ਦੀ ਮਾਨਤਾ, ਯਾਤਰਾ ਪਾਬੰਦੀਆਂ ਵਿਚ ਢਿੱਲ ਤੇ ਇਟਲੀ ਵਿਚ ਕੰਮ ਕਰਨ ਵਾਲੇ ਭਾਰਤੀਆਂ ਦੇ ਸਮਾਜਿਕ ਸੁਰੱਖਿਆ ਲਾਭਾਂ ਦੀ ਪੋਰਟੇਬਿਲਟੀ ਵਰਗੇ ਮੁੱਦੇ ਚੁੱਕੇ। ਸ਼ਨੀਵਾਰ ਨੂੰ ਇਕ ਅਧਿਕਾਰਤ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ।
ਨੌ ਜੁਲਾਈ ਨੂੰ ਵੀਡੀਓ ਕਾਨਫਰੰਸ ਜ਼ਰੀਏ ਆਯੋਜਿਤ ਕੀਤੀ ਗਈ ਭਾਰਤ-ਇਟਲੀ ਆਰਥਿਕ ਸਹਿਯੋਗ ਸੰਯੁਕਤ ਕਮਿਸ਼ਨ ਦੀ ਬੈਠਕ ਦੌਰਾਨ ਇਹ ਮੁੱਦੇ ਚੁੱਕੇ ਗਏ।
ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਤੇ ਇਟਲੀ ਦੇ ਵਿਦੇਸ਼ ਤੇ ਕੌਮਾਂਤਰੀ ਸਹਿਯੋਗ ਲੁਇਗੀ ਡਿ ਮਾਈਓ ਨੇ ਸੈਸ਼ਨ ਦੀ ਸਹਿ-ਅਗਵਾਈ ਕੀਤੀ। ਵਣਜ ਮੰਤਰਾਲਾ ਨੇ ਕਿਹਾ, ''ਭਾਰਤੀ ਪੱਖ ਨੇ ਕੋਵਿਨ ਟੀਕੇ ਦੇ ਪ੍ਰਮਾਣ ਪੱਤਰ ਦੀ ਆਪਸੀ ਮਾਨਤਾ ਅਤੇ ਯਾਤਰਾ ਪਾਬੰਦੀਆਂ ਵਿਚ ਢਿੱਲ, ਵਪਾਰ ਵੀਜ਼ਾ ਦੀ ਲੰਮੀ ਮਿਆਦ ਅਤੇ ਇਟਲੀ ਵਿਚ ਕੰਮ ਕਰਨ ਵਾਲੇ ਭਾਰਤੀਆਂ ਦੇ ਸਮਾਜਿਕ ਸੁਰੱਖਿਆ ਲਾਭਾਂ ਦੀ ਪੋਰਟੇਬਿਲਟੀ ਦੇ ਮੁੱਦੇ ਚੁੱਕੇ।" ਦੋਵੇਂ ਪੱਖਾਂ ਨੇ ਫੂਡ ਪ੍ਰੋਸੈਸਿੰਗ, ਕੱਪੜਾ, ਚਮੜਾ, ਰੇਲਵੇ, ਸਟਾਰਟਅੱਪ ਅਤੇ ਲਘੂ ਤੇ ਦਰਮਿਆਨੇ ਉੱਦਮਾਂ (ਐੱਸ. ਐੱਮ. ਈ.) ਨੂੰ ਪ੍ਰੋਤਸਾਹਨ ਖੇਤਰਾਂ ਵਿਚ ਦੋ-ਪੱਖੀ ਵਪਾਰ ਤੇ ਨਿਵੇਸ਼ ਅਤੇ ਆਰਥਿਕ ਸਹਿਯੋਗ 'ਤੇ ਚਰਚਾ ਕੀਤੀ। ਬੈਠਕ ਦੌਰਾਨ, ਤਿੰਨ ਭਾਰਤੀ ਕੰਪਨੀਆਂ- ਇੰਡੀਅਨ ਆਇਲ ਕਾਰਪੋਰੇਸ਼ਨ, ਅਡਾਨੀ ਸੋਲਰ ਤੇ ਰੀਨਿਊ ਪਾਵਰ ਅਤੇ ਇਤਾਲਵੀ ਕੰਪਨੀਆਂ- ਐਨੇਲ ਗ੍ਰੀਨ ਪਾਵਰ, ਸਨਮ, ਮੈਯਰ ਟੈਕਨੀਮੋਂਟ ਨੇ ਗ੍ਰੀਨ ਇਕਨੋਮੀ, ਸਵੱਛ ਤਕਨਾਲੋਜੀ ਅਤੇ ਗ੍ਰਿਡ ਆਧਾਰਿਤ ਬਹੁ-ਊਰਜਾ ਸਿਸਟ ਲਈ ਨਵੀਨੀਕਰਨ ਊਰਜਾ ਦੇ ਇਸਤੇਮਾਲ ਨੂੰ ਬੜ੍ਹਾਵਾ ਦੇਣ ਦੇ ਖੇਤਰਾਂ 'ਤੇ ਕੇਂਦਰਿਤ ਪ੍ਰਸਤੁਤੀਆਂ ਦਿੱਤੀਆਂ।
ਬੈਂਕ ਮੁਲਾਜ਼ਮਾਂ ਲਈ ਖੁਸ਼ਖਬਰੀ, ਹਰ ਸਾਲ ਬਿਨਾਂ ਦੱਸੇ ਦਿੱਤੀਆਂ ਜਾਣਗੀਆਂ 10 ਛੁੱਟੀਆਂ
NEXT STORY