ਨਵੀਂ ਦਿੱਲੀ- ਸਰਕਾਰ ਦੇ ਦੂਰਸੰਚਾਰ ਵਿਭਾਗ ਨੇ ਹਾਲ ਹੀ ਵਿਚ 5ਜੀ ਟ੍ਰਾਇਲ ਲਈ ਮਨਜ਼ੂਰੀ ਦਿੱਤੀ ਹੈ। ਇਹ ਟ੍ਰਾਇਲ ਪਿੰਡਾਂ, ਕਸਬੇ ਤੇ ਸ਼ਹਿਰਾਂ ਦੇ ਪੱਧਰ 'ਤੇ ਕੀਤੇ ਜਾਣੇ ਹਨ। ਇਸ ਲਈ ਦੇਸ਼ ਦੀ ਚਾਰ ਪ੍ਰਮੁੱਖ ਦੂਰਸੰਚਾਰ ਕੰਪਨੀਆਂ ਨੇ ਅਪਲਾਈ ਕੀਤਾ ਹੈ। ਉੱਥੇ ਹੀ, ਸਰਕਾਰ ਨੇ ਕੰਪਨੀਆਂ ਨੂੰ ਸਵਦੇਸ਼ੀ ਤੌਰ 'ਤੇ ਵਿਕਸਤ ਤਕਨੀਕ ਨੂੰ ਤਵੱਜੋ ਦੇਣ ਲਈ ਕਿਹਾ ਹੈ। ਕੰਪਨੀਆਂ ਨੂੰ ਟ੍ਰਾਇਲ ਲਈ ਛੇ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ।
ਹਾਲਾਂਕਿ, 5ਜੀ ਲਈ ਸਪੈਕਟ੍ਰਮ ਨਿਲਾਮੀ ਜਲਦ ਨਹੀਂ ਹੋਵੇਗੀ। ਜਾਣਕਾਰਾਂ ਦਾ ਕਹਿਣਾ ਹੈ ਕਿ ਭਾਰਤ ਵਿਚ 5ਜੀ ਸਪੈਕਟ੍ਰਮ ਨਿਲਾਮੀ 2022 ਦੀ ਪਹਿਲੀ ਤਿਮਾਹੀ ਵਿਚ ਹੋਣ ਦੀ ਸੰਭਾਵਨਾ ਹੈ। ਇਸ ਸਮੇਂ ਦੂਰਸੰਚਾਰ ਵਿਭਾਗ ਨੈੱਟਵਰਕ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ- ਕਿਸਾਨਾਂ ਦੇ ਮਸੀਹਾ RLD ਮੁਖੀ ਚੌਧਰੀ ਅਜੀਤ ਸਿੰਘ ਦਾ ਕੋਰੋਨਾ ਨਾਲ ਦਿਹਾਂਤ
ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ, "ਇਹ ਸੰਭਾਵਨਾ ਹੈ ਕਿ ਇਸ ਸਾਲ ਨਿਲਾਮੀ ਨਹੀਂ ਹੋਵੇਗੀ। ਇਸ ਵੇਲੇ ਧਿਆਨ ਨੈੱਟਵਰਕ ਨੂੰ ਸਥਿਰ ਕਰਨ 'ਤੇ ਹੈ।" ਇਕ ਹੋਰ ਅਧਿਕਾਰੀ ਨੇ ਕਿਹਾ ਕਿ ਛੇਤੀ ਨਿਲਾਮੀ ਨਹੀਂ ਹੋ ਸਕਦੀ ਕਿਉਂਕਿ 5ਜੀ ਟ੍ਰਾਇਲ ਹੁਣੇ ਸ਼ੁਰੂ ਹੋ ਰਹੇ ਹਨ ਅਤੇ ਘੱਟੋ-ਘੱਟ ਛੇ ਮਹੀਨਿਆਂ ਤੱਕ ਚੱਲਣਗੇ। 