ਨਵੀਂ ਦਿੱਲੀ- ਭਾਰਤ 'ਚ ਨਵਿਆਉਣਯੋਗ ਊਰਜਾ ਦੀ ਸਥਾਪਿਤ ਸਮਰੱਥਾ ਦਸੰਬਰ 2024 ਤੱਕ 15.84 ਫੀਸਦੀ ਵਧ ਕੇ 209.44 ਗੀਗਾਵਾਟ ਹੋ ਗਈ। ਇਹ ਜਾਣਕਾਰੀ ਸੋਮਵਾਰ ਨੂੰ ਜਾਰੀ ਇਕ ਸਰਕਾਰੀ ਬਿਆਨ 'ਚ ਦਿੱਤੀ ਗਈ। ਸਥਾਪਿਤ ਸਮਰੱਥਾ 'ਚ ਇਹ ਰਿਕਾਰਡ ਵਾਧਾ ਹੈ। ਇਕ ਸਾਲ ਪਹਿਲਾਂ ਦਸੰਬਰ 2023 ਤੱਕ ਸਥਾਪਿਤ ਨਵਿਆਉਣਯੋਗ ਊਰਜਾ ਸਮਰੱਥਾ 180.80 ਗੀਗਾਵਾਟ ਸੀ। ਸਾਲ 2024 ਦੌਰਾਨ ਜੋੜੀ ਗਈ ਕੁੱਲ ਸਮਰੱਥਾ ਇਕ ਸਾਲ ਪਹਿਲਾਂ ਜੋੜੀ ਗਈ 13.05 ਗੀਗਾਵਾਟ ਤੋਂ ਦੁੱਗਣੀ ਤੋਂ ਵੱਧ ਕੇ 28.64 ਗੀਗਾਵਾਟ ਹੋ ਗਈ।
ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ (MNRE) ਦੇ ਇਕ ਬਿਆਨ ਅਨੁਸਾਰ, ਸਾਲ 2024 'ਚ ਸੂਰਜੀ ਊਰਜਾ ਸਮਰੱਥਾ 'ਚ ਸਭ ਤੋਂ ਵੱਧ 24.54 ਗੀਗਾਵਾਟ ਵਾਧਾ ਦਰਜ ਕੀਤਾ ਗਿਆ ਸੀ। ਸੂਰਜੀ ਊਰਜਾ ਦੀ ਕੁੱਲ ਸਥਾਪਿਤ ਸਮਰੱਥਾ ਸਾਲ-ਦਰ-ਸਾਲ 33.47 ਫੀਸਦੀ ਵਧ ਕੇ 97.86 ਗੀਗਾਵਾਟ ਹੋ ਗਈ। ਸਾਲ 2024 'ਚ ਪੌਣ ਊਰਜਾ 'ਚ 3.42 ਗੀਗਾਵਾਟ ਦਾ ਵਾਧਾ ਹੋਇਆ, ਜਿਸ ਨਾਲ ਕੁੱਲ ਪੌਣ ਸਮਰੱਥਾ 48.16 ਗੀਗਾਵਾਟ ਹੋ ਗਈ, ਜੋ ਸਾਲਾਨਾ ਆਧਾਰ 'ਤੇ 7.64 ਫੀਸਦੀ ਵੱਧ ਹੈ। ਬਾਇਓਐਨਲਜੀ ਦੀ ਸਥਾਪਤ ਸਮਰੱਥਾ ਦਸੰਬਰ 2023 ਦੇ 10.84 ਗੀਗਾਵਾਟ ਤੋਂ ਵੱਧ ਕੇ ਪਿਛਲੇ ਸਾਲ ਦਸੰਬਰ 'ਚ 11.35 ਗੀਗਾਵਾਟ ਹੋ ਗਈ। ਛੋਟੇ ਪਣ-ਬਿਜਲੀ ਪ੍ਰਾਜੈਕਟਾਂ ਦੀ ਸਥਾਪਤ ਸਮਰੱਥਾ 2023 'ਚ 4.99 ਗੀਗਾਵਾਟ ਤੋਂ ਵੱਧ ਕੇ ਸਾਲ 2024 'ਚ 5.10 ਗੀਗਾਵਾਟ ਹੋ ਗਈ। ਕੇਂਦਰੀ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਿਲਾਦ ਜੋਸ਼ੀ ਦੀ ਅਗਵਾਈ 'ਚ ਐੱਮਐੱਨਆਰਈ ਸਾਲ 2030 ਤੱਕ 500 ਗੀਗਾਵਾਟ ਦੀ ਨਵਿਆਉਣਯੋਗ ਊਰਜਾ ਸਮਰੱਥਾ ਹਾਸਲ ਕਰਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਹਾਸਲ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗਾ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੂਧੇ ਮੂੰਹ ਡਿਗਿਆ ਰੁਪਇਆ! ਇਕ ਡਾਲਰ ਦੇ ਮੁਕਾਬਲੇ 86.62 ਦੇ ਇਤਿਹਾਸਕ ਹੇਠਲੇ ਪੱਧਰ ’ਤੇ
NEXT STORY