ਨਵੀਂ ਦਿੱਲੀ- ਇੰਡੀਆ ਰੇਟਿੰਗਸ ਨੇ ਚਾਲੂ ਵਿੱਤੀ ਸਾਲ ਲਈ ਆਪਣੇ ਜੀ. ਡੀ. ਪੀ. ਅਨੁਮਾਨ ਨੂੰ 9.6 ਫ਼ੀਸਦੀ ਤੋਂ ਘਟਾ ਕੇ 9.4 ਫ਼ੀਸਦੀ ਕਰ ਦਿੱਤਾ ਹੈ। ਰੇਟਿੰਗ ਏਜੰਸੀ ਦਾ ਕਹਿਣਾ ਹੈ ਕਿ ਮਹਾਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਮਜਬੂਤ ਸੁਧਾਰ ਹੋਇਆ ਹੈ। ਹਾਲਾਂਕਿ, ਸਾਲ ਅੰਤ ਤੱਕ ਦੇਸ਼ ਦੀ ਪੂਰੀ ਆਬਾਦੀ ਨੂੰ ਟੀਕਾਕਰਨ ਦਾ ਟੀਚਾ ਪੂਰਾ ਨਹੀਂ ਹੋਵੇਗਾ।
ਰੇਟਿੰਗ ਏਜੰਸੀ ਦੇ ਪ੍ਰਮੁੱਖ ਅਰਥਸ਼ਾਸਤਰੀ ਸੁਨੀਲ ਕੁਮਾਰ ਸਿਨਹਾ ਨੇ ਕਿਹਾ, "ਟੀਕਾਕਰਨ ਦੀ ਗਤੀ ਨੂੰ ਦੇਖਦੇ ਹੋਏ ਇਹ ਲਗਭਗ ਤੈਅ ਹੈ ਕਿ ਦੇਸ਼ ਦੀ ਪੂਰੀ ਆਬਾਦੀ ਨੂੰ ਦਸੰਬਰ ਦੇ ਅੰਤ ਤੱਕ ਟੀਕਾਕਰਨ ਨਹੀਂ ਕੀਤਾ ਜਾਵੇਗਾ।"
ਇੰਡੀਆ ਰੇਟਿੰਗਸ ਨੇ ਜੂਨ ਵਿਚ ਪਿਛਲੇ ਅਨੁਮਾਨ ਵਿਚ ਕਿਹਾ ਸੀ ਕਿ ਅਰਥਵਿਵਸਥਾ ਦੀ ਰਿਕਵਰੀ ਦੀ ਰਫ਼ਤਾਰ ਟੀਕਾਕਰਨ 'ਤੇ ਨਿਰਭਰ ਕਰੇਗੀ। ਇਸ ਵਿਚ ਕਿਹਾ ਗਿਆ ਹੈ, "ਜੇਕਰ ਦੇਸ਼ ਵਿਚ ਪੂਰੀ ਆਬਾਦੀ ਨੂੰ ਦਸੰਬਰ ਦੇ ਅੰਤ ਤੱਕ ਟੀਕਾ ਲਗਾਇਆ ਜਾਂਦਾ ਹੈ ਤਾਂ ਵਿੱਤੀ ਸਾਲ 2021-22 ਵਿਚ ਜੀ. ਡੀ. ਪੀ. ਵਾਧਾ 9.6 ਫ਼ੀਸਦੀ ਰਹਿ ਸਕਦੀ ਹੈ, ਨਹੀਂ ਤਾਂ ਇਹ 9.1 ਫ਼ੀਸਦੀ।" ਰੇਟਿੰਗ ਏਜੰਸੀ ਦੇ ਅਨੁਮਾਨ ਤੋਂ ਪਤਾ ਲੱਗਦਾ ਹੈ ਕਿ ਇਸ ਸਾਲ ਦੇ ਅੰਤ ਤੱਕ ਪੂਰੀ ਆਬਾਦੀ ਨੂੰ ਟੀਕਾ ਲਗਾਉਣ ਲਈ ਪ੍ਰਤੀ ਦਿਨ ਲਗਭਗ 52 ਲੱਖ ਖੁਰਾਕਾਂ ਦੇਣੀਆਂ ਪੈਣਗੀਆਂ। ਇਸ ਤੋਂ ਇਲਾਵਾ ਮਾਰਚ 2022 ਅੰਤ ਤੱਕ ਬਾਕੀ ਸਾਰਿਆਂ ਨੂੰ ਇਕ ਖੁਰਾਕ ਦੇਣ ਦੀ ਜ਼ਰੂਰਤ ਹੋਵੇਗੀ। ਸਿਨਹਾ ਨੇ ਕਿਹਾ, "ਕੋਰੋਨਾ ਦੀ ਦੂਜੀ ਲਹਿਰ ਦੇ ਘੱਟ ਪ੍ਰਭਾਵ ਕਾਰਨ ਅਸੀਂ ਜੀ. ਡੀ. ਪੀ. ਵਿਕਾਸ ਦਰ 9.4 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਇਸ ਤੋਂ ਇਲਾਵਾ, ਕੁਝ ਹੋਰ ਸੰਕੇਤ ਵੀ ਜਲਦ ਰਿਕਵਰੀ ਦਿਖਾ ਰਹੇ ਹਨ। ਸਾਉਣੀ ਦੀਆਂ ਫਸਲਾਂ ਦੀ ਬਿਜਾਈ ਵਿਚ ਤੇਜ਼ੀ ਆਈ ਹੈ ਅਤੇ ਬਰਾਮਦ ਵੀ ਵਧੀ ਹੈ।"
IPO ਬਾਜ਼ਾਰ : 2021 'ਚ ਹੁਣ ਤੱਕ 38 ਕੰਪਨੀਆਂ ਨੇ ਜੁਟਾਏ 71,800 ਕਰੋੜ ਰੁ:
NEXT STORY