3ਜੀ ਅਤੇ 4ਜੀ ਦੇ ਮਾਮਲੇ ਵਿਚ ਜਿੱਥੇ ਕੰਪਨੀਆਂ ਨੇ ਸਰਕਾਰ ਵੱਲੋਂ ਸਪੈਕਟ੍ਰਮ ਦੀ ਨਿਲਾਮੀ ਕਰਨ ਤੋਂ ਬਾਅਦ ਤਕਨਾਲੋਜੀ ਦੀ ਕੋਸ਼ਿਸ਼ ਕੀਤੀ ਸੀ, ਇਸ ਵਾਰ ਉਨ੍ਹਾਂ ਨੂੰ ਇਸ ਨੂੰ ਖ਼ਰੀਦਣ ਤੋਂ ਪਹਿਲਾਂ 5ਜੀ ਟ੍ਰਾਇਲ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਇਸ ਬੈਂਕ ਨੂੰ ਵੇਚਣ ਦਾ ਹੋ ਗਿਆ ਫ਼ੈਸਲਾ, ਮੈਨੇਜਮੈਂਟ ਕੰਟਰੋਲ ਵੀ ਹੋਵੇਗਾ ਟ੍ਰਾਂਸਫਰ
ਅਧਿਕਾਰੀਆਂ ਨੇ ਕਿਹਾ ਕਿ ਕੰਪਨੀਆਂ ਦੇ ਟ੍ਰਾਇਲ ਦੇ ਆਧਾਰ 'ਤੇ ਨਿਲਾਮੀ ਨਿਰਭਰ ਕਰੇਗੀ ਅਤੇ ਜੇਕਰ ਟ੍ਰਾਇਲ ਦੀ ਮਿਆਦ ਵਧਾਉਣੀ ਪੈਂਦੀ ਹੈ ਤਾਂ 5ਜੀ ਨਿਲਾਮੀ ਵਿਚ ਹੋਰ ਦੇਰੀ ਹੋ ਸਕਦੀ ਹੈ। ਇਸ ਵਿਚਕਾਰ ਤਿੰਨੋਂ ਨਿੱਜੀ ਦੂਰਸੰਚਾਰ ਕੰਪਨੀਆਂ ਨੇ ਕਿਹਾ ਹੈ ਕਿ ਉਹ ਸਪੈਕਟ੍ਰਮ ਪ੍ਰਾਪਤ ਹੋਣ 'ਤੇ ਜਲਦ 5ਜੀ ਸ਼ੁਰੂ ਕਰਨ ਲਈ ਤਿਆਰ ਹਨ ਪਰ ਵੱਡੀ ਸਮੱਸਿਆ ਇਹ ਹੈ ਕਿ ਲਗਭਗ 30 ਕਰੋੜ ਲੋਕ ਅਜੇ ਵੀ ਫੀਚਰ ਫੋਨ ਦੀ ਵਰਤੋਂ ਕਰਦੇ ਹਨ ਅਤੇ ਕਈ ਅਜੇ ਵੀ 2ਜੀ ਤੋਂ 4ਜੀ ਵਿਚ ਤਬਦੀਲ ਹੋ ਰਹੇ ਹਨ।
ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ ਕੀਮਤਾਂ 'ਚ ਉਛਾਲ, ਗੱਡੀ ਦੀ ਟੈਂਕੀ ਫੁਲ ਕਰਾਉਣੀ ਹੋਈ ਭਾਰੀ
►5ਜੀ ਸਪੈਕਟ੍ਰਮ ਨਿਲਾਮੀ ਵਿਚ ਦੇਰੀ ਦੀ ਸੰਭਾਵਨਾ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਗੌਤਮ ਅਡਾਨੀ ਦੀ ਇਸ ਕੰਪਨੀ ਦੇ ਤਿਮਾਹੀ ਮੁਨਾਫੇ 'ਚ 282 ਫ਼ੀਸਦੀ ਉਛਾਲ
NEXT STORY